ਧਰਮ ਬਦਲੀ ਨਾਲ ਸਮਾਜ ਵਿੱਚ ਟਕਰਾਅ ਪੈਦਾ ਹੁੰਦੈ: ਆਰਐੱਸਐੱਸ

ਨਵੀਂ ਦਿੱਲੀ (ਸਮਾਜ ਵੀਕਲੀ):  ਰਾਸ਼ਟਰੀ ਸਵੈਮ ਸੰੰਘ ਦੇ ਸੀਨੀਅਰ ਆਗੂ ਇੰਦਰੇਸ਼ ਕੁਮਾਰ ਨੇ ਧਰਮ ਤਬਦੀਲੀ ਖਿਲਾਫ਼ ਕਰਨਾਟਕ ਸਰਕਾਰ ਵੱਲੋਂ ਸਖ਼ਤ ਕਾਨੂੰਨ ਲਿਆਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਧਰਮ ਬਦਲੀ ਨਾਲ ਨਾ ਸਿਰਫ਼ ਸਮਾਜ ਵਿੱਚ ਟਕਰਾਅ ਪੈਦਾ ਹੁੰਦਾ ਹੈ ਬਲਕਿ ਇਹ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਵੀ ਖ਼ਤਰਾ ਹੈ। ਆਰਐੱਸਐੱਸ ਦੇ ਮੁਸਲਿਮ ਰਾਸ਼ਟਰੀ ਮੰਚ ਦੇ ਬਾਨੀ ਤੇ ਮੁੱਖ ਸਰਪ੍ਰਸਤ ਕੁਮਾਰ ਨੇ ਸੂਬਾ ਸਰਕਾਰ ਵੱਲੋਂ ‘ਲਵ ਜਹਾਦ’ ਨੂੰ ਰੋਕਣ ਲਈ ਕਾਨੂੰਨ ਲਿਆਉਣ ਦੀ ਯੋਜਨਾ ਦੀ ਹਮਾਇਤ ਕੀਤੀ ਹੈ। ਦੱਸ ਦੇਈੲੇ ਕਿ ਕਰਨਾਟਕ ਦੀ ਭਾਜਪਾ ਸਰਕਾਰ ਵੱਲੋਂ ਅਗਾਮੀ ਸਰਦ ਰੁੱਤ ਇਜਲਾਸ ਵਿੱਚ ਧਰਮ ਬਦਲੀ ਖਿਲਾਫ਼ ਬਿੱਲ ਪੇਸ਼ ਕੀਤਾ ਜਾ ਸਕਦਾ ਹੈ। ਕਰਨਾਟਕ ਸਰਕਾਰ ਦੇ ਤਜਵੀਜ਼ਤ ਕਾਨੂੰਨ ਵਿੱਚ ਸਜ਼ਾ ਦੀ ਵਿਵਸਥਾ ਰੱਖੇ ਜਾਣ ਦਾ ਅਨੁਮਾਨ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਰਵਰਾ ਰਾਓ ਦੀ ਸਿਹਤ ਮੈਡੀਕਲ ਤੌਰ ’ਤੇ ਸਥਿਰ: ਐੱਨਆਈਏ
Next articleਕੈਪਟਨ ਨੇ ਭਾਜਪਾ ਨਾਲ ਰਲ ਕੇ ਪੰਜਾਬ ਦੀ ਪਿੱਠ ’ਚ ਛੁਰਾ ਮਾਰਿਆ: ਚੰਨੀ