ਜਲੰਧਰ / ਆਦਮਪੁਰ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਪ੍ਰੈਟੀ ਵੁਮੈਨ ਵਰਲਡ (ਬਿਊਟੀ ਪਾਰਲਰ) ਦੇ ਸੰਚਾਲਕ ਮੈਡਮ ਮਨਦੀਪ ਕੌਰ ਅਤੇ ਲਿਬਾਸ ਬੁਟੀਕ ਦੇ ਸੰਚਾਲਕ ਮੈਡਮ ਨੀਰੂ ਸੁਮਨ ਅਤੇ ਸਮੂਹ ਸਟਾਫ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਵਣ ਦੇ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਤੀਆਂ ਅਤੇ ਧੀਆਂ ਦਾ ਤਿਉਹਾਰ “ਮੇਲਾ ਤੀਆਂ ਦਾ” ਜੰਮੀ ਕਿਚਨ ਆਦਮਪੁਰ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਹਾਜ਼ਰੀਨ ਨੂੰ ਮੁਖ਼ਾਤਿਬ ਹੁੰਦਿਆਂ ਮੈਡਮ ਮਨਦੀਪ ਕੌਰ ਅਤੇ ਮੈਡਮ ਨੀਰੂ ਸੁਮਨ ਨੇ ਕਿਹਾ ਕਿ ਧੀਆਂ ਅਤੇ ਤੀਆਂ ਦੇ ਮੇਲੇ ਪੰਜਾਬ ਦੇ ਅਮੀਰ ਸੱਭਿਆਚਾਰ ਦੀ ਅਨਮੋਲ ਵਿਰਾਸਤ ਹਨ ।
ਇਨ੍ਹਾਂ ਮੇਲਿਆਂ ਦੇ ਜ਼ਰੀਏ ਅਸੀਂ ਆਪਣੇ ਸਾਹਿਤ ਸੱਭਿਆਚਾਰ ਅਤੇ ਕਲਾ ਦੀਆਂ ਵੱਖ ਵੱਖ ਵੰਨਗੀਆਂ ਨਾਲ ਜੁੜੇ ਰਹਿ ਸਕਦੇ ਹਾਂ । ਜਿੱਥੇ ਇਹ ਮੇਲੇ ਆਪਸੀ ਪ੍ਰੇਮ ਭਾਈਚਾਰੇ ਅਤੇ ਸਦਭਾਵਨਾ ਦੇ ਪ੍ਰਤੀਕ ਹਨ, ਉੱਥੇ ਹੀ ਇਹ ਮੇਲੇ ਸਾਨੂੰ ਪੁਰਾਤਨ ਵਿਰਸੇ ਦੀ ਯਾਦ ਵੀ ਦਿਵਾਉਂਦੇ ਹਨ ਅਤੇ ਹਰ ਇੱਕ ਨੂੰ ਆਪਣੀ ਕਲਾ ਵਿਰਾਸਤ ਨਾਲ ਜੁੜੇ ਰਹਿਣ ਦਾ ਸੰਦੇਸ਼ ਵੀ ਦਿੰਦੇ ਹਨ । ਇਸ ਮੌਕੇ ਸਜਾਈ ਗਈ ਸਟੇਜ ਤੇ ਲੋਕ ਵਿਰਾਸਤ ਨਾਲ ਜੁੜੀਆਂ ਵੱਖ ਵੱਖ ਕਲਾ ਵੰਨਗੀਆਂ ਗਿੱਧਾ, ਭੰਗੜਾ, ਲੋਕ ਗੀਤ, ਮਲਵਈ ਗਿੱਧਾ ,ਪੀਂਘਾਂ, ਚਰਖੇ, ਪੱਖੀਆਂ, ਮਧਾਣੀਆਂ ਅਤੇ ਹੋਰ ਸੱਭਿਆਚਾਰ ਨਾਲ ਸਬੰਧਤ ਵੱਖ ਵੱਖ ਲੋਕ ਕਲਾਵਾਂ ਪ੍ਰਦਰਸ਼ਤ ਕੀਤੀਆਂ ਗਈਆਂ । ਪ੍ਰੋ
ਗਰਾਮ ਵਿੱਚ ਹਾਜ਼ਰ ਲੜਕੀਆਂ ਨੇ ਗਿੱਧੇ ਦੀਆਂ ਪੁਰਾਤਨ ਬੋਲੀਆਂ ਪਾ ਕੇ ਪਿੜ ਵਿੱਚ ਖ਼ੂਬ ਧਮਾਲਾਂ ਪਾਈਆਂ । ਅੰਤ ਵਿਚ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਵਾਲੀਆਂ ਸਾਰੀਆਂ ਹੀ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ । ਆਉਂਦੇ ਵਰ੍ਹੇ ਲਈ ਇਹ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਕਈ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਸਫਲਤਾਪੂਰਵਕ ਸੰਪੰਨ ਹੋ ਗਿਆ । ਵੱਖ ਵੱਖ ਤਰ੍ਹਾਂ ਦੇ ਪਕਵਾਨ ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹੇ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly