ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬੀਤੇ ਕੱਲ ਇਸ ਸਮਾਗਮ ਦੀ ਸ਼ੁਰੂਆਤ ਕਰਦਿਆਂ ਮੁੱਖ ਅਧਿਆਪਕਾ ਨਿੰਦਰ ਕੋਰ ਵਲੋ ਹਾਜ਼ਰੀਨ ਨੂੰ ਜੀ ਆਇਆ ਆਖਿਆ ਤੇ ਨਤੀਜਾ ਘੋਸ਼ਿਤ ਕੀਤਾ ਪਹਿਲੀ ਜਮਾਤ ‘ਚ ਪਹਿਲੇ ਤੇ ਅਸ਼ਵਨੀ ਦੂਜੇ ਤੇ ਸੰਜੇ ਕੁਮਾਰ ਤੀਜੇ ਤੇ ਨਿਸ਼ਾ ਦੂਸਰੀ ਜਮਾਤ ‘ਚ ਪਹਿਲੇ ਤੇ ਮਨਕੀਰਤ ਕੋਰ ਦੂਜੇ ਤੇ ਸੰਜਨਾ ਤੀਜੇ ਤੇ ਸਾਹਿਬਜੋਤ ਕੁਮਾਰ ਤੀਸਰੀ ਜਮਾਤ ‘ਚ ਪਹਿਲੇ ਤੇ ਮਾਜਿਦ ਦੂਜੇ ਤੇ ਪੂਜਾ ਤੀਜੇ ਤੇ ਰਾਜਨ ਤੇ ਚੌਥੀ ਜਮਾਤ ਵਿੱਚ ਪਹਿਲੇ ਤੇ ਕਿਰਨਦੀਪ ਦੂਜੇ ਤੇ ਧਨੀਸ਼ ਕੁਮਾਰ ਤੀਜੇ ਤੇ ਚੰਦਰਭਾਨ ਆਦਿ ਪੁਜੀਸ਼ਨਾ ਹਾਸਲ ਕੀਤੀਆਂ।ਸਰਪੰਚ ਨਿੰਦਰ ਮਾਈਦਿੱਤਾ ਵੱਲੋ ਇਸ ਮੌਕੇ ਬੋਲਦਿਆਂ ਮਾਪਿਆ ਤੇ ਬੱਚਿਆ ਨੂੰ ਵਧਾਈ ਦਿੰਦਿਆ ਮਾਪਿਆ ਨੂੰ ਆਪਣੇ ਬੱਚਿਆ ਨੂੰ ਸਕੂਲ ਭੇਜਣ ਤੋਂ ਲੈ ਕੇ ਰਾਤ ਸਾਉਣ ਤੱਕ ਧਿਆਨ ਦੇਣ ਲਈ ਤੇ ਵਧੀਆ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ।ਇਸ ਸਮਾਗਮ ਵਿੱਚ ਚਾਹ ਪਾਣੀ ਦੇ ਵਧੀਆ ਪ੍ਰਬੰਧ ਕੀਤੇ ਗਏ ਸਨ ਤੇ ਪੁਜੀਸ਼ਨਾ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਤੇ ਮੁਮੇਟੋ ਦੇ ਕੇ ਤੇ ਛੋਟੇ ਬੱਚਿਆ ਨੂੰ ਗਾਉਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਵਿਵੇਕ ਵਿਕਾਸ ਲਹਿਰ ਬੰਗਾ ਪੰਜਾਬ ਵਲੋ ਜਸਵੀਰ ਮੋਰੋ,ਵਿਜੇ ਸੋਢੀਆ ਦਲਵੀਰ ਮਾਹੀ ਵਲੋ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ ਗਈ ਤੇ ਸਕੂਲ ਸਟਾਫ ਨੂੰ ਕਿਤਾਬਾ ਦਾ ਸੈੱਟ ਭੇਟ ਕੀਤਾ ਗਿਆ।ਇਸ ਮੌਕੇ ਮੈਂਬਰ ਪੰਚਾਇਤ ਸਰਬਜੀਤ ਕੌਰ,ਅਮਨਦੀਪ ਕੌਰ ਐਸ ਐਮ ਕਮੇਟੀ ਦੇ ਆਗੂ ਸੁਨੀਤਾ,ਆਂਗਣਵਾੜੀ ਵਰਕਰ ਰਾਜਵਿੰਦਰ ਕੌਰ ਮਿਡ ਡੇ ਮੀਲ ਵਰਕਰ ਅਮਰਿੰਦਰ ਕੌਰ,ਕਮਲਜੀਤ ਕੌਰ ਤੇ ਮਾਪਿਆ ਮਨਦੀਪ ਕੌਰ,ਚਰਨਜੀਤ ਕੌਰ,ਪ੍ਰੀਤ,ਵੀਰਪਾਲਕਾਂ ਥਾਂਦੀ,ਬਲਜਿੰਦਰ ਕੌਰ ਥਾਂਦੀ,ਸਰਬਜੀਤ,ਹਰਦੇਵ ਰਾਮ ਸਾਬਕਾ ਪੰਚ,ਮੀਤ ਰਾਮ ਆਦਿ ਨੇ ਹਾਜ਼ਰੀ ਲਗਵਾਈ।ਇਸ ਸਾਰੇ ਸਮਾਗਮ ਦੇ ਸਟੇਜ ਸਕੱਤਰ ਦੀ ਭੂਮਿਕਾ ਮੈਡਮ ਕੁਲਵਿੰਦਰ ਕੌਰ ਗਰਚਾ ਨੇ ਨਿਭਾਈ।
https://play.google.com/store/apps/details?id=in.yourhost.samaj