ਪ੍ਰਿੰਸੀਪਲ ਹਰਜੀਤ ਸਿੰਘ ਨਿੱਘੀ ਵਿਦਾਇਗੀ ਤੇ ਵਿਸ਼ੇਸ਼

ਸ੍ਰੀ ਹਰਜੀਤ ਸਿੰਘ ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ (ਜਲੰਧਰ)
ਸੁਖਵਿੰਦਰ ਸਿੰਘ ਖਿੰਡਾ
(ਸਮਾਜ ਵੀਕਲੀ)  ਸ੍ਰੀ ਹਰਜੀਤ ਸਿੰਘ ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ (ਜਲੰਧਰ) ਬਹੁਤ ਹੀ ਮਿਹਨਤੀ, ਸਫ਼ਲ ਅਤੇ ਸਮਰਪਿਤ ਸ਼ਖ਼ਸੀਅਤ ਦੇ ਮਾਲਕ ਹਨ। ਆਪ ਜੀ ਦਾ ਜਨਮ 01 ਅਗਸਤ 1966 ਨੂੰ ਪਿਤਾ ਸ੍ਰੀ ਜਨਕ ਸਿੰਘ ਜੀ ਅਤੇ ਮਾਤਾ ਸ੍ਰੀਮਤੀ ਸੱਤਿਆ ਦੇਵੀ ਜੀ ਦੇ ਘਰ ਪਿੰਡ ਜੁਨਾਟ ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਵਿਖੇ ਹੋਇਆ। ਆਪਜੀ ਦੀ ਦਸਵੀਂ ਤਕ ਦੀ ਪੜਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮੇਟਾ, ਹਾਇਰ ਸੈਕੰਡਰੀ (ਨਾਨ ਮੈਡੀਕਲ) ਤੋਂ ਉਪਰੰਤ ਬੀ. ਕਾਮ ਸਰਕਾਰੀ ਪੋਸਟ ਗ੍ਰੈਜੂਏਟ ਕਾਲਜ ਧਰਮਸ਼ਾਲਾ ਅਤੇ ਐੱਮ.ਕਾਮ ਸਰਕਾਰੀ ਪੋਸਟ ਗ੍ਰੈਜੂਏਟ ਕਾਲਜ ਮੰਡੀ  (ਹਿਮਾਚਲ ਪ੍ਰਦੇਸ਼) ਤੋਂ ਪੂਰੀ ਕੀਤੀ। ਇਸ ਉਪਰੰਤ ਆਪ ਨੇ ਬੀ.ਐਡ ਅਤੇ ਐੱਮ.ਐਡ ਦੀ ਪੜਾਈ ਅੰਨਾਮਲਾਈ ਯੂਨੀਵਰਸਿਟੀ ਤਾਮਿਲਨਾਡੂ ਤੋਂ ਕੀਤੀ। ਸਰਕਾਰੀ ਨੌਕਰੀ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਨੇ ਤਿੰਨ ਸਾਲ ਅਧਿਆਪਨ ਸੇਵਾ ਐੱਸ ਐਮ ਐੱਸ ਡੀ ਪ੍ਰਾਈਵੇਟ ਸਕੂਲ ਸੁਜਾਨਪੁਰ (ਪਠਾਨਕੋਟ) ਵਿਖੇ ਕੀਤੀ। ਉਸ ਤੋਂ ਬਾਅਦ  ਤਿੰਨ ਸਾਲ ਸਰਕਾਰੀ ਕਾਲਜ ਟਾਂਡਾ ਉੜਮੁੜ ਵਿਖੇ ਬਤੌਰ ਲੈਕਚਰਾਰ ਕਾਮਰਸ ਵੀ ਕੰਮ ਕੀਤਾ। ਆਪਜੀ ਨੇ ਮਿਤੀ 01 ਮਾਰਚ 1996 ਨੂੰ ਬਤੌਰ ਲੈਕਚਰਾਰ ਕਾਮਰਸ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ ਵਿਖੇ ਹਾਜ਼ਰ ਹੋਏ। ਇਸ ਸਕੂਲ ਵਿਚ ਆਪ ਜੀ ਨੇ ਕਾਮਰਸ ਗਰੁੱਪ ਸ਼ੁਰੂ ਕੀਤਾ ਅਤੇ ਲਗਾਤਾਰ ਦਸੰਬਰ 2017 ਤਕ ਅਧਿਆਪਨ ਕੀਤਾ। ਸਾਲ 2010 ਤੋਂ ਸਾਲ 2011 ਤਕ ਬਤੌਰ ਡੀ.ਡੀ.ਓ ਵੀ ਕੰਮ ਕੀਤਾ ਅਤੇ ਸਾਰੇ ਗਰੁੱਪ ਚਾਲੂ ਰੱਖੇ। ਦਸੰਬਰ 2017 ਨੂੰ ਆਪ ਜੀ ਤਰੱਕੀ ਪ੍ਰਾਪਤ ਕਰਕੇ ਬਤੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਉਧੋਵਾਲ ਵਿਖੇ ਹਾਜ਼ਰ ਹੋਏ। ਉੱਥੇ ਦੋ ਸਾਲ ਸੇਵਾ ਕਰਨ ਉਪਰੰਤ ਆਪ 8 ਅਗਸਤ 2019 ਵਿੱਚ ਵਾਪਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ ਵਿਖੇ ਆ ਗਏ। ਸਾਲ 2019 ਤੋਂ ਹੁਣ ਤੱਕ ਆਪ ਨੇ ਮਿਹਨਤ ਨਾਲ ਕੰਮ ਕੀਤਾ ਅਤੇ ਸਕੂਲ ਦੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ। ਆਪਜੀ ਨੇ ਸਕੂਲ ਦੀ ਨਵੀਂ ਬਿਲਡਿੰਗ, ਲਾਇਬ੍ਰੇਰੀ, ਪਾਰਕ ਅਤੇ ਗਰਾਊਂਡ ਦੇ ਨਿਰਮਾਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ। ਆਪਜੀ ਦੀ ਯੋਗ ਰਹਿਨੁਮਾਈ ਹੇਠ ਸਕੂਲ ਨੇ ਖੇਡਾਂ ਅਤੇ ਵਿੱਦਿਆ ਦੇ ਖੇਤਰ ਵਿੱਚ ਸਟੇਟ ਪੱਧਰ ਤੱਕ ਮੱਲਾਂ ਮਾਰੀਆਂ। ਆਪ ਜੀ ਦੇ ਕਾਰਜਕਾਲ ਦੌਰਾਨ ਹਰ ਸਾਲ ਸਕੂਲ ਦਾ ਬੋਰਡ ਨਤੀਜਾ 100% ਰਿਹਾ। ਇਸ ਸਮੇਂ ਦੌਰਾਨ ਅੱਠਵੀਂ ਦੀ ਵਿਦਿਆਰਥਣ ਹਰਸੀਰਤ ਕੌਰ ਅਤੇ ਬਾਰ੍ਹਵੀਂ ਕਮਰਸ ਦੀ ਵਿਦਿਆਰਥਣ ਸੇਜਲਪ੍ਰੀਤ ਕੌਰ ਨੇ ਮੈਰਿਟ ਸਥਾਨ ਪ੍ਰਾਪਤ ਕੀਤਾ। ਇਸ ਸਮੇਂ ਆਪ ਆਪਣੇ ਸਕੂਲ ਦੇ ਨਾਲ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਧੋਵਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ ,ਸਰਕਾਰੀ ਹਾਈ ਸਕੂਲ ਸਿੰਘਪੁਰ ਬੇਟ ਦੇ ਨਾਲ 8 ਹੋਰ ਮਿਡਲ ਸਕੂਲਾਂ ਦੇ ਡੀ ਡੀ ਓ ਦੇ ਤੌਰ ਤੇ ਕੰਮ ਕਰ ਰਹੇ ਹਨ। ਇਸ ਸਮੇਂ ਆਪ ਬਲਾਕ ਨਕੋਦਰ -I ਦੇ  ਬੀ.ਐੱਨ.ਓ ਦੀ ਡਿਊਟੀ ਨਿਭਾ ਰਹੇ ਹਨ। ਆਪਜੀ ਦੀ ਧਰਮ ਪਤਨੀ ਸ੍ਰੀਮਤੀ ਰੇਖਾ ਰਾਣੀ ਇਸ ਸਮੇਂ ਡੀ ਏ ਵੀ ਕਾਲਜ ਨਕੋਦਰ ਵਿਖੇ ਬਤੌਰ ਲਾਇਬ੍ਰੇਰੀਅਨ ਸੇਵਾਵਾਂ ਨਿਭਾ ਰਹੇ ਹਨ। ਆਪਜੀ ਦਾ ਬੇਟਾ ਅਭਿਸ਼ੇਕ ਠਾਕੁਰ ਆਸਟ੍ਰੇਲੀਆ ਵਿੱਚ ਸੈਟਲ ਹੈ ਅਤੇ ਬੇਟੀ ਅੰਕਿਤਾ ਠਾਕੁਰ ਟੈਗੋਰ ਹਸਪਤਾਲ, ਜਲੰਧਰ ਵਿਖੇ ਬਤੌਰ ਫਿਜ਼ੀਓਥਰੈਪਿਸਟ ਸੇਵਾਵਾਂ ਨਿਭਾ ਰਹੀ ਹੈ।
ਅੱਜ ਮਿਤੀ 31 ਜੁਲਾਈ, 2024 ਨੂੰ ਆਪਜੀ 28 ਸਾਲ 5 ਮਹੀਨੇ 2 ਦਿਨ ਦੀ ਸੇਵਾ ਨਿਭਾ ਕੇ ਰਿਟਾਇਰ ਹੋ ਰਹੇ ਹਨ। ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਵਰਗ ਆਪਜੀ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਦਿੱਤੇ ਬਹੁਮੁੱਲੇ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦਾ ਹੈ ਅਤੇ ਆਪਜੀ ਦੇ ਉੱਜਵਲ ਅਤੇ ਸਿਹਤਮੰਦ ਭਵਿਖ ਦੀ ਕਾਮਨਾ ਕਰਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਜਲੰਧਰ ਦੂਰਦਰਸ਼ਨ ਵੱਲੋਂ ਕਵੀ-ਦਰਬਾਰ ਵਿੱਚ ਅੱਜ ਦੁਪਹਿਰ 3 ਵਜੇ ਹਾਜ਼ਰੀ ਲਗਵਾਉਂਦੇ ਕੋਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ
Next articleਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਡਾਇਰੀਆ ਮਰੀਜ਼ਾਂ ਦਾ ਹਾਲ ਜਾਣਿਆ,ਪ੍ਰਸ਼ਾਸਨ ਦੀ ਨਲਾਇਕੀ ਕਾਰਣ ਫੈਲਿਆ ਡਾਇਰੀਆ