ਪ੍ਰੋ ਜਗਮੋਹਣ ਸਿੰਘ 25 ਫ਼ਰਵਰੀ ਨੂੰ ਪਿੰਡ ਰਹਿਪਾ ਵਿਖੇ ਕਰਨਗੇ ਸ਼ਹੀਦੇ-ਏ-ਆਜਮ ਭਗਤ ਸਿੰਘ ਲਾਇਬ੍ਰੇਰੀ ਦਾ ਉਦਘਾਟਨ

ਫੋਟੋ :- ਕੁਲਦੀਪ ਸਿੰਘ, ਡਾ. ਆਤਮ ਰੰਧਾਵਾ, ਡਾ. ਪਰਮਜੀਤ ਸਿੰਘ ਢੀਂਗਰਾ, ਆਰਟਿਸਟ ਸਿਧਾਰਥ, ਪ੍ਰਿੰ. ਕੁਲਵੰਤ ਸਿੰਘ ਅਣਖੀ, ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰਿੰ ਮਹਿਲ ਸਿੰਘ ਭੁਲਰ, ਡਾ. ਸੁਰਜੀਤ ਸਿੰਘ, ਭੁਪਿੰਦਰ ਮੱਲੀ, ਡਾ. ਗੁਰਮੁਖ ਸਿੰਘ, ਡਾ. ਅਮਰਜੀਤ ਸਿੰਘ

ਅੱਪਰਾ (ਸਮਾਜ ਵੀਕਲੀ)  : ਨਜਦੀਕ ਪਿੰਡ ਰÇਹਪਾ ਦੇ ਵਾਸੁ ਐਨ ਆਰ ਆਈ , ਸ਼੍ਰੀ ਬਲਦੇਵ ਰਹਿਪਾ ( ਕਨੇਡਾ) ਜੀ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਪਿੰਡ ਰਹਿਪਾ ( ਸ਼ਹੀਦ ਭਗਤ ਸਿੰਘ ਨਗਰ) ਵਿਖੇ ਇਕ ਬਹੁਤ ਹੀ ਸੁੰਦਰ ਲਾਇਬ੍ਰੇਰੀ ਬਣਾਈ ਗਈ ਹੈ ਜੋ ਆਪਣੇ ਆਪ ਵਿੱਚ ਇਕ ਬਹੁਤ ਮਹਾਨ ਉਪਰਾਲਾ ਹੈ! ਗੱਲ-ਬਾਤ ਦੌਰਾਨ ਬਲਦੇਵ ਰਹਿਪਾ ਜੀ ਨੇ ਦੱਸਿਆ ਕਿ ਲਾਇਬ੍ਰੇਰੀ ਵਿੱਚ ਵਿਸ਼ਵ ਭਰ ਦੀਆਂ ਸਾਹਿਤ ਅਤੇ ਇਤਿਹਾਸ ਨਾਲ ਸਬੰਦਿਤ ਪੁਸਤਕਾਂ ਰੱਖੀਆਂ ਜਾਣਗੀਆਂ, ਅਤੇ ਲਾਇਬ੍ਰੇਰੀ ਦਾ ਉਦਘਾਟਨ 25 ਫ਼ਰਵਰੀ ਸਵੇਰੇ 11 ਵਜੇ ਇਕ ਸਮਾਗਮ ਦੌਰਾਨ ਕੀਤਾ ਜਾਵੇਗਾ ਜਿਸ ਵਿੱਚ ਮੁੱਖ ਮਹਿਮਾਨ ਪ੍ਰੋ ਜਗਮੋਹਣ ਸਿੰਘ ਜੀ ( ਪ੍ਰਧਾਨ ਜਮਹੂਰੀ ਅਧਿਕਾਰ ਸਭਾ ਪੰਜਾਬ ) ਅਤੇ ਅਮੋਲਕ ਸਿੰਘ ( ਪ੍ਰਧਾਨ ਪਲਸ ਮੰਚ ਪੰਜਾਬ ਹੋਣਗੇ! ਲੋਕ ਕਲਾ ਮੰਚ ਮੁਲਾਪੁਰ ( ਨਿਰਦੇਸ਼ਕ ਸੁਰਿੰਦਰ ਸ਼ਰਮਾ) ਵੱਲੋਂ ਨਾਟਕ ‘ਛੁਪਣ ਤੋਂ ਪਹਿਲਾਂ ‘ ਪੇਸ਼ ਕੀਤਾ ਜਾਵੇਗਾ! ਧਰਮਿੰਦਰ ਮਸਾਣੀ, ਕੁਲਵੰਤ ਕੌਰ ਨਗਰ , ਤਲਵਿੰਦਰ ਸ਼ੇਰਗਿੱਲ ਅਤੇ ਨਰਗਿਸ ਨਗਰ ਗੀਤ ਸੰਗੀਤ ਅਤੇ ਕਵਿਤਾ ਪੇਸ਼ ਕਰਨਗੇ ! ਆਉਣ ਵਾਲੇ ਭਵਿੱਖ ਨੂੰ ਕਿਤਾਬ ਕਲਚਰ ਨਾਲ ਜੋੜਨ ਵਾਲੇ ਇਸ ਮਹਾਨ ਕਾਰਜ ਦੀ ਇਲਾਕੇ ਭਰ ਦੇ ਲੋਕਾਂ ਵਿੱਚ ਚਰਚਾ ਹੋ ਰਹੀ ਹੈ , ਸ਼੍ਰੀ ਬਲਦੇਵ ਰਹਿਪਾ ਜੀ, ਐਨ ਆਰ ਆਈ ਸਾਥੀਆਂ , ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸਿਆਂ ਵਲੋਂ ਇਲਾਕੇ ਭਰ ਦੇ ਲੋਕਾਂ ਨੂੰ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ।

 

Previous articleਏਹੁ ਹਮਾਰਾ ਜੀਵਣਾ ਹੈ -211
Next articleਪਰਮਜੀਤ ਕੌਰ ਬੈਂਸਾ ਨੇ ਜਿੱਤੇ ਚਾਂਦੀ ਅਤੇ ਕਾਂਸੀ ਦੇ ਤਮਗੇ