ਸਕੂਲਾਂ ਦੇ ਜ਼ਰੂਰਤਮੰਦ ਬੱਚਿਆਂ ਦੀ ਮਦਦਕਰਨਾ ਪਵਿੱਤਰ ਕਾਰਜ -ਭੁਪਿੰਦਰ ਸਿੰਘ
ਕਪੂਰਥਲਾ (ਸਮਾਜ ਵੀਕਲੀ) (ਕੌੜਾ ) – ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਸੁਲਤਾਨਪੁਰ ਲੋਧੀ ਲੜਕੀਆਂ ਵਿਖੇ ਪ੍ਰਸਿੱਧ ਸਮਾਜ ਸੇਵਕ ਬਲਦੇਵ ਰਾਜ ਸੂਦ ਵੱਲੋਂ ਸਕੂਲ ਦੇ ਜ਼ਰੂਰਤਮੰਦ ਬੱਚਿਆਂ ਨੂੰ ਸਟੇਸ਼ਨਰੀ ਭੇਂਟ ਕੀਤੀ ਗਈ। ਇਸ ਦੌਰਾਨ ਬਹੁਤ ਹੀ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਸੈਂਟਰ ਹੈੱਡ ਟੀਚਰ ਦਲਜੀਤ ਸਿੰਘ ਜੰਮੂ ਅਤੇ ਸਕੂਲ ਮੁੱਖੀ ਸ੍ਰੀਮਤੀ ਅਨੁਰਾਧਾ ਦੀ ਦੇਖ ਰੇਖ ਹੇਠ ਆਯੋਜਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਬਲਦੇਵ ਰਾਜ ਸੂਦ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਭੁਪਿੰਦਰ ਸਿੰਘ ਬਲਾਕ ਸਿੱਖਿਆ ਅਧਿਕਾਰੀ , ਦਲਜੀਤ ਸਿੰਘ ਜੰਮੂ ਸੈਂਟਰ ਹੈੱਡ ਟੀਚਰ, ਸਕੂਲ ਮੁੱਖੀ ਸ੍ਰੀਮਤੀ ਅਨਰਾਧਾ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ।
ਬਲਦੇਵ ਰਾਜ ਸੂਦ ਵੱਲੋਂ ਲੋੜਵੰਦ ਬੱਚਿਆਂ ਨੂੰ ਕਾਪੀਆਂ, ਪੈੱਨ ਪੈਨਸਲਾਂ ,ਸ਼ਾਰਪਨਰ, ਰਬੜਾਂ ਅਤੇ ਹੋਰ ਜ਼ਰੂਰਤ ਦਾ ਸਾਮਾਨ ਦੇ ਕੇ ਸਹਾਇਤਾ ਕਰਨ ਉਪਰੰਤ ਕਿਹਾ ਕਿ ਉਹ ਸਕੂਲ ਦੀ ਹਰ ਜ਼ਰੂਰਤ ਤੇ ਹਰ ਜ਼ਰੂਰਤਮੰਦ ਬੱਚੇ ਦੀ ਜ਼ਰੂਰਤ ਨੂੰ ਭਵਿੱਖ ਵਿੱਚ ਵੀ ਇਸੇ ਪ੍ਰਕਾਰ ਹੀ ਪੂਰਾ ਕਰਦੇ ਰਹਿਣਗੇ । ਇਸ ਦੌਰਾਨ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਨੇ ਬਲਦੇਵ ਰਾਜ ਸੂਦ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਮਾਜ ਸੇਵਾ ਅਤੇ ਭਲਾਈ ਕਰਨ ਵਾਲੇ ਲੋਕਾਂ ਨਾਲ ਹੀ ਸਕੂਲਾਂ ਦੇ ਜ਼ਰੂਰਤਮੰਦ ਬੱਚਿਆਂ ਦੀ ਮਦਦ ਕੀਤੀ ਜਾ ਸਕਦੀ ਹੈ । ਉਹਨਾਂ ਕਿਹਾ ਇਹ ਇੱਕ ਪਵਿੱਤਰ ਕਾਰਜ ਹੈ।
ਉਨ੍ਹਾਂ ਨੇ ਬਲਦੇਵ ਰਾਜ ਸੂਦ ਵੱਲੋਂ ਸਕੂਲ ਲਈ ਕੀਤੇ ਕੰਮਾਂ ਦੀ ਭਰਪੂਰ ਸ਼ਲਾਘਾ ਵੀ ਕੀਤੀ ਇਸ ਮੌਕੇ ਤੇ ਸਕੂਲ ਦੇ ਸਮੂਹ ਸਟਾਫ ਵੱਲੋਂ ਬਲਦੇਵ ਰਾਜ ਸੂਦ ਤੇ ਭੁਪਿੰਦਰ ਸਿੰਘ ਬਲਾਕ ਸਿੱਖਿਆ ਅਧਿਕਾਰੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਸਟੇਜ ਸਕੱਤਰ ਦੀ ਭੂੁਮਿਕਾ ਰਾਜੂ ਜੈਨਪੁਰੀ ਵੱਲੋਂ ਬਾਖੂਬੀ ਢੰਗ ਨਾਲ ਨਿਭਾਈ ਗਈ । ਇਸ ਮੌਕੇ ਤੇ ਮਨਜੀਤ ਕੌਰ, ਸ਼ਾਲੂ ਧੀਰ ,ਕਵਿਤਾ ਧੀਰ, ਮਨੂ ਗੁਜਰਾਲ, ਰਣਜੀਤ ਸਿੰਘ, ਹਰਪ੍ਰੀਤ ਸਿੰਘ, ਸੋਨਿਕਾ ਬੱਸੀ, ਹਰਜੀਤ ਕੌਰ, ਜਸਵੀਰ ਕੌਰ, ਅਮਨਜੀਤ ਕੌਰ, ਪ੍ਰਵੀਨ ਕੁਮਾਰੀ, ਕਮਲਜੀਤ ਕੌਰ, ਜੋਤੀ ਅਤੇ ਰਜੀਵ ਪਠਾਨੀਆ ਆਦਿ ਸਮੂਹ ਸਟਾਫ ਹਾਜ਼ਰ ਸੀ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly