ਏਕਮ ਪਬਲਿਕ ਸਕੂਲ ਵਿੱਚ ਕਰਵਾਇਆ ਗਿਆ ਇਨਾਮ ਵੰਡ ਸਮਾਰੋਹ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) – ਅੱਜ ਏਕਮ ਪਬਲਿਕ ਸਕੂਲ ਵਿੱਚ ਬਹੁਤ ਹੀ ਸ਼ਾਨਦਾਰ ਤੇ ਸਾਦੇ ਢੰਗ ਨਾਲ ਕੋਵਿੰਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਪਰੋਗ੍ਰਾਮ ਦੀ ਸੁਰੂਆਤ ਸਕੂਲ ਮੈਨੇਜਮੈਂਟ ਸਰਪਰਸਤ ਸਰਦਾਰ ਸੁਰਿੰਦਰ ਸਿੰਘ ਥਿੰਦ ਸ੍ਰੀਮਤੀ ਅਮਰਜੀਤ ਕੌਰ ਥਿੰਦ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਕਮੇਟੀ ਪ੍ਰਧਾਨ ਸਰਦਾਰ ਦਲਜੀਤ ਸਿੰਘ ਪਿ੍ੰਸੀਪਲ ਅਮਨਦੀਪ ਕੌਰ ਵਾਇਸ ਪਿ੍ੰਸੀਪਲ ਮੈਡਮ ਸਮੀਕਸ਼ਾ ਸਰਮਾ ਵਲੋਂ ਸਾਝੇ ਤੌਰ ਤੇ ਜੌਤੀ ਪ੍ਰਚੰਡ ਕੀਤੀ ਗਈ। ਇਸ ਉਪਰੰਤ ਵਿਦਿਆਰਥੀਆਂ ਵਲੋਂ ਸਬਦ ਗਾਇਨ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਇਨਾਮ ਵੰਡ ਸਮਾਰੋਹ ਬੱਚਿਆਂ ਵਲੋਂ ਕੀਤੀ ਗਈ ਮਿਹਨਤ ਲਈ ਉਹਨਾਂ ਦੀ ਹੌਸਲਾ ਹਫਜਾਈ ਵਾਸਤੇ ਹੈ। ਉਨਾਂ ਅੱਗੇ ਕਿਹਾ ਕਿ ਕਰੋਨਾ ਕਾਲ ਦੇ ਕਾਰਨ ਪਿਛਲੇ ਦੋ ਸਾਲਾਂ ਤੋਂ ਰਹਿ ਚੁੱਕੇ ਇਨਾਮ ਬੱਚਿਆਂ ਨੂੰ ਇਸ ਵਾਰ ਦਿੱਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਜਿਕਰ ਕੀਤਾ ਇਨਾਮ ਵੰਡ ਸਮਾਰੋਹ ਵਿੱਚ ਬੱਚਿਆਂ ਦੇ ਨਾਲ ਉਹਨਾਂ ਦੇ ਮਾਤਾ ਪਿਤਾ ਵੀ ਮੋਜੂਦ ਸਨ।

ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਵਲੋਂ ਜਿਥੇ ਬੱਚਿਆਂ ਦੇ ਮਾਪਿਆਂ ਦਾ ਸਕੂਲ ਪੁੱਜਣ ਤੇ ਜੀ ਆਇਆਂ ਨੂੰ ਧੰਨਵਾਦ ਕੀਤਾ ਗਿਆ। ਉਥੇ ਸਰ ਰਣਜੋਤ ਸਿੰਘ ਵਲੋਂ ਸੁਚੱਜੇ ਢੰਗ ਨਾਲ ਸਟੇਜ ਸੰਚਾਲਨ ਕੀਤਾ ਗਿਆ। ਉਥੇ ਹੀ ਮੈਡਮ ਜਸਪ੍ਰੀਤ ਕੌਰ ਤੇ ਸੁਨੀਤਾ ਅਰੋੜਾ ਵਲੋ ਬੱਚਿਆਂ ਦੀ ਇਨਾਮ ਵੰਡ ਸਾਰਨੀ ਵਧੀਆ ਤਰੀਕੇ ਨਾਲ ਤਿਆਰ ਕੀਤੀ ਗਈ। ਇਸ ਮੌਕੇ ਬਿਨੇਸ ਸਰਮਾ ਪਰਵਿੰਦਰ ਸਿੰਘ ਚੰਦਨ ਸਿੰਘ ਤੇ ਦਵਿੰਦਰ ਸਿੰਘ ਵਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ। ਬਲਾਕ ਕੋਆਰਡੀਨੇਟਰ ਚੇਤਿਨਾ ਰਾਜਦੇਵ ਰਾਜਵਿੰਦਰ ਕੌਰ ਦਵਿੰਦਰ ਨਾਹਰ ਅੰਕਿਤਾ ਮਿਰੜਾ ਵਲੋ ਆਪਣੇ ਸਹਿਯੋਗੀ ਅਧਿਆਪਕਾਂ ਦੀ ਮਦਦ ਨਾਲ ਇੱਕ ਵਧੀਆ ਤਾਲਮੇਲ ਕਮੇਟੀ ਬਣਾਕੇ ਇਸ ਇਨਾਮ ਵੰਡ ਸਮਾਰੋਹ ਨੂੰ ਸਫਲਤਾਪੂਰਵਕ ਸਿਰੇ ਲਾਇਆ ਗਿਆ। ਪਰੋਗਰਾਮ ਦੇ ਆਖਰ ਵਿੱਚ ਡਰਾਇਕੈਟਰ ਸਰਦਾਰ ਨਿਰਮਲ ਸਿੰਘ ਵਲੋਂ ਸਾਰੇ ਸਟਾਫ ਦਾ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਦੀਪ ਸਿੰਘ ਦੇ ਗਏ ਸਦੀਵੀ ਵਿਛੋੜਾ
Next articleਡੋਪ ਟੈਸਟ ਕਰਾਉਣ ਵਾਲੇ ਖਿਡਾਰੀ ਹੀ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਮੈਚ ਖੇਡਣਗੇ – ਚੱਠਾ ।