(ਸਮਾਜ ਵੀਕਲੀ)
ਮਾਰ ਕੇ ਮਿਹਣੇ ,ਦਿਲ ਤੋੜ ਕੇ ਮੇਰਾ ਤੁਰ ਗਈ ਏਂ।
ਹੰਝੂਆਂ ਦੇ ਸਾਗਰ ਵਿੱਚ ਮੈਨੂੰ ਰੋੜ ਕੇ ਤੁਰ ਗਈ ਏ।
ਟੁੱਟੇ ਦਿਲ ਦੇ ਟੁੱਕੜੇ ‘ਕੱਲੇ ‘ਕੱਲੇ ਇੱਕਠੇ ਕਰਦਾ ਹਾਂ।
ਹੁਬਕੀ ਹੁਬਕੀ ਰੋਵਾਂ , ਨਾਲੇ ਗੱਲਾਂ ਚੇਤੇ ਕਰਦਾ ਹਾਂ।
ਚੇਤੇ ਕਰਦੇ ਨੂੰ ਉਹਦੇ ਵਾਅਦੇ ਵੀ ਚੇਤੇ ਆਏ ਨੇ।
ਪੈਰ ਪੈਰ ਤੇ ਸੱਜਣਾ , ਜੋ ਰੰਗ ਆਪਣੇ ਵਟਾਏ ਨੇ।
ਪਲ ਵੀ ਨਾ ਲਾਇਆ ਉਹਨਾਂ ਮੈਨੂੰ ਭੁੱਲਣੇ ਨੂੰ,
ਹੰਝੂਆਂ ਦਾ ਸਾਗਰ ਦੇ ਗਈ ਮੇਰੀ ਅੱਖ ‘ਚੋਂ ਡੁੱਲਣੇ ਨੂੰ।
ਖ਼ਾਬ ਸਜਾਉਂਦਾ ਰਹਿ ਗਿਆ ਉਹਦੇ ਨਾਲ ਜ਼ਿੰਦਗੀ ਬਿਤਾਉਣੇ ਲਈ।
ਮਿੱਟੀ ਲੱਗੇ ਕੱਪੜੇ ਵਾਂਗ ਝਾੜ ਤੁਰ ਗਈ, ਹੋਰ ਨੂੰ ਪਾਉਣੇ ਲਈ।
“ਪਿੰਦੂ” ਉਹਨੇ ਕਿਵੇਂ ਐਡਾ ਜੇ਼ਰਾ ਕਿੱਤਾ ਹੋਣਾ ਹੈ।
‘ਰਾਹੋਂ ਵਾਲੇ’ ਨੂੰ ਦੇ ਗਈ ਉਮਰਾਂ ਦਾ ਉਹ ਰੋਣਾ ਹੈ,
ਪਿੰਦੂ ਰਾਹੋਂ (ਨਵਾਂ ਸ਼ਹਿਰ)
+917710556211



