(ਸਮਾਜ ਵੀਕਲੀ)
ਹੰਕਾਰ ਵਿੱਚ ਆ ਕੇ ਆਖਦਾ ਹੈ
ਆਖਦਾ ਏ ਸਾਇੰਸ ਹੀ ਸਭ ਕੁਝ ਹੈ ।
ਰੱਬ ਦੀ ਹੋਂਦ ਨਹੀਂ ਹੈ
ਚੱਲ ਆ ਫਿਰ ਸਾਬਿਤ ਕਰ।
ਨਾਭੀ ਵਿੱਚੋਂ ਭੁੱਖ ਦੇ ਖ਼ਾਮੋਸ਼ ਸ਼ਬਦ
ਕਿੱਦਾਂ ਲੋਕਾਂ ਨੂੰ ਸੁਣਦੇ ਨੇ ਸਾਬਿਤ ਤਾਂ ਕਰ ।
ਆਕਸੀਜ਼ਨ ਦੀ ਖੋਜ ਤਾਂ ਹੁਣ ਹੋਈ
ਖੋਜ ਤੋਂ ਪਹਿਲਾਂ ਤੇ ਹੁਣ ਵੀ
ਦਿਲ ,ਜਿਗਰ ‘ਫੇਫੜੇ ਕਿੱਦਾਂ ਪਰਖਦੇ ਨੇ ਆਕਸੀਜਨ ਤੇ ਹਾਈਡਰੋਜਨ ਨੂੰ
ਸਰੀਰ ਵਿਚ ਕਿਹੜਾ ਸਾਇੰਸ ਦਾ ਯੰਤਰ ਤੂੰ ਲਾਇਆ ਸਾਬਿਤ ਤਾਂ ਕਰ ।
ਇੱਕ ਬੂੰਦ ਗੰਦੇ ਪਾਣੀ ਤੋਂ ਕਿਵੇਂ ਬਣ ਜਾਂਦਾ
ਪੇਟ ਦੇ ਵਿੱਚ ਹੱਡੀਆਂ ਦਾ ਢਾਂਚਾ ,ਕਿਵੇਂ ਬਣ ਜਾਂਦਾ ਏ ਹੂਬਹੂ ਪਿਉ- ਮਾਂ ਦੀ ਸ਼ਕਲ ਦਾ ਸਾਬਿਤ ਤਾਂ ਕਰ।
ਸਾਇੰਸਦਾਨ ਬਣ ਕੇ ਤਰਕ ਕਰਦਾ ਫਿਰੇ
ਰੁਕ ਗਏ ਸਾਹ ਜਦੋਂ ਦਿੱਤੇ ਮੌਲਾ ਦੇ
ਫਿਰ ਸੁਖਦੀਪ ਦਾ ਵਜੂਦ ਵੀ ਨਹੀ
ਲਹਿਦ ਵਿੱਚ ਜਾਣ ਤੋਂ ਪਹਿਲਾਂ
ਇਸ ਮੁਜੱਸਮੇ ਵਿੱਚ ਸਾਹ ਪਾਵੇਂ ਤਾਂ ਤੇਰੀ ਸਾਇੰਸ ਨੂੰ ਮੰਨਾ।
ਮੰਨਿਆ ਲੋੜ ਕਾਢ ਦੀ ਮਾਂ ਹੈ
ਸਾਇੰਸ ਦੇ ਨਾਂ ਤੇ ਆਦਮ ਨੇ ਆਪਣੀ ਜਾਤ ਲਈ ਬਰਬਾਦੀ ਦੀ ਕਹਾਣੀ ਘੜ ਲਈ ।
ਮੇਰੇ ਮੌਲਾ ਦੀ ਹੋਂਦ ਨੂੰ ਸਾਬਿਤ ਕਰਦੀ ਹੈ
ਇਹ ਨੀਲੀ ਛੱਤ..ਚੜ੍ਹਦੇ ਨੇ ਚੰਨ ਤੇ ਸੂਰਜ ਵਾਰੋ ਵਾਰੀ …
ਘੁੰਮਦੇ ਨੇ ਬੱਦਲ ਅੰਬਰਾਂ ਤੇ
ਬਿਨਾਂ ਤੇਰੀ ਕਿਸੇ ਬੱਸ ਤੇ ਲਾਰੀ ।
ਸੁਖਦੀਪ ਕੌਰ ਮਾਂਗਟ
Sukhdipmangat08@gmail .com
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly