ਮਹਿਤਪੁਰ ( ਵਰਮਾ) (ਸਮਾਜ ਵੀਕਲੀ): ਭਾਰਤੀ ਮਾਣਕ ਬਿਊਰੋ(BIS) ਅਤੇ ਪੰਜਾਬ ਸਿੱਖਿਆ ਵਿਭਾਗ ਦੇ ਸਾਂਝੇ ਉਪਰਾਲੇ ਦੇ ਨਾਲ ਸਟੈਂਡਰਡ ਕਲੱਬ ਕੰਨਿਆ ਸਕੂਲ ਮਹਿਤਪੁਰ ਦੇ ਅੰਦਰ ਵੱਖ ਵੱਖ ਪ੍ਰਤੀਯੋਗਿਤਾਵਾਂ ਕਰਵਾਈਆਂ ਜਾਂਦੀਆਂ ਹਨ। ਅੱਜ ਸਟੈਂਡਰਡ ਲੇਖਨ ਪ੍ਰਤੀਯੋਗਿਤਾ ਦਾ ਨਤੀਜਾ ਘੋਸ਼ਿਤ ਹੋਇਆ ਅਤੇ ਵੱਖ ਵੱਖ ਜੇਤੂ ਬੱਚਿਆਂ ਨੂੰ ਪ੍ਰਿੰਸੀਪਲ ਸ੍ਰੀ ਹਰਜੀਤ ਸਿੰਘ ਜੀ ਦੁਆਰਾ ਨਗਦ ਇਨਾਮ ਅਤੇ ਸਰਟੀਫਿਕੇਟ ਤਕਸੀਮ ਕੀਤੇ ਗਏ । (10+2) ਮੈਡੀਕਲ ਦੀ ਵਿਦਿਆਰਥਣ ਹਰਸਿਮਰਨ ਪਹਿਲੇ ਸਥਾਨ ਤੇ ਰਹੀ ਅਤੇ ਉਸ ਨੂੰ 1000/- ਰੁਪਏ ਦਾ ਇਨਾਮ ਮਿਲਿਆ। ਦੂਜੇ ਸਥਾਨ ਵਾਲੀ ਸੁਮਨਪ੍ਰੀਤ(10+2) ਮੈਡੀਕਲ ਨੂੰ 750/- ਰੁਪਏ ਅਤੇ ਤੀਜੇ ਸਥਾਨ ਤੇ ਰੀਆ ਚੌਹਾਨ(10th) ਨੂੰ 500/- ਰੁਪਏ ਦਾ ਨਗਦ ਇਨਾਮ ਮਿਲਿਆ ।
10+2 ਮੈਡੀਕਲ ਦੀ ਸੁਖਮਨਪ੍ਰੀਤ ਅਤੇ ਨੌਵੀਂ ਜਮਾਤ ਦੀ ਸੁਜਾਤਾ ਆਦਿ ਚੌਥੇ ਸਥਾਨ ਤੇ ਰਹੀਆਂ ਅਤੇ ਉਨ੍ਹਾਂ ਨੇ 250/- ਰੁਪਏ ਦਾ ਇਨਾਮ ਹਾਸਲ ਕੀਤਾ ।ਸਟੈਂਡਰਡ ਕਲੱਬ ਦੇ 40 ਵਿਦਿਆਰਥੀਆਂ ਨੂੰ ਪਾਰਟੀਸੀਪੇਸ਼ਨ ਸਰਟੀਫਿਕੇਟ ਵੀ ਵੰਡੇ ਗਏ ।ਸਟੈਂਡਰਡ ਕਲੱਬ ਦੇ ਮੈਂਟਰ ਸ੍ਰੀ ਨਰੇਸ਼ ਕੁਮਾਰ ਸ਼ਰਮਾ ਲੈਕਚਰਾਰ Biology ਨੇ ਆਉਣ ਵਾਲੇ ਸਮੇਂ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ।ਪ੍ਰਿੰਸੀਪਲ ਸ੍ਰੀ ਹਰਜੀਤ ਸਿੰਘ ਜੀ ਨੇ ਅੱਜ ਦੇ ਯੁੱਗ ਵਿਚ ਬਿਊਰੋ ਆਫ ਇੰਡੀਅਨ ਸਟੈਂਡਰਡ ਭਾਰਤੀ ਮਾਣਕ ਬਿਊਰੋ ਦੇ ਅਹਿਮ ਰੋਲ ਦੇ ਬਾਰੇ ਵੀ ਦੱਸਿਆ। ਸਮੂਹ ਸਟਾਫ ਨੇ ਭਾਰਤੀ ਮਾਣਕ ਬਿਊਰੋ ਦੇ ਇਸ ਉਪਰਾਲੇ ਨੂੰ ਬਹੁਤ ਵਧੀਆ ਕਰਾਰ ਦਿੱਤਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly