ਪ੍ਰੋ: ਧਾਮੀ ਵੱਲੋਂ ਡਾ: ਅਲੱਗ ਦੀ ਰਚਨਾ ‘ਸਿੱਖ ਸੱਜਣ ਸੁਹੇਲੇ’ ਰਿਲੀਜ਼

ਲੁਧਿਆਣਾ (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਲੇਖਕ ਸਵਰਗੀ ਡਾਕਟਰ ਸਰੂਪ ਸਿੰਘ ਅਲੱਗ ਦੀ ਲਾਜਵਾਬ ਪੁਸਤਕ ‘ਸਿੱਖ ਸੱਜਣ ਸੁਹੇਲੇ’ ਦਾ ਪੰਜਾਬੀ ਤੇ ਅੰਗਰੇਜ਼ੀ ਐਡੀਸ਼ਨ ਐਸ.ਜੀ.ਪੀ.ਸੀ. ਦੇ ਪ੍ਰਧਾਨ ਪ੍ਰੋਫ਼ੈਸਰ ਹਰਜਿੰਦਰ ਸਿੰਘ ਧਾਮੀ ਨੇ ਰਿਲੀਜ਼ ਕੀਤਾ। ਪ੍ਰੋ: ਧਾਮੀ ਨੇ ਦੱਸਿਆ ਕਿ ਇਹ ਪੁਸਤਕਾਂ ਵਿਦੇਸ਼ਾਂ ਵਿੱਚ ਸਿੱਖ ਕੌਮ ਦੀ ਸ਼ਾਨਦਾਰ ਚੜ੍ਹਤ ਨੂੰ ਬਰਕਰਾਰ ਰੱਖਣ ਲਈ ਬਹੁਤ ਯੋਗਦਾਨ ਪਾਉਣਗੀਆਂ। ਇਹ ਪੁਸਤਕਾਂ ਸਿੱਖਾਂ ਦੀ ਵਿਸ਼ੇਸ਼ ਪਛਾਣ ਦੁਨੀਆਂ ਨੂੰ ਦੱਸਣ ਲਈ ਬਹੁਤ ਸਹਾਈ ਹੋਣਗੀਆਂ।  ਡਾਕਟਰ ਸਰੂਪ ਸਿੰਘ ਅਲੱਗ ਨੇ 110 ਸਿੱਖ ਕੌਮ ਦੀ ਚੜ੍ਹਤ ਨੂੰ ਦਰਸਾਉਂਦੀਆਂ ਪੁਸਤਕਾਂ ਲਿਖ ਕੇ ਤੇ ਫਿਰ ਮੁਫ਼ਤ ਵੰਡ ਕੇ ਸ਼ਬਦ ਲੰਗਰ ਦੀ ਵਿਲੱਖਣ ਪਿਰਤ ਪਾਈ ਹੈ ਜੋ ਉਨ੍ਹਾਂ ਦੇ ਹੀ ਹਿੱਸੇ ਆਈ ਹੈ। ਡਾਕਟਰ ਅਲੱਗ ਤੋਂ ਬਾਅਦ ਵੀ ਉਨ੍ਹਾਂ ਦੇ ਹੋਣਹਾਰ ਸਪੁੱਤਰ ਇਸ ਸੇਵਾ ਨੂੰ ਬਹੁਤ ਸਤਿਕਾਰ ਤੇ ਪਿਆਰ ਨਾਲ ਨਿਭਾ ਰਹੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਮੁਬਾਰਿਕਪੁਰ ਸਕੂਲ ‘ਚ ਸ਼ੂਗਰ ਜਾਂਚ ਕੈਂਪ ਦਾ ਆਯੋਜਨ
Next article‘ਰੋਟਰੀ ਕਲੱਬ (ਸੈਂਟਰਲ) ਰੋਪੜ’ ਨੇ ਲਈ ‘ਆਪਣੀ ਦੁਕਾਨ’ ਦੇ ਅਗਸਤ ਮਹੀਨੇ ਦੇ ਪ੍ਰਬੰਧ ਦੀ ਸੇਵਾ