ਪੀ.ਆਰ.ਐਸ.ਸੀ., ਲੁਧਿਆਣਾ ਵਿਖੇ ਜੀਉਸਪੇਸ਼ੀਅਲ ਸਾਇੰਸ ਐਂਡ ਟੈਕਨੋਲੋਜੀ (ਪੱਧਰ-1) ਸਲੇਸ਼ੀਅਲ ਥਿੰਕਿੰਗ ਦਾ 21 ਦਿਨਾਂ ਦਾ ਵਿੰਟਰ ਸਕੂਲ ਪ੍ਰੋਗਰਾਮ ਦੀ ਸਮਾਪਤੀ।

 ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਭਾਰਤ ਸਰਕਾਰ ਦੇ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੁਆਰਾ ਸਪਾਂਸਰ 21 ਦਿਨਾਂ ਲਈ ਜੀਉਸਪੇਸ਼ੀਅਲ ਸਾਇੰਸ ਐਂਡ ਟੈਕਨੋਲੋਜੀ (ਪੱਧਰ-1) ਸਲੇਸ਼ੀਅਲ ਥਿੰਕਿੰਗ ਵਿੰਟਰ ਸਕੂਲ ਟਰੇਨਿੰਗ ਪ੍ਰੋਗਰਾਮ ਪੰਜਾਬ ਰਿਮੋਟ ਸੈਸਿੰਗ ਸੈਂਟਰ, ਲੁਧਿਆਣਾ ਵਿਖੇ ਸਮਾਪਤ ਹੋਇਆ  ਜਿਸ ਵਿੱਚ ਉੱਤਰੀ ਰਾਜਾਂ ਦੇ ਯੂਨੀਵਰਸਿਟੀਆਂ ਅਤੇ ਹੋਰ ਅਦਾਰਿਆਂ ਦੇ ਪ੍ਰੋਫੈਸਰ ਅਤੇ ਪੀ.ਐਚ.ਡੀ (ਰਿਸਰਚ ਸਕਾਲਰ) ਸ਼ਾਮਲ ਹੋਏ। ਇਸ ਟਰੇਨਿੰਗ ਪ੍ਰੋਗਰਾਮ ਦੇ ਸਮਾਪਤੀ ਸਮਾਗਮ ਵਿੱਚ ਡਾ. ਬਰਜਿੰਦਰਾ ਪਟੈਰੀਆ, ਡਾਇਰੈਕਟਰ, ਪੰਜਾਬ ਰਿਮੋਟ ਸੈਸਿੰਗ ਸੈਂਟਰ ਜੀ ਨੇ ਟਰੇਨਿੰਗ ਨੂੰ ਕਾਮਯਾਬ ਬਨਾਉਣ ਲਈ ਸਭ ਦਾ ਧੰਨਵਾਦ ਕੀਤਾ। ਸਮਾਪਤੀ ਸਮਾਗਮ ਲਈ ਮੁੱਖ ਮਹਿਮਾਨ ਵਜੋਂ ਡਾ. ਸ਼ੁਭਾ ਪਾਂਡੇ, ਵਿਗਿਆਨੀ, ਐਨ.ਜੀ.ਪੀ. ਡਵੀਜ਼ਨ, ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਜੀ ਨੇ ਸਿਖਿਆਰਥੀਆਂ ਨੂੰ ਕਲਾ ਅਤੇ ਸੱਭਿਆਚਾਰ ਦੇ ਵਿਕਾਸ ਲਈ ਅੰਦਰੂਨੀ ਹੂਨਰ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਸ਼੍ਰੀ ਸ਼ਸ਼ੀ ਕਾਂਤ ਸਾਹੂ, ਸੀਨੀਅਰ ਵਿਗਿਆਨੀ ਅਤੇ ਟਰੇਨਿੰਗ ਕੋਆਰਡੀਨੇਟਰ, ਪੀ.ਆਰ.ਐਸ.ਸੀ ਨੇ ਸਾਰੇ ਟਰੇਨਿਜ਼ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟਰੱਸਟ ਵੱਲੋਂ ਦਾਣਾ ਮੰਡੀ ਨਵਾਂ ਸ਼ਹਿਰ ਵਿਖੇ 18ਵਾਂ ਮਹਾਨ ਸੰਤ ਸੰਮੇਲਨ ਕਰਵਾਇਆ ਗਿਆ
Next articleਬਾਬਾ ਫਤਹਿ ਸਿੰਘ ਜੀ ਦੇ ਜਨਮ-ਦਿਹਾੜੇ ਤੇ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ