HOME ਪੀ. ਆਰ .ਟੀ .ਸੀ ਕੰਟੈਕਟ ਵਰਕਰਜ਼ ਯੂਨੀਅਨ 25/11 ਵੱਲੋ ਇੰਸਪੈਕਟਰ ਸੁਖਦੇਵ ਸਿੰਘ...

ਪੀ. ਆਰ .ਟੀ .ਸੀ ਕੰਟੈਕਟ ਵਰਕਰਜ਼ ਯੂਨੀਅਨ 25/11 ਵੱਲੋ ਇੰਸਪੈਕਟਰ ਸੁਖਦੇਵ ਸਿੰਘ ਦੀ ਵਿਦਾਇਗੀ ਪਾਰਟੀ ਤੇ ਖੂਬਸੂਰਤ ਸਮਾਗਮ ਉਲੀਕਿਆ ਗਿਆਂ।

2
ਫ਼ਰੀਦਕੋਟ   (ਸਮਾਜ ਵੀਕਲੀ)   (ਸ਼ਿਵਨਾਥ ) ਅੱਜ ਪੰਜਾਬ ਰੋਡਵੇਜ਼ ਪਨ ਬਸ ਪੀਆਰਟੀਸੀ ਕੰਟੈਕਟ ਵਰਕਰਜ ਯੂਨੀਅਨ 25/11 ਜਥੇਬੰਦੀ ਵੱਲੋਂ ਇੰਸਪੈਕਟਰ ਪੀਆਰਟੀਸੀ ਸੁਖਦੇਵ ਸਿੰਘ ਨੂੰ ਵਿਦਾਇਗੀ ਪਾਰਟੀ ਕੀਤੀ ਗਈ । ਜਿਸ ਵਿੱਚ ਪੀਆਰਟੀਸੀ ਅਤੇ ਭਰਾਤਰੀ ਜਥੇਬੰਦੀਆਂ ਸ਼ਾਮਿਲ ਹੋਈਆਂ। ਇਹ ਖੂਬਸੂਰਤ ਸਮਾਗਮ ਫ਼ਰੀਦਕੋਟ ਦੇ ਡੀਪੂ ਵਿਖੇ ਕਰਵਾਇਆ ਗਿਆ।ਸੁਖਦੇਵ ਸਿੰਘ ਮਿਤੀ 19/4/1999 ਬਤੌਰ ਕੰਡਕਟਰ ਪੀਆਰਟੀਸੀ ਵਿੱਚ ਭਰਤੀ ਹੋਏ। ਇਹਨਾਂ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈ ਮਿਤੀ 07/07/2017 ਨੂੰ ਸਬ ਇਸਪੈਕਟਰ ਬਣੇ ਮਿਤੀ 1/05/2021 ਨੂੰ ਇਸਪੈਕਟਰ ਬਣੇ, ਲੰਬਾ ਸਮਾਂ ਡਿਊਟੀ ਨਿਭਾਉਣ ਉਪਰੰਤ ਸਟਾਫ ਪ੍ਰਤੀ ਇਹਨਾਂ ਦਾ ਵਤੀਰਾ ਬਹੁਤ ਵਧੀਆ ਸੀ। ਇਹਨਾਂ ਦੀ ਮਹਿਕਮੇ ਵਿਦਾਇਗੀ ਪਾਰਟੀ ਸਮਾਗਮ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਵੱਲੋ ਖੂਬਸੂਰਤ ਤੋਹਫ਼ੇ ਦਿੱਤੇ ਗਏ ਅਤੇ ਓਨਾਂ ਅਗੇਤੇ ਭਵਿੱਖ ਲਈ ਸੁੱਭਕਾਮਨਾਵਾਂ ਦਿੱਤੀਆ।ਇਸ ਸਮੇਂ ਭਰਾਤਰੀ ਜਥੇਬੰਦੀਆਂ ਦੀ ਆਗੂ ਹਰਪ੍ਰੀਤ ਸਿੰਘ ਸੂਬਾ ਪ੍ਰਧਾਨ, ਹਰਜਿੰਦਰ ਸਿੰਘ ਪ੍ਰਧਾਨ , ਹਰਦੀਪ ਸਿੰਘ ਸੈਕਟਰੀ , ਧਰਵਿੰਦਰ ਸਿੰਘ ਕੈਸ਼ੀਅਰ , ਅਮਨਦੀਪ ਸਿੰਘ ਅਮਨਾ ਚੇਅਰਮੈਨ , ਲਵਪ੍ਰੀਤ ਸਿੰਘ ਸਰਪ੍ਰਸਤ , ਤਹਿਸੀਲਦਾਰ ਸਿੰਘ ਬੇਅੰਤ ਸਿੰਘ , ਸਤਨਾਮ ਸਿੰਘ ਵਰਕਸ਼ਾਪ ਪ੍ਰਧਾਨ , ਹਰਪਾਲ ਸਿੰਘ , ਸੁਖਪਾਲ ਸਿੰਘ , ਜਸਪਾਲ ਸਿੰਘ ਕਾਲਾ, ਗੁਰਜੰਟ ਸਿੰਘ ਸੁਖਦੀਪ ਸਿੰਘ ਜੀਰਾ , ਰਾਮ ਚੰਦਰ ਸਿੰਘ, ਬਲਕਾਰ ਸਿੰਘ ਸਹੋਤਾ ਮੰਡੀ ਬੋਰਡ ਜਰਨਲ ਸਕੱਤਰ, ਵੀਰ ਸਿੰਘ ਕੰਮੇਆਣਾ ਜਿਲਾ ਨਰੇਗਾ ਪ੍ਰਧਾਨ,ਸੁਖਜਿੰਦਰ ਸਿੰਘ ਤੂੰਬੜਭਾਣ ਕੁਲ ਹਿੰਦ ਕਿਸਾਨ ਸਭਾ , ਜਿਲ੍ਹਾ ਪ੍ਰਧਾਨ ਕਲਮਾਂ ਦੇ ਰੰਗ ਸਾਹਿਤ ਸਭਾ ਦੇ ਸ਼ਿਵਨਾਥ ਦਰਦੀ ਪੱਤਰਕਾਰ ਆਦਿ ਸ਼ਾਮਿਲ ਹੋਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਾਕੂਵਾਲਾ ਵਿਖੇ ਸੜਕ ਸੁਰੱਖਿਆ ਗਤੀਵਿਧੀਆਂ ਦੇ ਤਹਿਤ ਵਿਦਿਆਰਥੀਆਂ ਦੇ ਸਲੋਗਨ ਲਿਖਣ ਮੁਕਾਬਲੇ ਕਰਵਾਏ ਗਏ
Next articleਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ( ਰਜਿ) ਫ਼ਰੀਦਕੋਟ ਦਾ ਕੀਤਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਜੀ ਵੱਲੋ ਵਿਸੇਸ਼ ਸਨਮਾਨ।