ਮਾਣ,, ਮਾਣ ਦੀ ਰਟ !!!?

(ਸਮਾਜ ਵੀਕਲੀ)

ਨਾ ਪੁੱਛ ਅਹਿ ਜ਼ਿੰਦੇ ! ਸਮੇਂ ਨੇ ਸਤਾਏ ਹੋਏ ਹਾਂ।
ਮਾਣ ਵੀ ਤਾਂ ਆਪਣਿਆਂ ‘ਤੋਂ ਈ ਗੁਆਏ ਹੋਏ ਹਾਂ।

ਮਸਤ ਸੀ ਅਸਾਂ ਜਿਹਨਾਂ ‘ ਤੇ ਸ਼ਾਨ ਨਾਲ਼ ਪੂਰੇ,
ਹਾਂ, ਉਨ੍ਹਾਂ ਕੋਲੋਂ ਹੀ ਸੱਭ ਸਾਥ ਗੁਆਏ ਹੋਏ ਹਾਂ।

ਆਪਣਾ ਸ਼ਬਦ,,ਸਮਝ ਤਾਂ ਹੈ ਹੁਣ ਆਇਆ,
ਭੁੱਲ ਗਏ ਓਨ੍ਹਾਂ ਨੇ ਅੱਗੇ ਵੀ ਸਤਾਏ ਹੋਏ ਹਾਂ!

ਰੱਖਲੈ ਦਿਲ “ਚ,, ਮਾਣ,,ਮਾਣ ਦੀ ਰਟ ਨੂੰ ਤੂੰ ਵੀ,
ਰੂਹ ਨੂੰ ਤਾਂ,,ਮਾਣ ਨਾਮ ਨੇ ਸਮਝਾਏ ਹੋਏ ਹਾਂ।

ਕੇਹੀ ਸੀ ਮਾੜੀ ਘੜੀ ,,ਉਸਨੂੰ ਅਸਾਂ ਨੇ ਚੁਣਿਆਂ,
ਮਾਣ,,ਮਾਣ ਦੀ ਰਟ , ਆਸਾਂ ਵੀ ਲੁਟਾਏ ਹੋਏ ਹਾਂ।

ਅਸਾਂ ਆਸ ਮੁਰਾਦ ਮੰਗੀ ਉਨ੍ਹਾਂ ਦੀ ਹੀ ਖਾਤਿਰ,
ਅਰਸਾ ਬੀਤਿਆ, ਮਾਣ ਅਸੀਂ ਭੁਲਾਏ ਹੋਏ ਹਾਂ।

ਕਸਮਾਂ ਖਾਧੀਆਂ ਝੂਠੀਆਂ,ਸਾਥ ਦੇਣ ਦੀਆਂ ਵੀ,
ਹੁਣ ਆਖੇ ਥਾਂ -ਥਾਂ, ਸੁਆਹ ਖੇਹ ਖਾਏ ਹੋਏ ਹਾਂ !

ਭੰਡ -ਭੰਡ ਲੋਕਾਈ ਨੇ , ਉਨ੍ਹਾਂ ਦੀ ਹੀ ਮੈਲ ਧੋਈ,
ਜਾਪੇ ਜਿਵੇਂ ਭਟਕਣ ਜੋਗੇ ਬਣਾਏ ਹੋਏ ਹਾਂ।

ਆਖੇ ਵੈਰੀ ,ਮਾਣ ਦੀ ਰਟ ਛੱਡ ਮੰਗਾਂ ਸੁੱਟਦੋ,
ਲੱਗਦਾ ਜਾਣ ਕੇ , ਵੱਖਰੇ ਰਾਹੇ ਪਾਏ ਹੋਏ ਹਾਂ।

ਮਾਣ, ਮਾਣ ਦੀ ਰਟ, ਓਸ ਫ਼ਤਹਿ ਕ਼ਰਾ ਦੇਣੀ,
ਅਣਖੀ ਮਾਂ ਦੇ ਅਡੋਲ ਜਿਗਰੋਂ ਜਾਏ ਹੋਏ ਹਾਂ।

 

 ਸ਼ਮਿੰਦਰ ਕੌਰ ਭੁਮੱਦੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਰਖੂ ਨਜ਼ਰ
Next articleਕਵਿਤਾ