ਕਪੂਰਥਲਾ / ਸੁਲਤਾਨਪੁਰ ਲੋਧੀ 24 ਜੁਲਾਈ ( ਕੌੜਾ )- ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਅੱਜ ਸੰਯੁਕਤ ਕਿਸਾਨ ਮੋਰਚਾ ਸੁਲਤਾਨਪੁਰ ਲੋਧੀ ਵੱਲੋਂ ਮਨੀਪੁਰ ਹਿੰਸਾ ਦਾ ਸ਼ਿਕਾਰ ਹੋਈਆਂ ਔਰਤਾਂ ਨੂੰ ਇਨਸਾਫ ਦਿਵਾਉਣ ਲਈ ਰੋਸ਼ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਬੀਬੀ ਕੁਲਵੰਤ ਕੌਰ ਅਤੇ ਕੁਲਵਿੰਦਰ ਕੰਵਲ ਵੱਲੋਂ ਕੀਤੀ ਗਈ। ਇਸ ਮੌਕੇ ਜਥੇਬੰਦੀਆਂ ਆਗੂਆਂ ਵਲੋਂ ਸਾਂਝੇ ਰੂਪ ‘ਚ ਦੱਸਿਆ ਕਿ ਮਨੀਪੁਰ ਵਿਚ ਕਬਾਇਲੀ ਲੋਕਾਂ, ਕੁੱਕੀ ਅਤੇ ਨਾਗਾ ਭਾਈਚਾਰੇ ਖ਼ਿਲਾਫ਼ ਪਿੱਛਲੇ ਕਈ ਮਹੀਨਿਆਂ ਤੋਂ ਲਗਾਤਾਰ ਹਿੰਸਾ ਜਾਰੀ ਹੈ | ਮਨੀਪੁਰ ਵਿਚ ਕੇਦਰ ਦੀ ਸੱਤਾਧਾਰੀ ਪਾਰਟੀ ਭਾਜਪਾ ਦੀ ਫਿਰਕੂ ਨੀਤੀਆਂ ਦੀ ਸ਼ਹਿ ਹੇਠ ਮੈਤੇਈ ਲੋਕਾਂ ਵਲੋਂ ਪੂਰੇ ਪਿੰਡ ਨੂੰ ਘੇਰਾ ਪਾ ਕੇ ਲੁੱਟਮਾਰ ਕੀਤੀ ਗਈ |
ਦੋ ਔਰਤਾਂ ਨੂੰ ਪੂਰੇ ਇਲਾਕੇ ਵਿੱਚ ਨਿਰਵਸਤਰ ਕਰਕੇ ਘੁਮਾਉਣ ਦੀ ਘਿਨੌਣੀ ਹਰਕਤ ਕੀਤੀ ਗਈ | ਉਨ੍ਹਾਂ ਨੇ ਕਿਹਾ ਕਿ ਲੇਕਿਨ 50 ਦਿਨਾਂ ਦਾ ਸਮਾਂ ਬੀਤਣ ਤੋਂ ਬਾਅਦ ਵੀ ਦੋਸ਼ੀਆਂ ਉੱਪਰ ਕੋਈ ਠੋਸ ਸਖਤ ਕਾਰਵਾਈ ਨਹੀਂ ਕੀਤੀ ਗਈ | ਸ਼ੋਸ਼ਲ ਮੀਡੀਆ ਉੱਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਉੱਪਰ ਬਣੇ ਦਬਾਅ ‘ਤੇ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ ਪਰ ਪੁਲਿਸ ਅਜੇ ਵੀ ਅਸਲ ਦੋਸ਼ੀਆਂ ਨੂੰ ਬਚਾਉਣ ‘ਚ ਲੱਗੀ ਹੋਈ ਹੈ | ਇਹ ਸਭ ਭਾਜਪਾ ਸਰਕਾਰ ਦੇ ਨੱਕ ਹੇਠ ਹੋ ਰਿਹਾ ਹੈ |
ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ ਪੰਜਾਬ, ਸਾਹਿਤ ਸਭਾ ਸੁਲਤਾਨਪੁਰ ਲੋਧੀ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਪੈਨਸ਼ਨਰ ਐਸੋਸ਼ੀਏਸ਼ਨ ਪੰਜਾਬ, ਕਿਰਤੀ ਕਿਸਾਨ ਯੂਨੀਅਨ, ਮਸੀਹ ਭਾਈਚਾਰੇ ਵੱਲੋਂ ਚਰਨਜੀਤ ਸਿੰਘ ਸਰਦੂਲਾਪੁਰ, ਪੇਂਡੂ ਮਜ਼ਦੂਰ ਯੂਨੀਅਨ, ਖੇਤ ਮਜ਼ਦੂਰ ਯੂਨੀਅਨ, ਨੰਬਰਦਾਰ ਯੂਨੀਅਨ, ਸਰਪੰਚ ਯੂਨੀਅਨ ਆਦਿ ਦੇ ਆਗੂਆਂ ਨੇ ਸੰਬੋਧਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਛਪਾਲ ਸਿੰਘ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਐਡਵੋਕੇਟ ਸਤਨਾਮ ਸਿੰਘ ਮੋਮੀ, ਚਰਨ ਸਿੰਘ ਹੈਬਤਪੁਰ, ਮੁੰਕਦ ਸਿੰਘ, ਸਰਵਨ ਸਿੰਘ ਕਰਮਜੀਤ ਪੁਰ, ਨਰਿੰਦਰ ਸਿੰਘ ਸੋਨੀਆ, ਮੁਖਤਿਆਰ ਸਿੰਘ ਚੰਦੀ, ਅਜੀਤ ਸਿੰਘ ਔਜਲਾ, ਦੇਸ ਰਾਜ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਭੁੱਲਰ, ਨਿਰਮਲ ਸਿੰਘ ਸ਼ੇਰਪੁਰ ਸੱਥਾ, ਹਰਵੰਤ ਸਿੰਘ ਵੜੈਚ, ਅਮਰਜੀਤ ਸਿੰਘ ਟਿੱਬਾ, ਸੁੱਚਾ ਸਿੰਘ ਮਿਰਜ਼ਾ ਪੁਰ, ਧਰਮਿੰਦਰ ਸਿੰਘ ਬੀਕੇਯੂ ਡਕੌਂਦਾ, ਤਰਸੇਮ ਸਿੰਘ, ਮੁਖਤਿਆਰ ਸਿੰਘ ਖਿੰਡਾਂ, ਸਰਵਨ ਸਿੰਘ ਭੌਰ, ਮਹਿੰਗਾ ਸਿੰਘ, ਸੁਰਜੀਤ ਸਿੰਘ ਠੱਟਾ, ਜਸਵੰਤ ਸਿੰਘ ਕਰਮਜੀਤ ਪੁਰ, ਸੁਖਵਿੰਦਰ ਸਿੰਘ ਸ਼ਹਿਰੀ, ਕਸ਼ਮੀਰ ਸਿੰਘ, ਅਮਰਜੀਤ ਸਿੰਘ, ਜਸਵਿੰਦਰ ਸਿੰਘ ਟਿੱਬਾ, ਬਲਵਿੰਦਰ ਸਿੰਘ ਧਾਲੀਵਾਲ,ਸੁਰਜੀਤ ਸਿੰਘ ਟਿੱਬਾ, ਲਖਵਿੰਦਰ ਸਿੰਘ ਰਣਧੀਰ ਪੁਰ, ਨਰਵਿੰਦਰ ਕੌਰ, ਹਰਜਿੰਦਰ ਸਿੰਘ, ਸੁਖਦੇਵ ਸਿੰਘ, ਰਵਿੰਦਰ ਸਿੰਘ, ਜਗਜੀਤ ਸਿੰਘ, ਪਿਆਰਾ ਸਿੰਘ, ਮੰਗਲ ਸਿੰਘ ਰਵਿੰਦਰ ਸਿੰਘ ਸਰਪੰਚ ਅਮਰਕੋਟ, ਸੰਤਾਂ ਸਿੰਘ ਆਦਿ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly