ਆਸਟਰੇਲੀਆ ਵਿਚ ਜੋਕੋਵਿਚ ਦੇ ਹੱਕ ’ਚ ਮੁਜ਼ਾਹਰੇ

ਸਿਡਨੀ  (ਸਮਾਜ ਵੀਕਲੀ):  ਇੱਥੇ ਅੱਜ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦੇ ਹੱਕ ਵਿਚ ਅੱਜ ਵੱਡੀ ਗਿਣਤੀ ਆਸਟਰੇਲਿਆਈ ਲੋਕ ਨਿੱਤਰ ਆਏ। ਮਿਲੀ ਜਾਣਕਾਰੀ ਅਨੁਸਾਰ ਸਿਡਨੀ ਵਿਚ ਹਜ਼ਾਰਾਂ ਲੋਕ ਜੋਕੋਵਿਚ ਦੇ ਹੱਕ ਵਿਚ ਇਕੱਠੇ ਹੋਏ। ਉਨ੍ਹਾਂ ਆਪਣੇ ਹੱਥਾਂ ਵਿਚ ਸਰਬੀਆ ਦੇ ਝੰਡੇ ਫੜ ਕੇ ਇੱਕਮੁੱਠਤਾ ਪ੍ਰਗਟਾਉਂਦੇ ਹੋਏ ਰੋਸ ਮਾਰਚ ਤੇ ਰੈਲੀ ਕੀਤੀ। ਉੱਧਰ, ਆਸਟਰੇਲੀਆ ਦੀ ਸਰਕਾਰ ਦਾ ਕਹਿਣਾ ਹੈ ਕਿ ਕੋਵਿਡ-19 ਸਬੰਧੀ ਨਿਯਮਾਂ ਨਾਲ ਕਿਸੇ ਵੀ ਹਾਲ ਵਿਚ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਹੁਲ ਨੇ ਟਵਿੱਟਰ ਪੋਲ ਰਾਹੀਂ ਭਾਜਪਾ ’ਤੇ ਸੇਧਿਆ ਨਿਸ਼ਾਨਾ
Next articleਤਿੰਨ ਜੱਜਾਂ ਦੇ ਪੈਨਲ ਵੱਲੋਂ ਜੋਕੋਵਿਚ ਮਾਮਲੇ ਦੀ ਸੁਣਵਾਈ ਅੱਜ