HOME ਪੰਜਾਬ ਵਿੱਚ ਅੱਜ ਰੋਸ ਪ੍ਰਦਰਸ਼ਨ, ਧਰਨਾ ਪ੍ਰਦਰਸ਼ਨ

ਪੰਜਾਬ ਵਿੱਚ ਅੱਜ ਰੋਸ ਪ੍ਰਦਰਸ਼ਨ, ਧਰਨਾ ਪ੍ਰਦਰਸ਼ਨ

1

ਬਲਬੀਰ ਸਿੰਘ ਬੱਬੀ (ਸਮਾਜ ਵੀਕਲੀ)-ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਹੋਰ ਹੀ ਤਰ੍ਹਾਂ ਦਾ ਮਾਹੌਲ ਜਿਹਾ ਪੈਦਾ ਹੋ ਗਿਆ ਹੈ ਇਹ ਸਾਰਾ ਮਾਹੌਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ ਪੰਜਾਬ ਦੇ ਮੁੱਖ ਮੰਤਰੀ ਉਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਚਰਨ ਸਿੰਘ ਧਾਮੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਵੱਡੇ ਛੋਟੇ ਆਗੂ ਇੱਕ ਦੂਜੇ ਦੇ ਉੱਪਰ ਬਹੁਤ ਹੀ ਗਲਤ ਬਿਆਨਬਾਜ਼ੀ ਦੀਆਂ ਤੋਪਾਂ ਛੱਡ ਰਹੇ ਹਨ। ਜਿਹੜੀਆਂ ਕਿ ਕਿਸੇ ਪਾਸਿਓਂ ਵੀ ਪੰਜਾਬ ਦੇ ਹਿੱਤ ਵਿੱਚ ਨਹੀਂ ਹਨ।

ਅੱਜ ਪੰਜਾਬ ਦੇ ਵਿੱਚ ਰੋਸ ਧਰਨਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਜਿਹੜਾ ਕਿ ਕਿਸੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਸੀ ਕਿਸੇ ਪਾਸੇ ਅਕਾਲੀ ਦਲ ਬਾਦਲ ਵੱਲੋਂ ਸੀ ਤੇ ਇਸ ਤਰ੍ਹਾਂ ਇੱਕ ਦੂਜੇ ਦੇ ਵਿਰੋਧ ਵਿੱਚ ਰੋਸ ਧਰਨਾ ਪ੍ਰਦਰਸ਼ਨ ਦੇਖਣ ਨੂੰ ਮਿਲੇ।

ਆਪ ਸਭ ਨੂੰ ਪਤਾ ਹੀ ਹੈ ਕਿ ਬੀਤੇ ਲੰਮੇ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਸਾਹਮਣੇ ਆਈ ਜਿਸ ਵਿੱਚ ਭਗਵੰਤ ਮਾਨ ਗੁਰੂਆਂ ਦੀਆਂ ਫੋਟੋਆਂ ਉੱਪਰ ਸ਼ਰਾਬ ਦੇ ਛਿੱਟੇ ਤੇ ਹੋਰ ਕਾਫੀ ਇਤਰਾਜਯੋਗ ਗੱਲਾਂ ਕਰਦਾ ਦਿਖਾਇਆ ਗਿਆ ਹੈ ਮੁੱਖ ਮੰਤਰੀ ਨੇ ਸਿੱਧੇ ਤੌਰ ਉੱਤੇ ਕਿਹਾ ਹੈ ਕਿ ਇਹ ਸਾਰੀ ਵੀਡੀਓ ਦੀ ਜਗ੍ਹਾ ਸਥਾਨ ਜਨਤਕ ਕੀਤੀ ਜਾਵੇ ਕਿ ਕਿੱਥੇ ਹੈ ਉਹਨਾਂ ਦਾ ਕਹਿਣਾ ਸੀ ਕਿ ਇਹ ਏਆਈ ਤਕਨੀਕ ਨਾਲ ਮੈਨੂੰ ਬਦਨਾਮ ਕਰਨ ਲਈ ਬਣਾਈ ਗਈ ਹੈ। ਪਹਿਲਾਂ ਇਹ ਜਗਮਨ ਸਮਰੇ ਵੱਲੋਂ ਸ਼ੁਰੂ ਕੀਤੀ ਗਈ ਸੀ ਤੇ ਹੁਣ ਮੁੜ ਇਸੇ ਵੀਡੀਓ ਦੇ ਆਧਾਰ ਤੇ ਭਗਵੰਤ ਮਾਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਤਲਬ ਕੀਤਾ ਗਿਆ ਹੈ। ਪਰਸੋਂ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਆਪ ਆਗੂ ਆਤਿਸ਼ੀ ਵੱਲੋਂ ਗੁਰੂਆਂ ਪ੍ਰਤੀ ਗਲਤ ਟਿੱਪਣੀ ਕਾਰਨ ਵੀ ਇਹ ਮਾਮਲਾ ਚਰਚਾ ਵਿੱਚ ਹੈ। ਇਸ ਦੇ ਵਿਰੋਧ ਵਿੱਚ ਵੀ ਅੱਜ ਸ਼੍ਰੋਮਣੀ ਅਕਾਲੀ ਬਾਦਲ ਨੇ ਪੰਜਾਬ ਦੇ ਜ਼ਿਲਾ ਹੈਡਕੁਾਰਟਰਾਂ ਦੇ ਉੱਪਰ ਆਤਸ਼ੀ ਨੂੰ ਗ੍ਰਿਫਤਾਰ ਕਰਨ ਉਸ ਦੀ ਮੈਂਬਰਸ਼ਿਪ ਰੱਦ ਕਰਨ ਲਈ ਰੋਸ ਧਰਨਾ ਪ੍ਰਦਰਸ਼ਨ ਦਿੱਤੇ ਗਏ ਉਧਰ ਆਮ ਆਦਮੀ ਪਾਰਟੀ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਲੰਬੀ ਵਿਚਲੇ ਬਾਦਲ ਪਿੰਡ ਵਿੱਚ ਇੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੁਖਬੀਰ ਬਾਦਲ ਮੁਰਦਾਬਾਦ ਦੇ ਨਾਅਰੇ ਲਾਏ ਗਏ ਉਸ ਧਰਨਾ ਪ੍ਰਦਰਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਸੁਖਬੀਰ ਬਾਦਲ ਨੇ ਹੀ ਮੁੱਖ ਮੰਤਰੀ ਦੀ ਗਲਤ ਵੀਡੀਓ ਬਣਾਵਈ ਹੈ। ਜਿਸ ਕਾਰਨ ਉਹ ਧਰਨਾ ਪ੍ਰਦਰਸ਼ਨ ਕਰਦੇ ਨਜ਼ਰ ਆਏ।

ਉਧਰ ਜਲੰਧਰ ਦੇ ਵਿੱਚ ਕਾਂਗਰਸ ਦੇ ਆਗੂ ਤੇ ਵਿਧਾਇਕ ਪ੍ਰਗਟ ਸਿੰਘ ਦੇ ਘਰ ਬਾਹਰ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਇੱਕ ਧਰਨਾ ਰੋਸ ਪ੍ਰਦਰਸ਼ਨ ਕੀਤਾ। ਉਹਨਾਂ ਦਾ ਦੋਸ਼ ਸੀ ਕਿ ਭਗਵੰਤ ਮਾਨ ਦੀ ਵੀਡੀਓ ਨੂੰ ਵਾਇਰਲ ਕਰਨ ਦੇ ਵਿੱਚ ਪ੍ਰਗਟ ਸਿੰਘ ਦਾ ਵੀ ਹੱਥ ਹੈ। ਸੋ ਇਹੋ ਜਿਹੇ ਧਰਨਾ ਪ੍ਰਦਰਸ਼ਨ ਅੱਜ ਸਮੁੱਚੇ ਪੰਜਾਬ ਦੇ ਵਿੱਚ ਨਜ਼ਰ ਆਏ ਕਿਸੇ ਪਾਸੇ ਅਕਾਲੀ ਦਲ ਬਾਦਲ ਕਿਧਰੇ ਆਮ ਆਦਮੀ ਪਾਰਟੀ ਪਰ ਜਿਸ ਤਰ੍ਹਾਂ ਦਾ ਇਹ ਟਕਰਾਅ ਚੱਲ ਰਿਹਾ ਹੈ ਉਹ ਕਿਸੇ ਪਾਸਿਓਂ ਹੀ ਪੰਜਾਬ ਦੇ ਹਿੱਤ ਵਿੱਚ ਨਹੀਂ ਅਸੀਂ ਤਾਂ ਬੇਨਤੀ ਕਰਦੇ ਹਾਂ ਕਿ ਜਦੋਂ ਮੁੱਖ ਮੰਤਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ 15 ਜਨਵਰੀ ਲਈ ਤਲਬ ਕੀਤਾ ਹੈ। ਉਸ ਤੋਂ ਪਹਿਲਾਂ ਕਿਸੇ ਵੀ ਧਿਰ ਵੱਲੋਂ ਕਿਸੇ ਕਿਸਮ ਦੀ ਕੋਈ ਬਿਆਨਬਾਜੀ, ਕੋਈ ਧਰਨਾ ਪ੍ਰਦਰਸ਼ਨ ਨਹੀਂ ਕਰਨਾ ਚਾਹੀਦਾ। ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਕੀ ਵਿਚਾਰ ਚਰਚਾ ਹੁੰਦੀ ਹੈ ਉਸ ਦੀ ਉਡੀਕ ਕਰੋ ਇਹ ਜੋ ਟਕਰਾਅ ਪੈਦਾ ਕੀਤਾ ਜਾ ਰਿਹਾ ਹੈ ਇਹ ਪੰਜਾਬ ਦੇ ਹਿੱਤ ਵਿੱਚ ਨਹੀਂ ਇਹੋ ਜਿਹੇ ਟਕਰਾਅ ਪਹਿਲਾਂ ਵੀ ਪੰਜਾਬ ਨੂੰ ਬਲਦੀ ਦੇ ਬੂਥੇ ਵਿੱਚ ਪਾ ਚੁੱਕੇ ਹਨ ਹੁਣ ਵੀ ਬਚਣ ਦੀ ਲੋੜ ਹੈ।

Previous articleSUNDAY SAMAJ WEEKLY = 11/01/2026
Next articleਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਅਤੇ ਡੀ ਆਰ ਓ ਕਪੂਰਥਲਾ ਨਾਲ਼ ਸੰਘਰਸ਼ ਕਮੇਟੀ ਦੀ ਮੀਟਿੰਗ ਰਹੀ ਬੇਸਿੱਟਾ