
* ਆਪਸੀ ਸਬੰਧ ਸੁਖਾਵੇ ਬਣਾਉਣ ਅਤੇ ਸਾਂਝੇਦਾਰੀ ਵਧਾਉਣ ਲਈ ਦੋਵਾਂ ਦੇਸ਼ਾਂ ਦੇ ਆਗੂਆਂ ਨੇ ਕਈ ਸਮਝੌਤਿਆਂ ਦੇ ਕੀਤੇ ਗਏ ਦਸਤਖ਼ਤ
ਲੈਸਟਰ (ਇੰਗਲੈਂਡ) (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)-ਬੁੱਧਵਾਰ ਨੂੰ ਦੋ ਦਿਨਾਂ ਇੰਗਲੈਂਡ ਦੌਰੇ ਤੇ ਆਏ ਭਾਰਤ ਦੇਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਦੇਸ਼ਾਂ ਦੇ ਦੌਰੇ ਦੋਰਾਨ ਅੱਜ ਬਰਤਾਨੀਆ ਦੇ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਨੂੰ ਮਿਲੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਸਰ ਕੀਟ ਸਟਾਰਟਰ ਨਾਲ ਮੁਲਾਕਾਤ ਕਰਕੇ ਦੋਵਾਂ ਦੇਸ਼ਾਂ ਦੇ ਸੁਖਾਵੇਂ ਸਬੰਧਾਂ ਬਾਰੇ ਵਿਚਾਰ ਚਰਚਾ ਕੀਤੀ।ਇਸ ਮੁਲਾਕਾਤ ਦੌਰਾਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਅਤੇ ਹੋਰ ਕਈ ਮੁੱਦਿਆਂ ‘ਤੇ ਗੱਲਬਾਤ ਕੀਤੀ।ਇਸ ਦੋਰਾਨ ਮਹੱਤਵਪੂਰਨ ਮੁਫ਼ਤ ਵਪਾਰ ਸਮਝੌਤੇ ‘ਤੇ ਦਸਤਖਤ ਕਰਨ ਤੋਂ ਇਲਾਵਾ, ਦੋਵਾਂ ਪ੍ਰਧਾਨ ਮੰਤਰੀਆਂ ਵੱਲੋਂ ਦੋਵਾਂ ਦੇਸ਼ਾਂ ਦੀ ਸਾਂਝੇਦਾਰੀ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਲਈ “ਯੂ.ਕੇ.-ਇੰਡੀਆ ਵਿਜ਼ਨ, 2035” ਦਾ ਉਦਘਾਟਨ ਕਰਨ ਦੀ ਵੀ ਉਮੀਦ ਜਿਤਾਈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਬ੍ਰਿਟੇਨ ਅਤੇ ਮਾਲਦੀਵ ਦੇ ਆਪਣੇ ਦੋ-ਦੇਸ਼ਾਂ ਦੇ ਦੌਰੇ ਦੇ ਹਿੱਸੇ ਵਜੋਂ ਇੰਗਲੈਂਡ ਪਹੁੰਚੇ ਸਨ। FTA ਨੂੰ ਰਸਮੀ ਰੂਪ ਦੇਣਾ ਮੋਦੀ ਦੀ ਦੋ-ਦਿਨਾ ਇੰਗਲੈਂਡ ਫੇਰੀ ਦਾ ਇੱਕ ਮੁੱਖ ਆਕਰਸ਼ਣ ਹੋਵੇਗਾ। ਭਾਰਤ ਅਤੇ ਬ੍ਰਿਟੇਨ ਨੇ ਮਈ ਵਿੱਚ FTA ‘ਤੇ ਦਸਤਖਤ ਕੀਤੇ ਸਨ। ਇਸ ਸਮਝੌਤੇ ਨਾਲ 99 ਫ਼ੀਸਦੀ ਭਾਰਤੀ ਨਿਰਯਾਤ ਨੂੰ ਡਿਊਟੀ ਤੋਂ ਲਾਭ ਹੋਣ ਦੀ ਉਮੀਦ ਹੈ,ਅਤੇ ਬ੍ਰਿਟਿਸ਼ ਕੰਪਨੀਆਂ ਲਈ ਭਾਰਤ ਨੂੰ ਵਿਸਕੀ, ਕਾਰਾਂ ਅਤੇ ਹੋਰ ਉਤਪਾਦਾਂ ਦਾ ਨਿਰਯਾਤ ਕਰਨਾ ਆਸਾਨ ਹੋ ਜਾਵੇਗਾ, ਜਿਸ ਨਾਲ ਸਮੁੱਚੇ ਵਪਾਰ ਨੂੰ ਵੀ ਹੁਲਾਰਾ ਮਿਲੇਗਾ। ਆਪਣੀ ਦੋ ਦਿਨਾਂ ਇੰਗਲੈਂਡ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰਤਾਨੀਆ ਦੇ ਰਾਜਾ ਕਿੰਗ ਚਾਰਲਸ 3 ਨਾਲ ਵੀ ਮੁਲਾਕਾਤ ਕਰਨਗੇ ।


