HOME ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀਆਂ ਦੋ ਰੋਜ਼ਾ ਬਲਾਕ ਪੱਧਰੀ ਖੇਡਾਂ ਰਾਜਗੜ੍ਹ...

ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀਆਂ ਦੋ ਰੋਜ਼ਾ ਬਲਾਕ ਪੱਧਰੀ ਖੇਡਾਂ ਰਾਜਗੜ੍ਹ ਦੇ ਖੇਡ ਗ੍ਰਾਊਂਡ ‘ਚ ਸ਼ੁਰੂ

ਰਾਏਕੋਟ,  (ਸਮਾਜ ਵੀਕਲੀ)  (ਗੁਰਭਿੰਦਰ ਗੁਰੀ) ਸੂਬਾ ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਬੀਪੀਈਓ ਇਤਬਾਰ ਸਿੰਘ ਦੇ ਦਿਸ਼ਾ ਨਿਰਦੇਸ਼ਾ, ਬਲਾਕ ਖੇਡ ਕੌਆਰਡੀਨੇਟਰ ਸੀਐੱਚਟੀ ਜੰਗਪਾਲ ਸਿੰਘ ਦੱਧਾਹੂਰ, ਸੀਐੱਚਟੀ ਰਾਜਮਿੰਦਰਪਾਲ ਸਿੰਘ ਪਰਮਾਰ ਸਹਿਬਾਜਪੁਰਾ ਤੇ ਸਕੂਲ ਇੰਚਾਰਜ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀਆਂ ਦੋ ਰੋਜ਼ਾ ਬਲਾਕ ਪੱਧਰੀ ਖੇਡਾਂ ਨਜਦੀਕੀ ਪਿੰਡ ਰਾਜਗੜ੍ਹ ਦੇ ਖੇਡ ਗ੍ਰਾਊਂਡ ‘ਚ ਸ਼ੁਰੂ ਹੋਈਆਂ। ਇਸ ਦੀ ਸ਼ੁਰੂਆਤ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਵੱਲੋ ਰੀਬਨ ਕੱਟਕੇ ਕੀਤੀ ਗਈ। ਉਨ੍ਹਾਂ ਖੇਡਾਂ ਦੀ ਸ਼ੁਰੂਆਤ ਸਮੇਂ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਬੱਚਿਆਂ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਦ੍ਰਿੜ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਨੇ ਖੇਡ ਖੇਤਰ ਲਈ ਬਜਟ ਵਿੱਚ ਇਤਿਹਾਸਕ ਵਾਧਾ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਤੇ  ਨੌਜਵਾਨਾਂ ਨੂੰ ਖੇਡਣ ਲਈ ਸੁਵਿਧਾਜਨਕ ਅਤੇ ਬਿਹਤਰ ਮਾਹੌਲ ਦੇਣ ਲਈ ਸੂਬੇ ਵਿੱਚ 3000 ਤੋਂ ਵੱਧ ਖੇਡ ਮੈਦਾਨ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਕ੍ਰਾਂਤੀ ਲਿਆਉਣ ਲਈ ਖੇਡ ਬੁਨਿਆਦੀ ਢਾਂਚੇ ਦੇ ਮਜ਼ਬੂਤੀ ਕਰਨ ਵੱਲ ਵਿਸ਼ੇਸ਼ ਤਵਜੋਂ ਦਿੱਤੀ ਜਾ ਰਹੀ ਹੈ। ਇਸ ਦੌਰਾਨ ਵੱਖ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ ਬੱਚਿਆਂ ਵੱਲੋਂ ਵਧ ਚੜਕੇ ਭਾਗ ਲਿਆ ਗਿਆ। ਇਸ ਮੌਕੇ ਸਰਪੰਚ ਗੁਰਗੀਤ ਕੌਰ, ਸੁਖਵਿੰਦਰ ਸਿੰਘ, ਸਮਾਜ ਸੇਵੀ ਜਰਨੈਲ ਸਿੰਘ ਯੂਐਸਏ, ਪੰਚ ਗੁਰਪ੍ਰੀਤ ਸਿੰਘ, ਪੰਚ ਜਸਵੰਤ ਸਿੰਘ, ਪੰਚ ਹਰਭੋਲ ਸਿੰਘ, ਪੰਚ ਗੁਰਮੀਤ ਕੌਰ, ਪੰਚ ਗੁਰਦੀਪ ਕੌਰ, ਸੀਐੱਚਟੀ ਬਲਜੀਤ ਸਿੰਘ ਲੋਹਟਬੱਦੀ, ਬਲਵਿੰਦਰ ਸਿੰਘ ਤਲਵੰਡੀ, ਗੁਰਬਿੰਦਰ ਕੌਰ ਬੱਸੀਆਂ, ਬਲਵਿੰਦਰ ਸਿੰਘ ਮਾਣੂੰਕੇ (ਸਾਰੇ ਸੀਐੱਚਟੀ), ਸੈਂਟਰ ਇੰਚਾਰਜ ਅਜੈ ਕੁਮਾਰ ਡਾਬਰ ਰਾਏਕੋਟ, ਸੁਭਾਸ਼ ਗੋਇਲ, ਰਣਜੀਤ ਸਿੰਘ ਕਮਾਲਪੁਰਾ, ਗੁਰਦੀਪ ਸਿੰਘ, ਹਾਕਮ ਸਿੰਘ, ਅਵਤਾਰ ਸਿੰਘ, ਹਰਿੰਦਰ ਸਿੰਘ, ਬਿਕਰਮਜੀਤ ਸਿੰਘ, ਜਗਜੀਤ ਸਿੰਘ, ਭਾਰਤ ਭੂਸ਼ਣ, ਗੁਰਦੀਪ ਸਿੰਘ, ਸ਼ਿੰਗਾਰਾ ਸਿੰਘ, ਅਸ਼ੀਸ ਉੱਪਲ, ਸੰਜੀਵ ਕੁਮਾਰ, ਸੁਖਰਾਜ ਸਿੰਘ ਸਿਵੀਆਂ, ਰਾਕੇਸ਼ ਮਿੱਤਲ, ਗੁਰਸੇਵਕ ਸਿੰਘ, ਕੁਲਦੀਪ ਕੌਰ ਗੋਬਿੰਦਗੜ੍ਹ, ਕਮਲਪ੍ਰੀਤ ਕੌਰ ਗੋਂਦਵਾਲ, ਮਨਪ੍ਰੀਤ ਕੌਰ ਰਾਜਗੜ੍ਹ, ਕਮਲਜੀਤ ਕੌਰ ਸ਼ਹਿਬਾਜਪੁਰਾ, ਅਮਰਜੀਤ ਕੌਰ ਜਲਾਲਦੀਵਾਲ, ਜਸਵੀਰ ਸਿੰਘ ਰੂਪਾਪੱਤੀ, ਚਾਹਤ ਗੋਠਵਾਲ, ਕੁਲਵਿੰਦਰ ਕੌਰ ਮੈਡਮ ਯਾਚਨਾ, ਰਾਜਨ ਸਿੰਘ ਕਲਸੀਆਂ, ਦੁਪਿੰਦਰਪਾਲ ਕੌਰ ਗੋਂਦਵਾਲ, ਹਰਿੰਦਰ ਸਿੰਘ ਬੱਸੀਆਂ, ਗੁਰਮੀਤ ਸਿੰਘ ਦੱਧਾਹੂਰ, ਗੁਰਪ੍ਰੀਤ ਸਿੰਘ ਸਹਿਬਾਜਪੁਰਾ, ਗੁਰਸੇਵਕ ਸਿੰਘ ਤਲਵੰਡੀ ਰਾਏ, ਸੁਖਬੀਰ ਕੌਰ ਸਖਾਣਾ, ਜਸਵੀਰ ਸਿੰਘ ਚੱਕ ਭਾਈਕਾ, ਹਾਕਮ ਸਿੰਘ ਲੋਹਟਬੱਦੀ, ਕੁਲਵਿੰਦਰ ਕੌਰ ਬੁਰਜ ਹਰੀ ਸਿੰਘ, ਸੌਦਾਗਰ ਸਿੰਘ, ਦੇਵ ਕ੍ਰਿਸ਼ਨ ਹਠੂਰ, ਜਸਪ੍ਰੀਤ ਸਿੰਘ ਸ਼ਾਹਜਹਾਨਪੁਰ, ਜਤਿੰਦਰ ਕੌਰ ਲੋਹਟਬੱਦੀ, ਪਰਮਿੰਦਰ ਸਿੰਘ ਰਾਜਗੜ੍ਹ, ਨਾਮਪ੍ਰੀਤ ਸਿੰਘ, ਪਰਮਿੰਦਰ ਸਿੰਘ, ਹਰਭਜਨ ਕੌਰ, ਬਲਵਿੰਦਰ ਸਿੰਘ ਡੀਪੀਈ ਸਮੇਤ ਵੱਡੀ ਗਿਣਤੀ ‘ਚ ਅਧਿਆਪਕ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਉੱਤਰੀ ਕੋਰੀਆ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਫੌਜ ਬਣਾ ਰਿਹਾ ਹੈ ਜਿਸ ਵਿੱਚ ਪ੍ਰਮਾਣੂ ਹਥਿਆਰ ਹਨ; ਇਸਦੇ ਇਤਿਹਾਸ ਬਾਰੇ ਜਾਣੋ।
Next articleICC ਮਹਿਲਾ ਵਿਸ਼ਵ ਕੱਪ: ਅੱਜ ਸੈਮੀਫਾਈਨਲ ਵਿੱਚ ਭਾਰਤ ਅਤੇ ਆਸਟ੍ਰੇਲੀਆ ਆਹਮੋ-ਸਾਹਮਣੇ, ਜੇਤੂ ਟੀਮ ਦੱਖਣੀ ਅਫਰੀਕਾ ਨਾਲ ਭਿੜੇਗੀ।