ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪੰਜਾਬ ਰਿਮੋਟ ਸੈਸਿੰਗ ਸੈਂਟਰ, ਲੁਧਿਆਣਾ ਦੁਆਰਾ ਜੰਗਲਾਤ ਵਿਭਾਗ ਪੰਜਾਬ ਵੱਲੋਂ ਅਲਾਟ ਕੀਤੇ ਗਏ ਪ੍ਰੋਜੈਕਟ ਦੁਆਰਾ ਵੈਟਲੈਂਡ ਐਟਲਸ ਤਿਆਰ ਕੀਤੀ ਗਈ ਜਿਸ ਨੂੰ ਸ਼੍ਰੀ ਧਰਮਿੰਦਰ ਸ਼ਰਮਾ, ਮੁਖੀ, ਵਣ ਅਤੇ ਜੰਗਲਾਤ ਵਿਭਾਗ, ਪੰਜਾਬ ਅਤੇ ਡਾ: ਬਰਜਿੰਦਰਾ ਪਟੈਰੀਆ, ਡਾਇਰੈਕਟਰ, ਪੰਜਾਬ ਰਿਮੋਟ ਸੈਸਿੰਗ ਸੈਂਟਰ ਦੁਆਰਾ ਰਿਲੀਜ਼ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਐਟਲਸ ਦੇ ਪ੍ਰੋਜੈਕਟ ਇੰਚਾਰਜ ਡਾ: ਵੀ.ਕੇ.ਵਰਮਾ ਅਤੇ ਕੋ-ਇੰਚਾਰਜ ਡਾ: ਖੋਇਲ ਸੂਰ ਅਤੇ ਵਣ ਵਿਭਾਗ ਦੇ ਸੀਨੀਅਰ ਅਫਸਰ ਵੀ ਸ਼ਾਮਲ ਹੋਏ। ਇਸ ਐਟਲਸ ਵਿੱਚ ਪੰਜਾਬ ਦੇ ਚਾਰ ਵੈਟਲੈਂਡ ਹਰੀਕੇ, ਕਾਂਜਲੀ, ਨੰਗਲ ਅਤੇ ਰੋਪੜ ਬਾਰੇ ਮਹੱਤਵਪੂਰਨ ਨਕਸ਼ੇ ਅਤੇ ਜ਼ਰੂਰੀ ਡਾਟਾ ਹੈ। ਇਹ ਐਟਲਸ ਦੇ ਨਕਸ਼ੇ ਸੈਟੇਲਾਈਟ ਦੁਆਰਾ ਖਿੱਚੀਆਂ ਤਸਵੀਰਾਂ ਵਰਤ ਕੇ ਤਿਆਰ ਕੀਤੇ ਗਏ ਹਨ। ਇਹ ਐਟਲਸ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੁਆਰਾ ਵੈਟਲੈਂਡ ਕਨਸਰਵੇਸ਼ਨ ਲਈ ਚਲਾਏ ਗਏ ਪ੍ਰੋਗਰਾਮਾਂ ਨੂੰ ਚੰਗੇ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਲਾਹੇਵੰਦ ਸਾਬਤ ਹੋਵੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



