ਬਠਿੰਡਾ (ਸਮਾਜ ਵੀਕਲੀ) (ਹਰਮੀਤ ਸਿਵੀਆਂ) : ਸੰਗੀਤਕ ਖੇਤਰ ਦੀ ਪ੍ਰਸਿੱਧ ਕੰਪਨੀ ਪੀ ਐੱਸ ਐੱਫ ਗੁਣ-ਗਾਵਾਂ ਰਿਕਾਰਡਜ਼ ਦੇ ਮਾਲਕ ਸ.ਜਸਵਿੰਦਰ ਸਿੰਘ ਵਾਲੀਆ ਅਤੇ ਵੀਡੀਓ ਡਾਇਰੈਕਟਰ ਹਰਪ੍ਰੀਤ ਸਿੰਘ ਵਾਲੀਆ ਵੱਲੋਂ ਭਜਨ ਸੰਗੀਤ ਨੂੰ ਪ੍ਰਮੁੱਖਤਾ ਨਾਲ ਪੇਸ਼ ਕਰਨ ਲਈ ਸ੍ਰੀ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ,ਦਿਲਵਾਗ ਮੰਦਰ ਜਲੰਧਰ ਵੱਲੋਂ ਦੋਨੋਂ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਬਾਬਾ ਜੀ ਦੇ ਭਗਤ ਅਤੇ ਭਜਨ ਗਾਇਕ ਬੰਟੀ ਬਾਵਾ ਦੇ ਭਜਨਾਂ ਦੇ ਫਿਲਮਾਂਕਣ ਕਰਨ ਸਮੇਂ ਇਹ ਸਨਮਾਨ ਕੀਤਾ ਗਿਆ। ਇਸ ਮੌਕੇ ਦਿਲਵਾਗ ਮੰਦਰ ਦੇ ਮੁੱਖ ਸੇਵਾਦਾਰ ਰਾਮ ਮੂਰਤੀ ਜੀ ਅਤੇ ਸੋਨੂੰ ਵਰਮਾ ਜੀ ਮੌਜੂਦ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly