ਭਾਰਤ ਸਰਕਾਰ ਦੁਆਰਾ ਪੀ.ਆਰ.ਐਸ.ਸੀ., ਲੁਧਿਆਣਾ ਵਿਖੇ ਜੀਉਸਪੇਸ਼ੀਅਲ ਸਾਇੰਸ ਐਂਡ ਟੈਕਨੋਲੋਜੀ (ਪੱਧਰ-1) ਸਲੇਸ਼ੀਅਲ ਥਿੰਕਿੰਗ) ਦਾ 21 ਦਿਨਾਂ ਦਾ ਵਿੰਟਰ ਸਕੂਲ ਪ੍ਰੋਗਰਾਮ ਦੀ ਸ਼ੁਰੂਆਤ।

ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)    ਭਾਰਤ ਸਰਕਾਰ ਦੇ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੁਆਰਾ ਸਪਾਂਸਰ 21 ਦਿਨਾਂ ਲਈ ਜੀਉਸਪੇਸ਼ੀਅਲ ਸਾਇੰਸ ਐਂਡ ਟੈਕਨੋਲੋਜੀ (ਪੱਧਰ-1) ਸਲੇਸ਼ੀਅਲ ਥਿੰਕਿੰਗ) ਵਿੰਟਰ ਸਕੂਲ ਟਰੇਨਿੰਗ ਪ੍ਰੋਗਰਾਮ ਪੰਜਾਬ ਰਿਮੋਟ ਸੈਸਿੰਗ ਸੈਂਟਰ, ਲੁਧਿਆਣਾ ਵਿਖੇ ਉਲੀਕਿਆ ਗਿਆ ਹੈ ਜੋ ਕਿ ਮਿਤੀ 20 ਨਵੰਬਰ ਤੋਂ 10 ਦਸੰਬਰ, 2024 ਤੱਕ ਚੱਲੇਗਾ। ਜਿਸ ਵਿੱਚ ਉੱਤਰੀ ਰਾਜਾਂ ਦੇ ਯੂਨੀਵਰਸੀਟੀਆਂ ਅਤੇ ਹੋਰ ਅਦਾਰਿਆਂ ਦੇ ਪ੍ਰੋਫ਼ੈਸਰ ਅਤੇ ਪੀ.ਐਚ.ਡੀ. ਸਕੋਲਰ ਭਾਗ ਲੈ ਰਹੇ ਹਨ ।ਇਸ ਟਰੇਨਿੰਗ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼੍ਰੀ ਧਰਮਿੰਦਰ ਸ਼ਰਮਾ,  ਆਈਐਫਐਸ. ਪ੍ਰਧਾਨ ਮੁੱਖ ਵਣ ਪਾਲ (ਵਾਈਲਡ ਲਾਈਫ), ਪੰਜਾਬ ਜੀ ਦੁਆਰਾ ਕੀਤਾ ਗਿਆ। ਡਾ. ਬਰਜਿੰਦਰਾ ਪਟੈਰੀਆ, ਡਾਇਰੈਕਟਰ, ਪੰਜਾਬ ਰਿਮੋਟ ਸੈਸਿੰਗ ਸੈਂਟਰ ਜੀ ਨੇ ਟਰੇਨਿੰਗ ਵਿੱਚ ਭਾਗ ਲੈ ਰਹੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਜਿਉਸਪੇਸ਼ੀਅਲ ਸਾਇੰਸ ਐਂਡ ਟੈਕਨੋਲੋਜੀ ਵਿਸ਼ੇ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ। ਇਸ ਟਰੇਨਿੰਗ ਪ੍ਰੋਗਰਾਮ ਵਿੱਚ ਰਿਮੋਟ ਸੈਸਿੰਗ ਸੈਂਟਰ ਦੇ ਵਿਗਿਆਨੀਆਂ ਵੱਲੋਂ ਭਾਗ ਲੈ ਰਹੇ ਮਹਿਮਾਨਾਂ ਨੂੰ ਕਪੈਸਿਟੀ ਬਿਲਡਿੰਗ ਦੇ ਵੱਖ ਵੱਖ ਵਿਸ਼ਿਆਂ ਤੇ ਲੈਕਚਰ ਅਤੇ ਪ੍ਰੈਕਟੀਕਲ ਕਰਵਾਏ ਜਾਣਗੇ। ਇਸ ਟਰੇਨਿੰਗ ਪ੍ਰੋਗਰਾਮ ਨੂੰ ਸ਼੍ਰੀ ਸ਼ਸ਼ੀ ਕਾਂਤ ਸਾਹੂ, ਸੀਨੀਅਰ ਵਿਗਿਆਨੀ, ਪੀ.ਆਰ.ਐਸ.ਸੀ ਕੋਰਡੀਨੇਟ ਕਰ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਖਾਨਪੁਰ ਨਹਿਰ ਪੁਲ ਦਾ ਨਿਰਮਾਣ ਕਾਰਜ ਸ਼ੁਰੂ, ਪਰੰਤੂ ਕੱਚੇ ਰਸਤੇ ਤੋਂ ਵਾਹਨਾਂ ਦੇ ਕਾਰਣ ਉੱਡਦੀ ਧੂੜ-ਮਿੱਟੀ ਕਾਰਣ ਰਾਹਗੀਰ ਪ੍ਰੇਸ਼ਾਨ
Next articleਗ਼ਜ਼ਲ