ਖੇੜੀ ਝਮੇੜੀ ਸਕੂਲ ਵਿਖੇ ਮਨਾਇਆ ਅਧਿਆਪਕ ਦਿਵਸ

ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਸਰਕਾਰੀ ਹਾਈ ਸਕੂਲ ਖੇੜੀ ਝਮੇੜੀ ਵਿਖੇ ਅਧਿਆਪਕ ਦਿਵਸ ਪੂਰੇ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ l ਸਕੂਲ ਦੇ ਪੰਜਾਬੀ ਅਧਿਆਪਕ ਕਰਮਜੀਤ ਸਿੰਘ ਗਰੇਵਾਲ  ਸਟੇਟ ਤੇ ਨੈਸ਼ਨਲ ਅਵਾਰਡੀ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਆਪਣੇ ਅਧਿਆਪਕ ਦਾ ਸਤਿਕਾਰ ਕਰਦੇ ਹਨ ਉਹ ਬਹੁਤ ਤਰੱਕੀਆਂ ਕਰਦੇ ਹਨ। ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਤਰਾਸ਼ਦਾ ਅਤੇ ਜ਼ਿੰਦਗੀ ਜਿਊਣ ਦੇ ਹੁਨਰ ਦੱਸਦਾ ਹੈ। ਸਕੂਲ ਇੰਚਾਰਜ ਸ੍ਰ: ਗੁਰਦਰਸ਼ਨ ਸਿੰਘ ਸਾਇੰਸ ਅਧਿਆਪਕ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾਕਟਰ ਰਾਧਾ ਕ੍ਰਿਸ਼ਨਨ ਜੀ ਦੇ ਜੀਵਨ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ  ਜਿਨ੍ਹਾਂ ਨੇ ਅਧਿਆਪਕ ਵਜੋਂ ਸੇਵਾਵਾਂ ਨਿਭਾਈਆਂ ਅਤੇ ਰਾਸਟਰਪਤੀ ਦੇ ਅਹੁਦੇ ਤੱਕ ਪਹੁੰਚੇ। ਸਕੂਲ ਦੇ ਵਿਦਿਆਰਥੀ ਆਪਣੇ ਅਧਿਆਪਕਾਂ ਲਈ ਖੂਬਸੂਰਤ ਕਾਰਡ ਬਣਾ ਕੇ ਲਿਆਏ। ਸਕੂਲ ਦੇ ਅਧਿਆਪਕਾਂ  ਸੁਪਰੀਤ ਸ਼ਰਮਾ, ਕੁਲਵਿੰਦਰ ਕੌਰ, ਆਘ੍ਹਗੀਤਿਕਾ ਸਿੰਗਲਾ, ਸਿਮਰਪ੍ਰੀਤ ਕੌਰ, ਸੋਨੀਆ, ਭਾਨੂੰ, ਮਨਪ੍ਰੀਤ ਕੌਰ, ਬਰਿੰਦਰ ਕੌਰ ਅਤੇ ਉਪਿੰਦਰ ਕੌਰ ਨੇ ਵੀ ਅਧਿਆਪਕ ਦਿਵਸ ਦੀ ਮਹਾਨਤਾ ਬਾਰੇ ਖੂਬਸੂਰਤ ਵਿਚਾਰ ਪੇਸ਼ ਕੀਤੇ। ਜਮਾਤਾਂ ਵਿੱਚ ਵਿਦਿਆਰਥੀਆਂ ਨੇ ਅਧਿਆਪਕਾਂ ਵਾਂਗ ਪੜ੍ਹਾਈ ਕਰਵਾ ਕੇ ਇਸ ਦਿਨ ਨੂੰ ਹੋਰ ਵੀ ਮਹੱਤਵਪੂਰਨ ਬਣਾਇਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਲੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ 100 ਸਾਲਾ ਜਨਮ ਸ਼ਤਾਬਦੀ ਦੇ ਸਬੰਧ ਵਿੱਚ ਤਾਲਮੇਲ ਕਮੇਟੀ ਦਾ ਗਠਨ।
Next articleਕੈਨੇਡੀਅਨ ਸੁੱਖਾ ਸਿੰਘ ਬਰਾੜ ਵੱਲੋਂ ਗੋਲਡ ਮੈਡਲ ਨਾਲ ਨਿਵਾਜਿਆ ਜਾਵੇਗਾ ਸ਼ਵਿੰਦਰ ਸਿੰਘ ‘ਭਲੂਰ’