(ਸਮਾਜ ਵੀਕਲੀ)
ਬੰਦਾ ਸਿੰਘ ਬਹਾਦਰ ਨੇ ਸੀ
ਇਹ ਫੁਰਮਾਇਆ,
ਜ਼ਮੀਨ ਹੋਊ ਹਲ-ਵਾਹਕਾਂ ਦੀ ਇਸ ਨੂੰ ਅਪਣਾਇਆ।
ਉਸ ਗੱਲ ਨੂੰ ਬਬਰਾਂ, ਗਦਰੀਆਂ ਨੇ ਸੀ ਦੁਹਰਾਇਆ,
ਜਾਗੀਰਦਾਰ ਤੇ ਜੈਲਦਾਰਾਂ ਨੂੰ ਉਨ੍ਹਾਂ ਪੜ੍ਹਨੇ ਪਾਇਆ।
ਚਾਚਾ ਸਿੰਘ ਅਜੀਤ ਨੇ
ਫਿਰ ਲੋਕ ਜਗਾਏ,
ਕਿਰਤੀ-ਕਾਮਿਆਂ ਜੈਤੋਂ ਦੇ
ਸਨ ਮੋਰਚੇ ਲਾਏ,
‘ਪਗੜੀ ਸੰਭਾਲ ਜੱਟਾ’ ਦਾ
ਉਸ ਨਾਅਰਾ ਲਾਇਆ।
70ਵਿਆਂ ਵਿੱਚ ਨਕਸਲੀਆਂ ਨੇ
ਕੋਸ਼ਿਸ਼ ਸੀ ਕੀਤੀ,
ਊਚ-ਨੀਚ ਦਾ ਫਰਕ ਮਿਟਾਉਣ
ਦੀ ਧਾਰੀ ਸੀ ਨੀਤੀ,
ਓਸੇ ਦਿਨ ਤੋੰ ਲੋਕਾਂ ਨੂੰ
ਉਨ੍ਹਾਂ ਖੁਦ ਸਮਝਾਇਆ।
ਮਾਓਵਾਦੀ ਆਖ ਲੋਕਾਂ ਤੇ
ਫੌਜ ਹੈ ਚਾੜ੍ਹੀ,
ਆਦਿਵਾਸੀ ਲੋਕਾਂ ਫਿਰ ਵੀ
ਚੁੱਪ ਨਾ ਧਾਰੀ,
ਜਾਨ ਦੀ ਬਾਜ਼ੀ ਲਾਕੇ ਲੋਕੀ
ਜੂਝ ਰਹੇ ਨੇ,
ਸਾਮਰਾਜੀ ਸਰਕਾਰਾਂ ਨੂੰ
ਉਨ੍ਹਾਂ ਵਕਤ ਹੈ ਪਾਇਆ।
ਹੁਣ ਕਿਰਤੀ-ਕਾਮੇ ਸਮਝ ਗਏ ਨੇ ਸਾਰੀਆਂ ਚਾਲਾਂ,
ਹੱਕ ਨੇ ਸਾਡੇ ਮਾਰਦੇ
ਬਣ ਭਾਈਵਾਲਾਂ,
ਜੀਂਦ ਅਤੇ ਜਲੂਲ ‘ਚ ਉਨ੍ਹਾਂ ਨੇ ਮੋਰਚਾ ਲਾਇਆ,
ਜਗੀਰਦਾਰੀ ਪ੍ਰਬੰਧ ਦਾ
ਲੱਗੇ ਕਰਨ ਸਫਾਇਆ।
ਹੱਕ-ਸੱਚ ਦੀ ਜੰਗ ਹੈ
ਹੁਣ ਲੜ੍ਹਨੀ ਪੈਣੀ,
17ਏਕੜ ਤੋਂ ਵੱਧ ਕਿਸੇ ਦੀ
ਨਾ ਮਲਕੀਅਤ ਰੈਣੀ,
ਲਾਲ ਝੰਡਾ ਹੈ ਲੋਕਾਂ ਦੇ
ਹੁਣ ਹੱਥ ‘ਚ ਆਇਆ,
ਉਨ੍ਹਾਂ ਭੀਮ ਰਾਓ ਦਾ ਲਿਖਿਆ ਸੰਵਿਧਾਨ ਦੇ ਵਿੱਚ ਪੜ੍ਹਾਇਆ।
ਉਨ੍ਹਾਂ ਭੀਮ ਰਾਓ ,,,,,,,,,,,,,,
***
ਸਰਬਜੀਤ ਮੰਗੂਵਾਲ।
23 ਮਈ, 2025 ਪੱਤਰਕਾਰ ਚਰਨਜੀਤ ਸੱਲ੍ਹਾਂ


