ਮਹਿਤਪੁਰ/ਹਰਜਿੰਦਰ ਸਿੰਘ ਚੰਦੀ (ਸਮਾਜ ਵੀਕਲੀ): ਨਗਰ ਪੰਚਾਇਤ ਮਾਹਿਤਪੁਰ ਦੇ ਅੰਦਰ ਵੈਲਫੇਅਰ ਸੁਸਾਇਟੀ ਅਤੇ ਲੇਬਰ ਵੈਲਫੇਅਰ ਸੁਸਾਇਟੀ ਵਲੋ ਸਾਂਝੇ ਤੌਰ ਤੇ ਹੜਤਾਲ ਕੀਤੀ ਗਈ ਹੜਤਾਲ ਕਰਮੀਆਂ ਦਾ ਕਹਿਣਾ ਸੀ ਕਿ ਕਾਂਗਰਸ ਸਰਕਾਰ ਸਾਡੀਆਂ ਮੰਗਾਂ ਮੰਨੇ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੀਆਂ ਨੋਕਰੀਆਂ ਦੇ ਕੇ ਰੈਗੂਲਰ ਕੀਤਾ ਜਾਵੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਸ਼ਾਹਕੋਟ ਤੇ ਪਾਰਟੀ ਦੇ ਉਮੀਦਵਾਰ ਸਰਦਾਰ ਬਚਿੱਤਰ ਸਿੰਘ ਕੋਹਾੜ ਉਚੇਚੇ ਤੌਰ ਤੇ ਸ਼ਾਮਲ ਹੋਏ ਤੇ ਇਸ ਹੜਤਾਲ ਵਿੱਚ ਸ਼ਾਮਲ ਕਿਰਤੀਆਂ ਨਾਲ ਉਨ੍ਹਾਂ ਵਿੱਚ ਬੈਠ ਕੇ ਗਲਬਾਤ ਕਰਦਿਆਂ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੇ ਕਿਹਾ ਕਿਰਤੀਆਂ ਦਾ ਚੁੱਲਾ ਕਿਵੇਂ ਮਘਦਾ ਹੈ ਇਹ ਉਹੀ ਜਾਣਦੇ ਹਨ ਅਤ ਦੀ ਮਹਿੰਗਈ ਵਿੱਚ ਰੋਟੀ ਕਮਾਉਣੀ ਮਹਿੰਗੀ ਹੋ ਗਈ ਹੈ ਇਹ ਕਿਰਤੀ ਕਾਮੇ ਹੀ ਹਨ ਜਿਨ੍ਹਾਂ ਦੀ ਬਦੌਲਤ ਸ਼ਹਿਰ ਅੰਦਰ ਸਵੱਛ ਭਾਰਤ ਦੀ ਸ਼ੁਰੂਆਤ ਹੁੰਦੀ ਹੈ ਇਹ ਖੁਦ ਗੰਦਗੀ ਉਠਾ ਕੇ ਸ਼ਹਿਰ ਤੇ ਚੁਗਿਰਦੇ ਨੂੰ ਸਾਫ ਬਣਾਉਂਦੇ ਹਨ ਤੇ ਇਨ੍ਹਾਂ ਦੀ ਕਿਰਤ ਧੁੱਪ ਛਾਂ ਮੀਂਹ ਹਨੇਰੀ ਸਰਦੀ ਗਰਮੀ ਨਿਰਵਿਘਨ ਚਲਦੀ ਹੈ ਇਨ੍ਹਾਂ ਦੀ ਮੰਗ ਜਾਇਜ਼ ਤੇ ਮੰਨਣ ਯੋਗ ਹੋਣ ਦੇ ਬਾਵਜੂਦ ਵੀ ਕਾਂਗਰਸ ਨਹੀਂ ਮੰਨੇਗੀ ਕਿਉਂਕਿ ਕਾਂਗਰਸ ਵਾਅਦੇ ਕਰਦੀ ਹੈ ਵਫ਼ਾ ਨਹੀਂ ਸਾਡੀ ਅਕਾਲੀ ਦਲ ਸਰਕਾਰ ਆਉਣ ਤੇ ਹਰ ਸਮਸਿਆ ਦਾ ਹਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਇਸ ਮੌਕੇ ਸਰਕਲ ਪ੍ਰਧਾਨ ਦਲਜੀਤ ਸਿੰਘ ਕਾਹਲੋ ਵੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly