ਪ੍ਰਧਾਨ ਮੰਤਰੀ ਸੁਰੱਖਿਤ ਮਾਤਿਤਵ ਅਭਿਆਨ ਤਹਿਤ ਸਿਵਲ ਹਸਪਤਾਲ ਬੰਗਾ ਵਿਖੇ ਗਰਭਵਤੀ ਮਾਵਾ ਦਾ ਚੈਕ ਅੱਪ ਕੀਤਾ ਗਿਆ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਸਿਵਲ ਸਰਜਨ ਡਾ ਜਸਪ੍ਰੀਤ ਕੌਰ ਅਤੇ ਸਿਵਲ ਹਸਪਤਾਲ ਬੰਗਾ ਦੇ ਐਸ ਐਮ ਓ ਡਾ ਜਸਵਿੰਦਰ ਸਿੰਘ ਜੀ ਦੀ ਅਗਵਾਈ ਹੇਠ 09–10-2024 ਨੂੰ ਸਪੈਸ਼ਲ ਕੈਂਪ P M S M A ਤਹਿਤ ਗਰਭਵਤੀ ਮਾਵਾਂ ਦਾ ਚੈਕ ਅੱਪ ਕੀਤਾ ਗਿਆ।ਹਾਈ ਰਿਸਕ ਕੇਸ਼ ਜ਼ਿਲ੍ਹਾ ਹਸਪਤਾਲ ਰੈਫਰ ਕੀਤੇ ਉਨ੍ਹਾਂ ਨੂੰ ਫ਼ੱਲ, ਬਿਸਕੁਟ ਅਤੇ ਜੂਸ ਵੰਡਿਆ ਗਿਆ। ਇਹ ਚੈੱਕ ਅੱਪ ਡਾ ਲਵਲੀਨ ਕੌਰ ਅਤੇ ਡਾ ਬਲਵਿੰਦਰ ਕੁਮਾਰ ਨੇ ਕੀਤਾ। ਆਈਆਂ ਗਰਭਵਤੀ ਔਰਤਾਂ ਨੂੰ ਮੈਡਮ ਮਨਜੀਤ ਕੌਰ ਐਲ ਐਚ ਵੀ ਨੇ ਚੈਕ ਅੱਪ ਕਰਾਉਣ, ਆਇਰਨ ਦੀਆਂ ਗੋਲੀਆਂ, ਕੈਲਸੀਅਮ ਦੀਆਂ ਗੋਲੀਆਂ ਅਤੇ ਗਰਭਵਤੀ ਔਰਤਾਂ ਨੂੰ ਸਰਕਾਰੀ ਹਸਪਤਾਲ ਕਰਾਉਣ ਲਈ ਕਿਹਾ ਅਤੇ ਸੰਤੁਲਿਤ ਭੋਜਨ ਖਾਣ ਲਈ ਪ੍ਰੇਰਿਤ ਕੀਤਾ। ਇਸ ਵਿੱਚ ਮੈਡਮ ਬਲਵੀਰ ਕੌਰ ,ਮੈਡਮ ਗੁਰਦੀਪ ਕੌਰ ਜਗਜੀਤ ਕੌਰ, ਸੀਮਾ ਪੂਜਾ ਜਸਪ੍ਰੀਤ, ਪਰਮਜੀਤ , ਗੁਰਬਖਸ਼, ਸੁਨੀਤਾ ਆਸ਼ਾ ਵਰਕਰ ਹਾਜ਼ਿਰ ਹੋਐ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕਰਵਾਇਆ ਗਿਆ ਵਿਸ਼ੇਸ਼ ਗੁਰਮਤਿ ਸਮਾਗਮ
Next articleਰਹਿੰਦੀ ਦੁਨੀਆਂ ਤੀਕ ਰਹੇਗਾ ਸਾਹਿਬ ਕਾਸ਼ੀ ਰਾਮ ਦਾ ਨਾਮ:ਨਨਹੇੜੀਆ/ਪੁਰਖਾਲੀ