ਪ੍ਰੋਫੈਸਰ ਭੋਲਾ ਯਮਲਾ ਦੂਰਦਰਸ਼ਨ ਦੇ ਪ੍ਰੋਗਰਾਮ “ਗੱਲਾਂ ਤੇ ਗੀਤ’ ਵਿੱਚ ਅੱਜ ਹੋਣਗੇ ਰੂਬਰੂ

ਪ੍ਰੋਫੈਸਰ ਬਾਈ ਭੋਲਾ ਯਮਲਾ
ਜਲੰਧਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ )  ਸੱਭਿਆਚਾਰਕ ਅਤੇ ਮਿਆਰੀ ਗਾਇਕੀ ਦੇ ਅਲੰਬਰਦਾਰ ਉੱਘੇ ਲੋਕ ਗਾਇਕ ਪ੍ਰੋਫੈਸਰ ਬਾਈ ਭੋਲਾ ਯਮਲਾ ਦੂਰਦਰਸ਼ਨ  ਜਲੰਧਰ ਡੀ ਡੀ ਪੰਜਾਬੀ ਦੇ ਚਰਚਿਤ ਪ੍ਰੋਗਰਾਮ “ਗੱਲਾਂ ਤੇ ਗੀਤ”  ਵਿੱਚ ਸਵੇਰੇ 8:30 ਵਜੇ ਤੋਂ ਲੈ ਕੇ ਸਵੇਰੇ 9:15 ਵਜੇ ਦਰਸ਼ਕਾਂ ਦੇ ਰੂਬਰੂ ਹੋਣਗੇ।  ਗੱਲਬਾਤ ਦਾ ਵਿਸ਼ਾ ਮਿਆਰੀ ਗਾਇਕੀ ਦੇ ਫਲਸਫੇ ਹੋਵੇਗਾ। ਜ਼ਿਕਰਯੋਗ ਹੈ ਕਿ ਪ੍ਰੋਫੈਸਰ ਭੋਲਾ ਯਮਲਾ ਨੇ ਆਪਣੇ ਸੰਗੀਤ ਦੇ 35 ਸਾਲਾਂ ਦੇ ਕੈਰੀਅਰ ਵਿੱਚ ਹਮੇਸ਼ਾ ਸਮਾਜਿਕ ਮੁੱਦਿਆਂ ਲਈ ਅਤੇ ਸੱਭਿਆਚਾਰਕ ਗੀਤ ਸੰਗੀਤ ਦਾ ਪ੍ਰਚਾਰ ਪ੍ਰਸਾਰ ਕੀਤਾ ਹੈ। ਜਦੋਂ ਵੀ ਸਭਿਅਕ ਅਤੇ ਮਿਆਰੀ ਗਾਇਕੀ ਦਾ ਜ਼ਿਕਰ ਹੁੰਦਾ ਹੈ ਤਾਂ ਪ੍ਰੋ ਭੋਲਾ ਯਮਲਾ ਦਾ ਨਾਮ ਆਪਣੇ ਆਪ ਲੋਕਾਂ ਦੀ ਜੁਬਾਨ ਉੱਪਰ ਆ ਜਾਂਦਾ ਹੈ। ਪ੍ਰੋਫੈਸਰ ਭੋਲਾ ਯਮਲਾ ਨੂੰ ਸੰਗੀਤ ਦੀ ਤੁਰਦੀ  ਯੂਨੀਵਰਸਿਟੀ ਵਜੋਂ ਵੀ ਜਾਣਿਆ ਜਾਂਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly