ਸਕੂਲਾਂ ਵਿੱਚ ਪ੍ਰਚਾਰ ਸਮਾਗਮ ਕਰਕੇ ਤੇ ਪੰਜਾਬ ਸਰਕਾਰ ਦਾ ਗੁਣਗਾਣ ਕਰਕੇ ਕਿਹੜੀ ਸਿੱਖਿਆ ਕ੍ਰਾਂਤੀ ਵੱਲ ਵਧ ਰਹੀ ਹੈ ਸਰਕਾਰ:- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ

*ਪਰਚਾਰ ਤੇ ਪੈਸਾ ਲੁਟਾਉਣ ਦੀ ਬਜਾਇ ਸਕੂਲਾਂ ਦੀ ਬਿਹਤਰੀ ਲਈ ਖਰਚੇ 25 ਕਰੋੜ ਦੀ ਰਾਸ਼ੀ:- ਸੁਖਵਿੰਦਰ ਸਿੰਘ ਚਾਹਲ*ਦੂਸਰੀਆਂ ਸਰਕਾਰਾਂ ਦੀਆਂ ਮਸ਼ਹੂਰੀਆਂ ਤੇ ਤੰਜ ਕਰਨ ਵਾਲੇ ਹੁਣ ਆਪ ਹੀ ਮਸ਼ਹੂਰੀਆਂ ਵਿੱਚ ਕ੍ਰਾਂਤੀ ਕਰਨ ਨੂੰ ਫਿਰਦੇ ਆ:- ਗੁਰਬਿੰਦਰ ਸਸਕੌਰ*

ਫਿਲੌਰ/ਅੱਪਰਾ (ਸਮਾਜ ਵੀਕਲੀ)  (ਦੀਪਾ)-ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ , ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ , ਵਿੱਤ ਸਕੱਤਰ  ਅਮਨਦੀਪ ਸ਼ਰਮਾਂ, ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਪੰਜਾਬ ਸਰਕਾਰ ਵਲੋਂ 25 ਕਰੋੜ ਰੁਪਏ ਖਰਚ ਕਰਕੇ ਸਕੂਲਾਂ ਵਿੱਚ ਪ੍ਰਚਾਰ ਸਮਾਗਮ ਕਰਕੇ ਸਰਕਾਰ ਦੇ ਗੁਣਗਾਨ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਤੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਸਕੂਲਾਂ ਵਿੱਚ ਪੜ੍ਹਾਈ ਦਾ ਮਾਹੌਲ ਬਣਾਉਣ ਦੀ ਬਜਇ ਓਹਨਾ ਵਿੱਚ ਸਰਕਾਰ ਵਲੋਂ ਪਿਛਲੇ ਤਿੰਨ ਸਾਲਾਂ ਵਿਚ ਭੇਜੀਆਂ ਗ੍ਰਾਂਟਾਂ ਦੇ ਨੀਂਹ ਪੱਥਰ ਰੱਖਣ ਤੇ ਸਰਕਾਰ ਦੇ ਮੰਤਰੀਆਂ, ਵਿਧਾਇਕਾਂ, ਤੇ ਸਰਕਾਰੀ ਆਗੂਆਂ ਨੂੰ ਸੱਦ ਕੇ ਗੁਣਗਾਨ ਕਰਨ ਲਈ ਸਮਾਗਮ ਕਰਨ ਲਈ ਪੱਤਰ ਜਾਰੀ ਕਰਨੇ ਕਿਹੜੀ ਸਿੱਖਿਆ ਕ੍ਰਾਂਤੀ ਹੈ ? ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਕੱਤਰ ਗੁਰਬਿੰਦਰ ਸਿੰਘ ਸਸਕੋਰ ਨੇ ਕਿਹਾ ਕਿ ਪੰਜਾਬ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਇਹੀ ਨੇਤਾ ਪਿਛਲੀਆਂ ਸਰਕਾਰਾਂ ਵਲੋਂ ਮਸ਼ਹੂਰੀਆਂ ਤੇ ਕੀਤੇ ਜਾਂਦੇ ਬੇਤਹਾਸ਼ਾਂ ਖਰਚਾਂ ਤੇ ਲੋਕਾਂ ਦੀਆਂ ਸੱਥਾਂ ਵਿੱਚ ਜਾ ਕੇ ਤਨਜ਼ ਕਰਦੇ ਸਨ ਪਰ ਹੁਣ ਆਪ ਹੀ ਮਸ਼ਹੂਰੀਆਂ ਵਿੱਚ ਲੋਕਾਂ ਦੀ ਖ਼ੂਨ ਪਸੀਨੇ ਦੀ ਕਮਾਈ ਝੋਕ ਕੇ ਮਸ਼ਹੂਰੀਆਂ ਵਿੱਚ ਹੀ ਕ੍ਰਾਂਤੀ ਕਰਨ ਨੂੰ ਫਿਰਦੇ ਹਨ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਸਕੂਲਾਂ ਵਿਚ ਸਮਾਗਮਾਂ ਤੇ 25 ਕਰੋੜ ਦੀ ਰਾਸ਼ੀ ਖਰਚ ਕਰਨ ਦੀ ਥਾਂ ਤੇ ਸਕੂਲਾਂ ਦੀ ਬਿਹਤਰੀ ਲਈ ਖਰਚ ਕੀਤੇ ਜਾ ਸਕਦੇ ਹਨ। ਯਾਦ ਰਹੇ ਕਿ ਪੰਜਾਬ ਸਰਕਾਰ ਸਕੂਲਾਂ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਜਾਰੀ ਸਾਰੀਆਂ ਗ੍ਰਾਂਟਾਂ ਦੇ ਪਰਚਾਰ ਲਈ 10500 ਸਕੂਲਾਂ ਵਿੱਚ ਨੀਂਹ ਪੱਥਰ ਰੱਖਣ ਲਈ 25 ਕਰੋੜ ਰੁਪਏ ਖਰਚਣ ਜਾ ਰਹੀ ਹੈ ਜਿਸ ਵਾਸਤੇ 7 ਅਪ੍ਰੈਲ ਤੋਂ ਸਕੂਲਾਂ ਵਿੱਚ ਸਮਾਗਮ ਸ਼ੁਰੂ ਹੋਣਗੇ ਅਤੇ ਦੋ ਮਹੀਨੇ ਦੇ ਕਰੀਬ ਇਹ ਸਮਾਗਮ ਚਲਣਗੇ ਜਿਸ ਲਈ ਸਮਾਗਮਾਂ ਨੂੰ ਸਫਲ ਬਣਾਉਣ ਲਈ ਸਾਰੇ ਜਿਲ੍ਹਾ ਸਿੱਖਿਆ ਅਧਿਕਾਰੀਆਂ ਤੇ ਸਕੂਲ ਮੁਖੀਆਂ ਨੂੰ ਪੱਤਰ ਨੂੰ ਪੱਤਰ ਜਾਰੀ ਕੀਤੇ ਗਏ ਹਨ।  ਇਸ ਮੌਕੇ ਹੁਸ਼ਿਆਰਪੁਰ ਤੋਂ ਅਮਨਦੀਪ ਸ਼ਰਮਾ ਤੇ ਸੁਨੀਲ ਕੁਮਾਰ , ਗੁਰਦਾਸਪੁਰ ਤੋਂ ਮੰਗਲਦੀਪ ਨਵਾਂਸ਼ਹਿਰ ਤੋਂ ਕੁਲਦੀਪ ਸਿੰਘ ਦੌੜਕਾ, ਮੋਗਾ ਤੋਂ ਜੱਜਪਾਲ ਸਿੰਘ ਬਾਜੇ ਕੇ ਅਤੇ ਗੁਰਪ੍ਰੀਤ ਸਿੰਘ ਅਮੀਵਾਲ ,ਮੁਕਤਸਰ ਤੋਂ ਮਨੋਹਰ ਲਾਲ ਸ਼ਰਮਾ, ਸੰਗਰੂਰ ਤੋਂ ਸਰਬਜੀਤ ਸਿੰਘ, ਪਟਿਆਲਾ ਤੋਂ ਜਗਪ੍ਰੀਤ ਸਿੰਘ ਭਾਟੀਆ ਫਤਹਿਗੜ੍ਹ ਸਾਹਿਬ ਤੋਂ ਰਾਜੇਸ਼ ਕੁਮਾਰ, ਫਿਰੋਜਪੁਰ ਤੋਂ ਬਲਵਿੰਦਰ ਸਿੰਘ ਭੁੱਟੋ ,ਜਸਵਿੰਦਰ ਸਿੰਘ ਸਮਾਣਾ,,ਰੋਪੜ ਤੋਂ ਗੁਰਬਿੰਦਰ ਸਸਕੌਰ ਪਠਾਨਕੋਟ ਤੋਂ ਸੁਭਾਸ਼ ਚੰਦਰ ,ਅਮ੍ਰਿਤਪਾਲ ਨਰਿੰਦਰ ਸਿੰਘ ਮਾਖਾ,ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਮੋਹਾਲੀ ਤੋਂ ਮਨਪ੍ਰੀਤ ਸਿੰਘ,ਪ੍ਰਸੋਤਮ ਲਾਲ,ਸ੍ਰੀ ਅੰਮ੍ਰਿਤਸਰ ਤੋਂ ਸੁੱਚਾ ਸਿੰਘ ਟਰਪਈ, ਲੁਧਿਆਣਾ ਤੋਂ ਜਗਜੀਤ ਸਿੰਘ ਮਾਨ, ਬਰਨਾਲਾ ਤੋਂ ਹਰਿੰਦਰ ਮਲੀਆ ਤਰਨਤਾਰਨ ਤੋਂ ਸਰਬਜੀਤ ਹਰਿੰਦਰ ਜਲੰਧਰ ਤੋਂ ਤੀਰਥ ਸਿੰਘ ਬਾਸੀ ਅਤੇ ਨਿਰਮੋਲਕ ਸਿੰਘ ਹੀਰਾ ਆਦਿ ਅਧਿਆਪਕ ਆਗੂ ਸ਼ਾਮਿਲ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪਤਨੀ ਨੇ ਸੈਕਸ ਕਰਨ ਤੋਂ ਕੀਤਾ ਇਨਕਾਰ, ਪਿਓ ਪੁੱਤ ਨੂੰ ਜੰਗਲ ‘ਚ ਛੱਡ ਗਿਆ, ਨਸ਼ੇ ‘ਚ ਸੀ ਦੋਸ਼ੀ; ਇਸ ਤਰ੍ਹਾਂ ਫੜਿਆ ਗਿਆ
Next articleਮੋਟਰਸਾਈਕਲ ਨੂੰ ਬਚਾਉਂਦਿਆਂ ਗੱਡੀ ਦਰੱਖਤ ਨਾਲ ਟਕਰਾਈ, ਇੱਕੋ ਪਰਿਵਾਰ ਦੇ ਛੇ ਮੈਂਬਰ ਜਖਮੀ