ਪੁਸਤਕ ਮੇਰੀ ਨਜ਼ਰ ਵਿੱਚ –
ਪੁਸਤਕ ਦਾ ਨਾਂ : ਸਾਹਾਂ ਦਾ ਮੁੱਲ (ਨਿੱਕੀ ਕਹਾਣੀ ਸੰਗ੍ਰਹਿ)
ਲੇਖਕ ਦਾ ਨਾਂ : ਮਾਲਵਿੰਦਰ ਸ਼ਾਇਰ ਪੰਨੇ 88
ਮੁੱਲ : 150/- ਰੁਪਏ ਸੰਪਰਕ : 94781-85742
ਪ੍ਰਕਾਸ਼ਕ : ਸਹਿਜ ਪ੍ਰਕਾਸ਼ਨ ਸਮਾਣਾ।
ਤੇਜਿੰਦਰ ਚੰਡਿਹੋਕਲੂ ਬਰਨਾਲਾ

(ਸਮਾਜ ਵੀਕਲੀ) ਅਜੋਕੇ ਸਮੇਂ ਮਨੁੱਖ ਨੂੰ ਜਿਵੇਂ ਜਿਵੇਂ ਵਕਤ ਦੀ ਕੰਮੀ ਮਹਿਸੂਸ ਹੋਣ ਲੱਗ ਪਈ ਹੈਲੂ ਉਵੇਂ ਉਵੇਂ ਉਹ ਸੰਖੇਪ ਵਿੱਚ ਕੰਮ ਕਰ ਕਰਨ ਲੱਗ ਪਏ ਹਨ। ਸਾਹਿਤ ਵਿੱਚ ਵੀ ਇਹੀ ਪ੍ਰਚਲਨ ਆ ਗਿਆ ਹੈ। ਹੁਣ ਲੇਖਕ ਮਿੰਨੀ ਰਚਨਾਵਾਂ ਕਰਨ ਲੱਗ ਪਏ ਹਨ ਕਿਉਕਿ ਪਾਠਕਾਂ ਦੀ ਛੋਟੀਆ ਛੋਟੀਆਂ ਰਚਨਾਵਾਂ ਪੜ੍ਹਨ ਵਿੱਚ ਦਿਲਚਸਪੀ ਵਧਦੀ ਜਾ ਰਹੀ ਹੈ। ਇਸੇ ਕਰਕੇ ਲੰਬੀਆਂ ਕਹਾਣੀਆਂ ਦੀ ਥਾਂ ਨਿੱਕੀਆਂ ਕਹਾਣੀਆਂਲੂ ਨਾਵਲਾਂ ਦੀ ਥਾਂ ਨਾਵਲੈੱਟਲੂ ਨਾਟਕਾਂ ਦੀ ਥਾਂ ਇਕਾਂਗੀਆਂ ਅਤੇ ਲੰਬੀਆਂ ਕਵਿਤਾਵਾਂ ਦੀ ਥਾਂ ਛੋਟੀਆਂ ਕਵਿਤਾਵਾਂ ਸਾਹਿਤ ਵਿੱਚ ਆਪਣਾ ਸਥਾਨ ਬਣਾ ਰਹੇ ਹਨ। ਨਿੱਕੀ ਕਹਾਣੀ ਅਤੇ ਮਿੰਨੀ ਕਹਾਣੀ ਵਿੱਚ ਵਿਰੋਧਾਭਾਸ ਪੈਦਾ ਹੋ ਰਿਹਾ ਹੈ। ਨਿੱਕੀ ਕਹਾਣੀਕਾਰ ਹੁਣ ‘ਨਿੱਕੀ’ ਦੀ ਥਾਂ ‘ਮਿੰਨੀ’ ਸ਼ਬਦ ਦੀ ਵਰਤੋਂ ਕਰ ਰਹੇ ਹਨ ਜਦੋਂ ਕਿ ਇਹਨਾਂ ਦੋਹਾਂ ਵਿਧਾ ਵਿੱਚ ਬਹੁਤ ਫ਼ਰਕ ਹੈ।
ਨਿੱਕੀ ਕਹਾਣੀ ਆਧੁਨਿਕ ਗਲਪ ਸਾਹਿਤ ਦੀ ਇੱਕ ਵਿਧਾ ਹੈ। ਇਸ ਦੀ ਆਮ ਤੌਰ ਤੇ ਬਿਰਤਾਂਤਕ ਵਾਰਤਕ ਲਿਖੀ ਜਾਂਦੀ ਹੈ ਜਿਸ ਵਿੱਚ ਕਿਸੇ ਵੀ ਘਟਨਾ ਨੂੰ ਬਹੁਤ ਥੋੜ੍ਹੇ ਜਿਹੇ ਪਾਤਰਾਂ ਅਤੇ ਸਮੇਂ ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ਼ ਪੇਸ਼ ਕੀਤਾ ਜਾਂਦਾ ਹੈ। ਮਾਲਵਿੰਦਰ ਸ਼ਾਇਰ ਨੇ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੀ ਨਵੀਂ ਪੁਸਤਕ ‘ਸਾਹਾਂ ਦਾ ਮੁੱਲ’ ਨਿੱਕੀ ਕਹਾਣੀ ਸੰਗ੍ਰਹਿ ਨੂੰ ਪਾਠਕਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਹੈ। ਜਿਸ ਵਿੱਚ ਨਿੱਕੀਆਂ ਨਿੱਕੀਆਂ ਸਤਾਈ ਕਹਾਣੀਆਂ ਸ਼ਾਮਲ ਕੀਤੀਆਂ ਹਨ। ਉਸ ਦੀ ਹਰ ਰਚਨਾ ਦਾ ਕੋਈ ਨਾ ਕੋਈ ਮਕਸਦ ਹੁੰਦਾ ਹੈ ਅਤੇ ਉਸ ਮਕਸਦ ਵਿੱਚ ਕਦੇ ਕਦੇ ਇੱਕ ਤਿੱਖਾ ਵਿਅੰਗ ਵੀ ਸ਼ਾਮਲ ਹੋ ਜਾਂਦਾ ਹੈ।
ਮਾਲਵਿੰਦਰ ਸ਼ਾਇਰ ਹੁਣ ਸਿਰਫ ਸ਼ਾਇਰ ਹੀ ਨਹੀਂ ਰਹਿ ਗਿਆ ਸਗੋਂ ਬਹੁ ਵਿਧਾਵੀ ਲੇਖਕ ਬਣ ਗਿਆ ਹੈ। ਮਾਲਵਿੰਦਰ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ। ਪੰਜਾਬੀ ਸਾਹਿਤ ਜਗਤ ਵਿੱਚ ਅੱਜ ਕਲ ਉਸ ਦਾ ਨਾਂ ਹਰ ਵਿਧਾ ਵਿੱਚ ਸ਼ੁਮਾਰ ਹੁੰਦਾ ਹੈ। ਹਰ ਸਮੇਂ ਸੋਸ਼ਲ ਮੀਡੀਆ ਉਪਰ ਸਰਗਰਮ ਲੇਖਕ ਹੈ। ਜਿਹੜਾ ਕਦੇ ਗੀਤਲੂ ਕਵਿਤਾਲੂ ਗ਼ਜ਼ਲ ਜਾਂ ਛੋਟੀ ਕਹਾਣੀ ਦੇ ਨਾਲ਼ ਆਨ ਲਾਈਨ ਸਾਹਿਤਕ ਗਰੁੱਪਾਂ ਵਿੱਚ ਦਿਖਾਈ ਦਿੰਦਾ ਹੈ। ਭਾਵੇਂ ਉਸ ਨੇ ਆਪਣੀ ਸਿਰਜਣਾ ਦੀ ਸ਼ੁਰੂਆਤ ਕਾਵਿ ਸੰਗ੍ਰਹਿ ‘ਮੁਹੱਬਤ ਦੀ ਸਤਰ’ ਤੋਂ ਕੀਤੀ ਹੈ ਪਰ ਹੁਣ ਤੱਕ ਉਹ ਪਾਠਕਾਂ ਨੂੰ ਕਵਿਤਾਲੂ ਗ਼ਜ਼ਲਲੂ ਰੁਬਾਈਲੂ ਹਜ਼ਲਲੂ ਹਾਸ ਵਿਅੰਗਲੂ ਗੀਤ ਅਤੇ ਡੇਢ ਦਰਜਨ ਸਾਂਝੀਆਂ ਪੁਸਤਕਾਂ ਤੋਂ ਇਲਾਵਾ ਕਰੀਬ ਦਰਜਨ ਕੁ ਪੁਸਤਕਾਂ ਵੱਖ-ਵੱਖ ਵਿਧਾਵਾਂ ਵਿੱਚ ਪਾਠਕਾਂ ਨੂੰ ਦੇ ਚੁੱਕਾ ਹੈ।
ਹੁਣ ਜੇ ਉਸ ਦੀ ਹਥਲੀ ਪੁਸਤਕ ‘ਸਾਹਾਂ ਦਾ ਮੁੱਲ’ ਨਿੱਕੀ ਕਹਾਣੀ ਸੰਗ੍ਰਹਿ ਦੀ ਗੱਲ ਕਰੀਏ ਤਾਂ ਇਹ ਨਿੱਕੀ ਕਹਾਣੀ ਸੰਗ੍ਰਹਿ ਵੀ ਉਸ ਨੇ ਹੋਰ ਪੁੁਸਤਕਾਂ ਵਾਂਗ ‘ਸਤਿਗੁਰਾਂ’ ਨੂੰ ਸਮਰਪਿਤ ਕੀਤੀ ਹੈ ਜਿਹਨਾਂ ਦੇ ਆਸ਼ੀਰਵਾਦ ਸਦਕਾ ਉਗਮੇਂ ਪ੍ਰਕਾਸ਼ ’ਚੋਂ ਪੈਦਾ ਹੋਈਆਂ ਸਾਹਿਤਕ ਕਿਰਨਾਂ ਦੇ ਨਾਂਅ ਕੀਤਾ ਹੈ। ਇਸ ਨਿੱਕੀ ਕਹਾਣੀ ਸੰਗ੍ਰਹਿ ਵਿੱਚ ਉਸ ਨੇ ਪ੍ਰਵਾਸ ਦਾ ਦਰਦਲੂ ਨਿੱਜੀ ਸਕੂਲਾਂ ਦੀ ਤਾਨਾਸ਼ਾਹੀਲੂ ਨਸ਼ਾਲੂ ਗੈਂਗਸਟਰਇਜਮਲੂ ਲਿਵ ਇੰਨ ਰਿਲੇਸ਼ਨਲੂ ਲਵ ਮੈਰਿਜਲੂ ਬਿਰਧ ਉਮਰ ਦਾ ਸੰਤਾਪਲੂ ਰਿਸ਼ਤਿਆਂ ਦਾ ਤਾਣਾ-ਬਾਣਾਲੂ ਮਨੁੱਖ ਦੀ ਮਾਨਸਿਕਤਾਲੂ ਕੋਰੋਨੇ ਦਾ ਸੰਤਾਪ ਅਤੇ ਸੰਸਕਾਰਾਂ ਦੇ ਪਹਿਲੂਆਂ ਰਾਹੀ ਸਾਡੇ ਸਮਾਜ ਦੇ ਯਥਾਰਥ ਨੂੰ ਉਜਾਗਰ ਕਰਨ ਦਾ ਯਤਨ ਕੀਤਾ ਹੈ। ਪੁਸਤਕ ਸਿਰਲੇਖਤ ਨਿੱਕੀ ਕਹਾਣੀ ‘ਸਾਹਾਂ ਦਾ ਮੁੱਲ’ ਉਸ ਦੀ ਦੂਜੀ ਕਹਾਣੀ ਹੈ। ਜਿਸ ਵਿੱਚ ਉਸ ਨੇ ਨਿੱਕੀਆਂ ਨਿੱਕੀਆਂ ਜਿੰਦਾ ਵਲੋਂ ਆਪਣੇ ਸਾਹ ਗੁਬਾਰਿਆਂ ਵਿੱਚ ਭਰ ਕੇ ਆਪਣੇ ਪੇਟ ਖਾਤਰ ਮੁੱਲ ਵੇਚਦੇ ਦਿਖਾਇਆ ਹੈ ਅਤੇ ਨਾਲ਼ ਹੀ ਉਹਨਾਂ ਦੀ ਇਮਾਨਦਾਰੀ ਦੀ ਤਸਵੀਰ ਵੀ ਉਭਰਦੀ ਹੈ ਜਦੋਂ ਉਹ ਗੁਬਾਰਿਆਂ ਦੇ ਮੁੱਲ ਤੋਂ ਬਿਨਾਂ ਹੋਰ ਪੈਸੇ ਨਹੀਂ ਲੈਣਾ ਚਾਹੁੰਦੇ। ਇਵੇਂ ਹੀ ਕਹਾਣੀ ‘ਮੇਲਾ’ ਵੀ ਹਿੱਸਾ ਪਾਉਂਦੀ ਹੈ। ਜਿਸ ਵਿੱਚ ਗੁਬਾਰੇ ਵਾਲਾ ਬੱਚਾ ਲੋੜੀਂਦੇ ਮੁੱਲ ਤੋਂ ਬਿਨਾਂ ਹੋਰ ਬੇਹੱਕੇ ਪੈਸੇ ਨਹੀਂ ਲੈਂਦਾ। ‘ਸਾਹਾਂ ਦਾ ਮੁੱਲ’ ਦੇ ਨਾਲ਼ ਉਹ ‘ਸੰਸਕਾਰਾਂ ਦਾ ਮੁੱਲ’ ਕਹਾਣੀ ਸ਼ਾਮਲ ਕਰਕੇ ਨੌਜਵਾਨ ਬੱਚਿਆਂ ਨੂੰ ਮਿਲੇ ਸੰਸਕਾਰਾਂ ਦੀ ਗੱਲ ਵੀ ਕਰਦਾ ਹੈ। ਪੈਂਡੁ ਤੇ ਸ਼ਹਿਰੀ ਵਾਤਾਵਰਨ ਅਤੇ ਸੁਭਾਅ ਵਿੱਚ ਫਰਕ ਵੀ ਦਿਖਾਉਂਦਾ ਹੈ। ਪਾਤਰ ਹਰਜੋਤ ਦੀ ਸਿਆਣਪ ਵੀ ਪ੍ਰਗਟ ਹੁੰਦੀ ਹੈ ਜਦੋਂ ਉਸ ਦਾ ਮਾਮਾ ਉਸ ਦੇ ਵਿਆਹ ਲਈ ਆਪਣੀ ਭੈਣ ਨੂੰ ਪੈਂਡੂ ਕੁੜੀਲੂ ਭੁਆ ਸ਼ਹਿਰੀ ਕੁੜੀ ਅਤੇ ਪਿਤਾ ਦਾ ਦੋਸਤ ਅਧਿਆਪਕ ਕੁੜੀ ਨਾਲ਼ ਰਿਸ਼ਤਾ ਕਰਾਉਣ ਦੀ ਗੱਲ ਕਰਦੇ ਹਨ ਪਰ ਉਹ ਆਪ ਬੇਰੁਜ਼ਗਾਰ ਹੋਣ ਕਰਕੇ ਇਹ ਕਹਿ ਕੇ ਰੋਕ ਦਿੰਦਾ ਹੈ ਕਿ ਉਹ ਆਪਣੇ ਪੈਰਾਂ ਤੇ ਖੜ੍ਹ ਕੇ ਹੀ ਵਿਆਹ ਕਰਵਾਏਗਾ।
ਨਿੱਕੀ ਕਹਾਣੀ ‘ਜ਼ਿੰਦਗੀ ਦੇ ਰੰਗ’ ਵਿੱਚ ਛੱਪਰ ਕੰਢੇ ਬੈਠੀ ਕੁੜੀ ਚੋਂ ਕਵਿਤਾ ਦਾ ਮੁਖੜਾ ਲੱਭਦਾ ਹੈ। ਕੁੜੀਆਂ ਤਾਂ ‘ਕਵਿਤਾ’ ਹੀ ਹੁੰਦੀਆਂ ਹਨ। ਕਹਾਣੀ ‘ਆਸ ਦੀ ਕਿਰਨ’ ਵਿੱਚ ਉਜਾਗਰ ਸਿੰਘ ਪਾਤਰ ਵਲੋਂ ਅੱਜ ਦੇ ਆਧੁਨਿਕ ਯੁਗ ਵਿੱਚ ਆਈ ਆਧੁਨਿਕਤਾ ਨੂੰ ‘ਅਖੌਤੀ ਅੱਖਰ ਗਿਆਨ’ ਤਸਵਰ ਕੀਤਾ ਗਿਆ ਹੈ ਅਤੇ ਮੁੜ ਉਹੀ ਪੁਰਾਣੇ ਸਮੇਂ ਨੂੰ ਵਾਪਸ ਲਿਆਉਣ ਲਈ ਨੌਜਵਾਨਾਂ ਦੇ ਹੰਭਲਾ ਮਾਰਨ ਦੀ ਆਸ ਪ੍ਰਗਟਾਈ ਹੈ ਜਦੋਂ ਇਹ ਆਧੁਨਿਕ ਬਿਜਲਈ ਉਪਕਰਨਾਂ ਦੀ ਥਾਂ ਮੁੜ ਆਪਣੇ ਉਹੀ ਹੱਥ ਲਿਖਤਾਂ ਦੀ ਲੋੜ ਮਹਿਸੂਸ ਕੀਤੀ ਹੈ। ‘ਪਤੇ ਦੀ ਗੱਲ’ ਨਿੱਕੀ ਕਹਾਣੀ ਵੀ ਇਸ ਗੱਲ ਦੀ ਤਾਇਦ ਕਰਦੀ ਹੈ ਜਦੋਂ ਅਜੈਬ ਸਿੰਘ ਕੋਈ ਵੀ ਭਾਸ਼ਾ ਸਿੱਖਣ ਦੀ ਮਨਾਹੀ ਨਹੀਂ ਕਰਦਾ ਪਰ ਮਾਂ ਬੋਲੀ ਨੂੰ ਨਾ ਭੁਲਾਉਣ ਦੀ ਗੱਲ ਵੀ ਆਖਦਾ ਹੈ। ਕਹਾਣੀ ਵਿੱਚ ਮਾਂ ਬੋਲੀ ਦਿਵਸ ਬਾਰੇ ਚੰਗੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਪਰ ਹਾਕਮ ਸਿੰਘ ਦੇ ਕਈ ਦਿਨਾਂ ਤੋਂ ਨਾ ਮਿਲਣ ਦਾ ਕਾਰਨ ਸਪਸ਼ਟ ਨਹੀਂ ਕਰ ਸਕੀ। ਕਹਾਣੀ ‘ਰੱਬ ਦਾ ਡਰ’ ਦਰਸਾਉਂਦੀ ਹੈ ਕਿ ਪੈਸੇ ਤੋਂ ਮਨੁੱਖਤਾ ਵੱਡੀ ਚੀਜ ਹੈ। ਸਾਡੇ ਸਮਾਜ ਵਿੱਚ ਜਿੱਥੇ ਲੜਕੀ ਦੇ ਪੈਦਾ ਹੋਣ ਤੇ ਸੋਗ ਮਨਾਇਆ ਜਾਂਦਾ ਹੈਲੂ ਉੱਥੇ ਕੁਝ ਲੋਕ ਆਪਣਾ ਸੁਭਾਗ ਮੰਨਦੇ ਹਨ। ਕਹਾਣੀ ‘ਹਰਨੂਰ’ ਇਸ ਗੱਲ ਦੀ ਗਵਾਹੀ ਭਰਦੀ ਹੈ। ਜਿਸ ਵਿੱਚ ਇੱਕ ਲੜਕੀ ਦੇ ਪੈਦਾ ਹੋਣ ਤੇ ਉਸ ਦੇ ਨਾਨਕਿਆਂ ਵਲੋਂ ਦੁੱਖ ਪ੍ਰਗਟ ਕੀਤਾ ਜਾਂਦਾ ਹੈ ਉੱਥੇ ਨਾਲ਼ ਹੀ ਉਸ ਦੇ ਦਾਦਕਿਆਂ ਵਲੋਂ ਖੁਸ਼ੀ ਵੀ ਮਨਾਈ ਜਾਂਦੀ ਹੈ। ਕਹਾਣੀ ‘ਅਧੂਰਾ ਗੀਤ’ ਬਿਲਕੁਲ ਸਚਾਈ ਪੈਸ਼ ਕਰਦਿਆਂ ਜਮੀਨੀ ਯਥਾਰਥ ਸਿਰਜਦੀ ਹੈ ਜਿਹੜੀ ਇੱਕ ਸਾਹਿਤਕ ਸਮਾਗਮ ਦੌਰਾਨ ਵਾਪਰੀ ਸੀ।
‘ਸਿਸਕੀਆਂ’ ਵਿਦੇਸ਼ ਵਿੱਚ ਵਸਦੇ ਬੱਚਿਆਂ ਵਲੋਂ ਆਪਣੇ ਪਰਿਵਾਰਲੂ ਮਾਂ-ਬਾਪ ਦੇ ਦੁੱਖ-ਸੁੱਖ ਵਿੱਚ ਸਮੇਂ ਸਿਰ ਨਾ ਪਹੁੰਚਣ ਦਾ ਬਿਰਤਾਂਤ ਸਿਰਜਦੀ ਹੈ। ਕਦੇ-ਕਦੇ ਕਿਸੇ ਲਈ ਪੁੱਟੇ ਟੋਏ ਵਿੱਚ ਅਸੀ ਆਪ ਹੀ ਡਿਗ ਪੈਂਦੇ ਹਾਂ। ਜਿਵੇਂ ਪਾਤਰ ਹਰਪਾਲ ਨੇ ਆਪਣੇ ਕਰਮੀ ਵੀਰੂ ਨੂੰ ਕੰਮ ਕਰਾਉਣ ਲਈ ਭੁੱਕੀ ਦਾ ਨਸ਼ਾ ਲਗਾ ਦਿੰਦਾ ਹੈ ਪਰ ਉਸ ਪੁਟੇ ਟੋਏ ਵਿੱਚ ਉਸ ਦਾ ਆਪਣਾ ਪੁੱਤਰ ਜਸਪ੍ਰੀਤ ਡਿਗਦਾ ਹੈ। ਇਸ ਵਿੱਚ ਜਸਪ੍ਰੀਤ ਤਾਂ ਨਸ਼ੇ ਦਾ ਆਦੀ ਹੋ ਜਾਂਦਾ ਹੈ ਜਦੋਂ ਕਿ ਵੀਰੂ ਨਸ਼ਾ ਮੁਕਤ ਹੋ ਜਾਂਦਾ ਦਿਖਾਇਆ ਗਿਆ ਹੈ। ਇਸ ਪੁਸਤਕ ਦੇ ਪੰਨਾ 81 ਦੇ ਪਹਿਲੇ ਪਹਿਰੇ ਵਿੱਚ ਕਹਾਣੀ ‘ਪਛਤਾਵਾ’ ਵਿੱਚ ਪਾਤਰ ਦਾ ਨਾਂ ਹਰਪਾਲ ਦੀ ਥਾਂ ਜਸਵੰਤ ਲਿਖਿਆ ਗਿਆ ਹੈ।
ਪੁਸਤਕ ਦੀ ਆਖ਼ਰੀ ਨਿੱਕੀ ਕਹਾਣੀ ‘ਪੁੱਤਰ ਦੀ ਕੋਠੀ’ ਵਿੱਚ ਬਿਰਧ ਵਿਅਕਤੀ ਦਾ ਦੁਖਾਂਤ ਨਜੀਰੀਂ ਆਉਂਦਾ ਹੈ ਵਿਸ਼ੇਸ਼ ਕਰਕੇ ਜਦੋਂ ਉਸ ਦਾ ਜੀਵਨ ਸਾਥੀ ਜਿਉਂਦਾ ਨਾ ਹੋਵੇ। ਪੁੱਤਰ ਗੁਰਵਿੰਦਰ ਦੇ ਵਿਦੇਸ਼ ਵਿੱਚ ਰਹਿੰਦਾ ਹੋਣ ਕਰਕੇ ਆਪਣੇ ਪਿਤਾ ਬਿਸ਼ਨ ਨੂੰ ਇਹ ਕਹਿ ਕੇ ਕਿ ਉਸ ਨੇ ਨਵੀਂ ਕੋਠੀ ਲਈ ਹੈਲੂ ਉਸਨੂੰ ਉੱਥੇ ਛੱਡ ਕੇ ਆਉਣਾ ਹੈਲੂ ਦੀ ਥਾਂ ਬਿਰਧ ਆਸ਼ਰਮ ਛੱਡ ਆਉਂਦਾ ਹੈ। ਪਰ ਇੰਨੀ ਉਮਰ ਹੰਢਾ ਚੁੱਕੇ ਬਿਸ਼ਨ ਸਿੰਘ ਨੂੰ ਬਿਰਧ ਆਸ਼ਰਮ ਜਾ ਕੇ ਵੀ ਪਤਾ ਨਹੀਂ ਲੱਗਦਾ ਕਿ ਉਹ ਕਿਸੇ ਕੋਠੀ ਵਿੱਚ ਰਹਿਣ ਆਇਆ ਹੈ ਕਿ ਬਿਰਧ ਆਸ਼ਰਮ ਵਿੱਚਲੂ ਇਹ ਇੱਕ ਪ੍ਰਸ਼ਨ ਚਿੰਨ ਪੈਦਾ ਕਰਦੀ ਹੈ। ਇਸੇ ਤਰ੍ਹਾਂ ਕਹਾਣੀ ‘ਵੰਡ’ ਵਿੱਚ ਵੀ ਜ਼ਮੀਨ ਦੇ ਨਾਲ਼-ਨਾਲ਼ ਬਜ਼ੁਰਗ ਮਾਂ-ਪਿਓ ਦੀ ਵੰਡ ਦੀ ਗੱਲ ਵੀ ਆਖੀ ਗਈ ਹੈ।
ਮਾਲਵਿੰਦਰ ਸ਼ਾਇਰ ਜ਼ਮੀਨ ਨਾਲ਼ ਜੁੜਿਆ ਹੋਣ ਕਰਕੇ ਉਸ ਦੀਆਂ ਸਾਰੀਆਂ ਨਿੱਕੀਆਂ ਕਹਾਣੀਆਂ ਵੀ ਜ਼ਮੀਨੀ ਧਰਾਤਲ ਨਾਲ਼ ਜੁੜੀਆਂ ਹੋਈਆਂ ਹਨ। ਇਸ ਪੁਸਤਕ ਵਿੱਚ ਉਸਨੇ ਪਾਤਰਾਂ ਦੇ ਹਿਸਾਬ ਨਾਲ਼ ਅੰਗ੍ਰੇਜ਼ੀਲੂ ਹਿੰਦੀ ਆਦਿ ਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇਸ ਪੁਸਤਕ ਵਿਚਲੀਆਂ ਹੋਰ ਨਿੱਕੀਆਂ ਕਹਾਣੀਆਂ ਭੁੱਖਲੂ ਮਾਪੇਲੂ ਦੇਸ਼ ਭਗਤੀ ਦਾ ਜਜ਼ਬਾਲੂ ਆਵਾ-ਊਤ ਆਦਿ ਵੀ ਆਪਣਾ ਸਥਾਨ ਰੱਖਦੀਆਂ ਹਨ। ਇਸ ਪੁਸਤਕ ਨੂੰ ਖੁਸ਼ ਆਮਦੀਦ ਆਖਦਿਆਂ ਮਾਲਵਿੰਦਰ ਸ਼ਾਇਰ ਨੂੰ ਇਸ ਪੁਸਤਕ ਲਈ ਮੁਬਾਰਕਬਾਦ।
ਸਾਬਕਾ ਏ.ਐਸ.ਪੀ, ਨੈਸ਼ਨਲ ਐਵਾਰਡੀ ਬਰਨਾਲਾ।
ਸੰਪਰਕ 95010-00224