ਪ੍ਰਿਯੰਕਾ ਨੇ ਮੋਦੀ ਨੂੰ ਕਿਹਾ,‘ਤੁਸੀਂ ਕਿਸਾਨਾਂ ’ਤੇ ਗੱਡੀ ਚੜ੍ਹਾਉਣ ਵਾਲੀ ਵੀਡੀਓ ਦੇਖੋ’

Congress General Secretary Priyanka Gandhi

ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੇੱਜ ਨਵੀਂ ਵੀਡੀਓ ਕਲਿੱਪ ਦਿਖਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਉਹ ਇਸ ਨੂੰ ਦੇਖਣ। ਇਸ ਕਲਿੱਪ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਲਖੀਮਪੁਰ ਖੀਰੀ ਵਿੱਚ ਕਿਸਾਨਾਂ ’ਤੇ ਐੱਸਯੂਵੀ ਕਿਵੇਂ ਚੜ੍ਹਾਈ ਗਈ। ਪ੍ਰਿਯੰਕਾ ਨੇ ਪ੍ਰਧਾਨ ਮੰਤਰੀ ਨੂੰ ਕਿਹਾ,‘ਕੀ ਤੁਸੀਂ ਇਹ ਵੀਡੀਓ ਵੇਖਿਆ ਹੈ? ਇਸ ਵੀਡੀਓ ਵਿੱਚ ਤੁਹਾਡੇ ਮੰਤਰੀ ਮੰਡਲ ਦੇ ਮੈਂਬਰ ਦਾ ਪੁੱਤਰ ਨੂੰ ਆਪਣੇ ਵਾਹਨਾਂ ਨਾਲ ਕਿਸਾਨਾਂ ਨੂੰ ਦਰੜ ਰਿਹਾ ਹੈ। ਕਿਰਪਾ ਕਰਕੇ ਇਸਨੂੰ ਵੇਖੋ ਅਤੇ ਦੇਸ਼ ਨੂੰ ਦੱਸੋ ਕਿ ਇਹ ਆਦਮੀ ਅਜੇ ਵੀ ਫ਼ਰਾਰ ਕਿਉਂ ਹੈ ਅਤੇ ਮੰਤਰੀ ਨੂੰ ਬਰਖਾਸਤ ਕਿਉਂ ਨਹੀਂ ਕੀਤਾ ਗਿਆ?’

‘ਆਪ’ ਨੇਤਾ ਸੰਜੇ ਸਿੰਘ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਕ੍ਰਮਵਾਰ ਟਵਿੱਟਰ ਅਤੇ ਫੇਸਬੁੱਕ ‘ਤੇ ਵੀਡੀਓ ਸਾਂਝੀ ਕਰਦਿਆਂ ਪੁੱਛਿਆ ਕਿ ਘਟਨਾ ਦੇ 48 ਘੰਟਿਆਂ ਬਾਅਦ ਕੋਈ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਗਈ। ਇਸ ਦੌਰਾਨ ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਨੇ ਉਹੀ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਇਹ ਰੂਹ ਨੂੰ ਹਿਲਾ ਵਾਲੀ ਹੈ ਅਤੇ ਕਲਿੱਪ ਵਿੱਚ ਦੇਖੇ ਗਏ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿੰਦਗੀ ਤੋਂ…. ਨਾਰਾਜ਼ਗੀ
Next articleਇਸ ਵਾਰ ਪੂਣੀ ਵੀ ਕੱਤੀ ਨੀਂ ਜਾਣੀ ਤੇ ਨਾ ਰਿਣੇ ਜਾਣੇ ਚੌਲ: ਝੱਖੜ ਅਤੇ ਮੀਂਹ ਕਾਰਨ ਝੋਨਾ ਤੇ ਨਰਮਾ ਬਰਬਾਦ