ਪੇਸ਼ੇਵਰ ਕਬੱਡੀ ਨੇ ਡੇਗਿਆ ਖਿੱਤੇ ਦੀ ਵਿਰਾਸਤੀ ਖੇਡ ਦਾ ਮਿਆਰ, ਵੱਡੇ ਇਨਾਮੀ ਟੂਰਨਾਮੈਂਟ ਛੋਟੇ ਖੇਡ ਮੇਲਿਆਂ ਨੂੰ ਖਾ ਗਏ 

ਦਿੜਬਾ ਮੰਡੀ,ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)  ਪੰਜਾਬੀ ਖਿੱਤੇ ਦੀ ਹਰਮਨ ਪਿਆਰੀ ਸਰਕਲ ਸਟਾਈਲ ਕਬੱਡੀ ਜਿਸ ਨੂੰ ਪੰਜਾਬੀਆਂ ਦੀ ਮਾਂ ਖੇਡ ਦਾ ਰੁਤਬਾ ਮਿਲਿਆ ਹੋਇਆ ਹੈ। ਪਰ ਬਦਲਦੇ ਸਮਿਆਂ ਦੇ ਪ੍ਭਾਵ ਅਨੁਸਾਰ ਅੱਜਕੱਲ ਕਮਰਸ਼ੀਅਲ ਕਬੱਡੀ ਹੋ ਰਹੀ ਹੈ ਵੱਡੇ ਇਨਾਮੀ ਟੂਰਨਾਮੈਂਟ ਦੇ ਰੁਝਾਨ ਨੇ ਛੋਟੇ ਮੇਲਿਆਂ ਨੂੰ ਨਿਗਲ ਲਿਆ ਹੈ। ਅੱਜ ਹਰ ਕੋਈ ਵੱਡੇ ਖਿਡਾਰੀ ਖੇਡਦੇ ਦੇਖਣਾ ਚਾਹੁੰਦਾ ਹੈ। ਪਰ ਇਹ ਵੱਡੇ ਖਿਡਾਰੀ ਹਰ ਕਿਸੇ ਵੀ ਟੂਰਨਾਮੈਂਟ ਕਮੇਟੀ ਦੀ ਪਹੁੰਚ ਵਿੱਚ ਨਹੀਂ ਹਨ। ਪੰਜਾਬ ਵਿੱਚ ਸਿਰਫ਼ ਵੀਹ ਕੁ ਖਿਡਾਰੀ ਹਨ ਜਿੰਨਾ ਨੂੰ ਦੇਖਣ ਲਈ ਅੱਜ ਕਰੋੜਾਂ ਰੁਪਏ ਵੰਡੇ ਜਾ ਰਹੇ ਹਨ। ਪਰ ਇਸ ਦੇ ਉਲਟ ਸੈਂਕੜੇ ਨੌਜਵਾਨ ਜੋ ਕਬੱਡੀ ਵਿੱਚ ਭਾਵਿਖ ਬਣਾਉਣ ਲਈ ਹੱਡ ਤੁੜਵਾ ਰਹੇ ਹਨ ਉਨ੍ਹਾਂ ਨੂੰ ਖਰਚਾ ਵੀ ਨਹੀਂ ਮਿਲ ਰਿਹਾ। ਪੰਜਾਬੀ ਜਦੋਂ ਤੋਂ ਇੱਕ ਦੂਜੇ ਦੀ ਰੀਸ ਕਰਨ ਦੇ ਆਦੀ ਹੋਏ ਹਨ ਤਾਂ ਇਸ ਰੋਗ ਨਾਲ ਸਾਡਾ ਅਮੀਰ ਵਿਰਸਾ ਵੀ ਕੰਗਾਲ ਹੋ ਰਿਹਾ ਹੈ। ਅੱਜ ਲੋੜ ਹੈ ਕਿ ਪਿੰਡਾਂ ਦੀ ਅਮੀਰ ਖੇਡ ਨੂੰ ਬਚਾਉਣ ਲਈ ਨਿਰੋਲ ਪਿੰਡ ਵਾਰ ਓਪਨ ਕਬੱਡੀ ਅਤੇ ਵਜਨੀ ਕਬੱਡੀ ਦੇ ਮੈਚ ਵੀ ਹੋਣੇ ਚਾਹੀਦੇ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਟੂਰਨਾਮੈਂਟ ਦਾ ਸਮਾਂ ਸੀਮਾ ਵੀ ਨਿਧਾਰਤ ਕਰੇ। ਟੂਰਨਾਮੈਂਟ ਤੇ ਖਰਚ ਹੋਣ ਵਾਲੇ ਪੈਸੇ ਦਾ ਰਿਕਾਰਡ ਵੀ ਕਾਨੂੰਨੀ ਪੱਧਰ ਤੇ ਹੋਵੇ। ਹਰ ਟੂਰਨਾਮੈਂਟ ਵਿੱਚ ਪ੍ਸਾਸਨ ਦੀ ਮਨਜੂਰੀ ਨਿਧਾਰਤ ਕੀਤੀ ਜਾਵੇ। ਪੰਜਾਬ ਕਬੱਡੀ ਐਸੋਸੀਏਸ਼ਨ ਵੀ ਇਸ ਸਬੰਧੀ ਆਪਣੀ ਜੁੰਮੇਵਾਰੀ ਨਿਭਾਵੇ। ਪੇਸ਼ੇਵਰ ਖੇਡ ਕਲੱਬਾਂ ਨੂੰ ਨਰਸਰੀ ਵੱਲ ਧਿਆਨ ਦੇਣ ਲਈ ਜਿੰਮੇਵਾਰ ਬਣਾਇਆ ਜਾਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਚੌਥਾ ਕਬੱਡੀ ਕੱਪ ਪਿੰਡ ਨੂਰਪੁਰ ਚੱਠਾ  ਵਿਖੇ ਕਰਵਾਇਆ ਜਾਏਗਾ  : ਸੁੱਖਾ ਚੱਠਾ ਅਤੇ ਅਰਫ ਚੱਠਾ ।
Next articleਮੈਂ ਪਹਿਲਾਂ ਦੀ ਤਰ੍ਹਾਂ ਬਸਪਾ ਦੇ ਲਈ ਮਿਹਨਤ ਕਰਦਾ ਰਹਾਂਗਾ –ਕੁਲਦੀਪ ਸਿੰਘ ਸਰਦੂਲਗੜ੍ਹ