ਵਰਤਮਾਨ ਹਾਲਾਤਾਂ ਨੂੰ ਸਿਰਜਦੀਆਂ ਕਹਾਣੀਆਂ ‘ਹੱਥਾਂ ’ਚੋਂ ਕਿਰਦੀ ਰੇਤ’
ਤੇਜਿੰਦਰ ਚੰਡਿਹੋਕ
(ਸਮਾਜ ਵੀਕਲੀ) ਸਾਹਿਤ ਜਗਤ ਵਿੱਚ ਵਾਰਤਕ ਵਿਧਾ ਕਹਾਣੀ ਦਾ ਵਿਸ਼ੇਸ਼ ਸਥਾਨ ਹੈ। ਮਨੁੱਖ ਦੇ ਜੀਵਨ ਵਿੱਚ ਉਸ ਦੇ ਆਲੇ-ਦੁਆਲੇ ਵਾਪਰਦੀਆਂ ਬਹੁਤ ਸਾਰੀਆਂ ਘਟਨਾਵਾਂ ਕਹਾਣੀ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਕਹਾਣੀ ਨੇ ਮੁੱਢ ਤੋਂ ਹੁਣ ਤੱਕ ਦੇ ਸਫਰ ਵਿੱਚ ਬਹੁਤ ਬਦਲਾਅ ਕੀਤੇ ਹਨ। ਕਹਾਣੀ ਕਹਿਣਾ ਵੀ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਇੱਕ ਕਲਾ ਹੈ।
ਪ੍ਰਵਾਸੀ ਲੇਖਕ ਰਵਿੰਦਰ ਸਿੰਘ ਸੋਢੀ ਨੇ ਸਾਹਿਤ ਜਗਤ ਵਿੱਚ ਕਾਫੀ ਕੰਮ ਕੀਤਾ ਹੈ। ਉਸ ਨੇ ਜਿੱਥੇ ਕਹਾਣੀਆਂ ਲਿਖੀਆਂ ਹਨਲੂ ਉੱਥੇ ਆਲੋਚਨਾਲੂ ਨਾਟਕਲੂ ਖੋਜ ਕਾਰਜਲੂ ਕਵਿਤਾਲੂ ਅਨੁਵਾਦਲੂ ਸੰਪਾਦਨਾ ਅਤੇ ਬੱਚਿਆਂ ਲਈ ਪੁਸਤਕਾਂ ਦਾ ਭੰਡਾਰ ਵੀ ਪਾਠਕਾਂ ਦੀ ਝੋਲੀ ਪਾਇਆ ਹੈ। ਹੁਣ ਉਸ ਨੇ ਕਹਾਣੀ ਸੰਗ੍ਰਹਿ ‘ਹੱਥਾਂ ’ਚੋਂ ਕਿਰਦੀ ਰੇਤ’ ਪੰਜਾਬੀ ਦੇ ਪਾਠਕਾਂ ਦੇ ਸਨਮੁੱਖ ਕੀਤਾ ਹੈ ਜਿਸ ਵਿੱਚ ਉਸ ਦੀਆਂ ਚੌਦਾਂ ਕਹਾਣੀਆਂ ਸ਼ਾਮਲ ਹਨ। ਇਹਨਾਂ ਵਿੱਚ ਕੁਝ ਪੰਜਾਬੀ ਅਤੇ ਕੁਝ ਪ੍ਰਵਾਸੀ ਜੀਵਨ ਨਾਲ਼ ਸਬੰਧਤ ਕਹਾਣੀਆਂ ਹਨ। ਉਸ ਦੀਆਂ ਕਹਾਣੀਆਂ ਆਕਾਰ ਵਜੋਂ ਨਾ ਬਹੁਤੀਆਂ ਲੰਬੀਆਂ ਹਨ ਅਤੇ ਨਾ ਹੀ ਬਹੁਤੀਆਂ ਛੋਟੀਆਂ। ਉਹ ਕਹਾਣੀ ਵਿੱਚ ਬਹੁਤੀ ਬੰਦਿਸ਼ ਨੂੰ ਨਹੀਂ ਮੰਨਦਾ। ਉਸ ਨੇ ਆਪਣੇ ਨਿੱਜੀ ਵਿਚਾਰਾਂ ਵਿੱਚ ਕਹਾਣੀ ਬਾਰੇ ਜਿਕਰ ਕਰਦਿਆਂ ਕਿਹਾ ਹੈ ਕਿ ਕਹਾਣੀ ਦੀ ਪਰਖ ਪੜਚੋਲ ਸਮੇਂ ਕਹਾਣੀ ਦੇ ਵਿਸ਼ੇ ਦੀ ਸਾਰਥਿਕਤਾਲੂ ਗੱਲ ਕਹਿਣ ਦਾ ਤਰੀਕਾਲੂ ਪਾਠਕਾਂ ਦੀ ਸਮਝ ਆਉਣ ਦੇ ਯੋਗ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਉਸ ਅਨੁਸਾਰ ਪਾਠਕ ਤਾਂ ਇਹ ਵੇਖਦਾ ਹੈ ਕਿ ਕੀ ਕਹਾਣੀ ਉਹਨਾਂ ਦਾ ਮੰਨੋਰੰਜਨ ਕਰਦੀ ਹੈ ਜਾਂ ਨਹੀਂ? ਉਹ ਕਹਾਣੀ ਦੇ ਤਕਨੀਕੀ ਪੱਖਾਂ ਨੂੰ ਅਹਿਮੀਅਤ ਨਹੀਂ ਦਿੰਦਾ।
ਉਸ ਦੀਆਂ ਕਹਾਣੀਆਂ ਦਾ ਪਾਠ ਕਰਦਿਆਂ ਪਤਾ ਲਗਦਾ ਹੈ ਕਿ ਉਹ ਸਮਾਜ ਵਿੱਚਲੀਆਂ ਵਿਸੰਗਤੀਆਂ ਨੂੰ ਲੈ ਕੇ ਕਹਾਣੀ ਸਿਰਜਨਾ ਕਰਦਾ ਹੈ ਭਾਵੇਂ ਉਹ ਦੇਸ਼ ਵਿੱਚ ਵਾਪਰੀਆਂ ਹੋਣ ਜਾਂ ਵਿਦੇਸ਼ ਵਿੱਚ। ਉਸ ਦੀ ਸਿਰਲੇਖਤ ਕਹਾਣੀ ‘ਹੱਥਾਂ ’ਚੋਂ ਕਿਰਦੀ ਰੇਤ’ ਪੁਸਤਕ ਦੀ ਪੰਜਵੀਂ ਕਹਾਣੀ ਹੈ। ਇਹ ਉਹਨਾਂ ਪਰਿਵਾਰਾਂ ਦੀ ਗਾਥਾ ਬਿਆਨ ਕਰਦੀ ਹੈ ਜਿਹੜੇ ਪਿੰਡਾਂ ਵਿੱਚੋਂ ਉੱਠ ਕੇ ਵਿਦੇਸ਼ ਵਿੱਚ ਆਪਣੀ ਜ਼ਿੰਦਗੀ ਆਰਾਮ ਨਾਲ਼ ਬਤੀਤ ਕਰਨ ਜਾਂਦੇ ਹਨ ਪਰ ਉੱਥੋਂ ਦੀ ਆਬੋ ਹਵਾ ਵੀ ਉਹਨਾਂ ਦੇ ਰਾਸ ਨਹੀਂ ਆਉਂਦੀ। ਭੈਣ-ਭਰਾ (ਮੁੰਡੇ-ਕੁੜੀ) ਵਿੱਚ ਫਰਕ ਉੱਥੇ ਵੀ ਬਰਕਰਾਰ ਰਹਿੰਦਾ ਹੈ ਜਦੋਂ ਕਿ ਬੱਚੇ ਉੱਥੋਂ ਦੀ ਆਜ਼ਾਦੀ ਮਾਨਣਾ ਚਾਹੁੰਦੇ ਹਨ। ਗੁਰੀ ਤੇ ਸੈਮੀ ਭੈਣ ਭਰਾ ਵਿੱਚ ਫਰਕ ਮਹਿਸੂਸ ਕਰਵਾਉਂਦੀ ਹੈ ਕਹਾਣੀ। ਗੁਰੀ ਦਾ ਆਪਣੀ ਗਰਲ ਫਰੈਂਡ ਨਤਾਲੀਆ ਨਾਲ਼ ਕਾਰਾਂ ਵਿੱਚ ਘੁੰਮਣਾ ਅਤੇ ਸੈਮੀ ਤੇ ਪਾਬੰਦੀ ਲਾਉਣੀ ਭਾਰਤੀ ਪਰਿਵਾਰਾਂ ਦਾ ਅਸੂਲ ਹੈ ਜਿਹੜਾ ਵਿਦੇਸ਼ ਵਿੱਚ ਲਾਗੂ ਨਹੀਂ ਹੁੰਦਾ। ਸਥਾਨ ਬਦਲਣ ਭਾਵ ਦੇਸ਼ ਬਦਲਣ ਨਾਲ਼ ਉੱਥੋਂ ਦੀ ਆਬੋ ਹਵਾ ਵਿੱਚ ਪ੍ਰੀਵਰਤਨ ਕਰਨਾ ਪੈਂਦਾ ਹੈ। ਜਮਰੌਦ ਵਾਲੇ ਪਾਲਾ ਸਿੰਘ ਦੇ ਹਵਾਲੇ ਨਾਲ਼ ਪਾਤਰ ਨਿਹਾਲਾ ਬੱਚਿਆਂ ਦੀ ਤੁਲਨਾ ਰੇਤ ਨਾਲ਼ ਕਰਦਾ ਹੈਲੂ ਜਿਵੇਂ ਰੇਤ ਖੁਲ੍ਹੇ ਹੱਥ ਤੇ ਟਿੱਕੀ ਰਹਿੰਦੀ ਹੈ ਤੇ ਮੁੱਠੀ ਬੰਦ ਕਰਨ ਤੇ ਹੱਥੋਂ ਕਿਰਨ ਲੱਗ ਜਾਂਦੀ ਹੈਲੂ ਇਵੇਂ ਹੀ ਬੱਚਿਆਂ ਨੂੰ ਵੀ ਜੇ ਖੁਲ੍ਹ ਨਾ ਦਿੱਤੀ ਜਾਵੇ ਤਾਂ ਉਹ ਮਾਂ-ਪਿਉ ਦੀਆਂ ਮੁੱਠੀਆਂ ਘੁੱਟਣ ਨਾਲ਼ ਹੱਥੋਂ ਨਿਕਲ ਜਾਂਦੇ ਹਨ।
ਪੁਸਤਕ ਦੀਆਂ ਕਹਾਣੀਆਂ ‘ਮੈਨੂੰ ਫੋਨ ਕਰ ਲਈਂ’ ਅਤੇ ‘ਹਟਕੋਰੇ ਲੈਂਦੀ ਜ਼ਿੰਦਗੀ’ ਕੋਰੋਨਾ ਕਾਲ਼ ਸਮੇਂ ਨਾਲ਼ ਸਬੰਧਤ ਹਨ। ਪਹਿਲੀ ਕਹਾਣੀ ‘ਮੈਨੂੰ ਫੋਨ ਕਰ ਲਈਂ’ ਵਿੱਚ ਭਾਰਤ ਤੋਂ ਆਸਟਰੇਲੀਆ ਆਏ ਜੋੜੇ ਸ਼ਿਫਾਲੀ ਅਤੇ ਅਰਜੁਨ ਦੇ ਵਿੱਚ ਹੋਏ ਮਨ ਮੁਟਾਵੇ ਨੂੰ ਲੈ ਕੇ ਸਿਰਜੀ ਗਈ ਹੈ। ਜਿਨ੍ਹਾਂ ਵਿੱਚ ਤਲਾਕ ਦਾ ਮਾਮਲਾ ਅਦਾਲਤ ਵਿੱਚ ਹੈ। ਇਸ ਕਹਾਣੀ ਵਿੱਚ ਅਨਜਾਣ ਪਾਤਰ ਸ਼ੈਲੀ ਜੋ ਮੈਰਿਜ ਕੌਂਸਲਰ ਹੈ ਜਿਹੜੀ ਝੂਠ ਬੋਲ ਕੇ ਨਾਇਕਾ ਸ਼ਿਫਾਲੀ ਤੋਂ ਹੋਏ ਮਨ ਮੁਟਾਵੇ ਬਾਰੇ ਸਾਰੀ ਜਾਣਕਾਰੀ ਹਾਸਲ ਕਰਦੀ ਹੈ ਅਤੇ ਇਹ ਭੇਦ ਰੱਖਦੀ ਹੈ ਕਿ ਉਹ ਮੈਰਿਜ ਕੌਂਸਲਰ ਹੈ ਸਗੋਂ ਇਹ ਕਹਿੰਦੀ ਹੈ ਕਿ ਉਸ ਦੀ ਅਰਜੁਨ ਨਾਲ਼ ਵਿਆਹ ਦੀ ਗੱਲ ਚਲਦੀ ਹੈ। ਨਾਇਕਾ ਸ਼ਿਫਾਲੀ ਅਤੇ ਅਰਜੁਨ ਦਾ ਮੂੰਹ ਮੁਟਾਵਾ ਆਪਣੇ ਪਰਿਵਾਰ ਨੂੰ ਵੀ ਵਿਦੇਸ਼ ਬੁਲਾਉਣ ਕਰਕੇ ਹੁੰਦਾ ਹੈ। ਇਹ ਮਨੁੱਖ ਦੀ ਕਮਜੋਰੀ ਜਾਂ ਤਰਾਸਦੀ ਹੈ ਕਿ ਉਹ ਆਪਣੇ ਮਾਂ-ਪਿਉ ਤੋਂ ਪ੍ਰਭਾਵਿਤ ਹੁੰਦੇ ਹਨ। ਮੁੰਡੇ ਦੇ ਮਾਂ-ਪਿਉ ਚਾਹੁੰਦੇ ਹਨ ਕਿ ਉਹਨਾਂ ਦਾ ਮੁੰਡਾ ਉਹਨਾਂ ਦੀ ਸੁਣੇ ਅਤੇ ਮੰਨੇ ਪਰ ਦੂਜੇ ਪਾਸੇ ਕੁੜੀ ਦੇ ਮਾਂ-ਪਿਉ ਮੁੰਡੇ ਦੇ ਘਰ ਕੁੜੀ ਦੀ ਚਲੇ। ਸ਼ੈਲੀ ਨੂੰ ਅਰਜੁਨ ਦੇ ਦੋਸਤ ਰਾਹੀਂ ਸੰਪਰਕ ਹੋਣ ਤੇ ਸ਼ਿਫਾਲੀ ਦਾ ਪਤਾ ਮਿਲਦਾ ਹੈ ਅਤੇ ਉਹ ਦੋਨਾਂ ਨੂੰ ਆਪਣੀ ਕੌਂਸਲਿੰਗ ਰਾਹੀਂ ਜੋੜਨਾ ਚਾਹੁੰਦੀ ਹੈ। ਸਾਰੀ ਗੱਲ ਬਾਤ ਤੋਂ ਬਾਅਦ ਉਹ ਸ਼ਿਫਾਲੀ ਨੂੰ ਇਸ ਲਈ ਫੋਨ ਕਰਨ ਲਈ ਕਹਿੰਦੀ ਹੈ ਕਿ ਜੇ ਉਹ ਚਾਹੇ ਤਾਂ ਉਹ ਅਰਜੁਨ ਨਾਲ਼ ਫਿਰ ਤੋਂ ਆਪਣੀ ਜ਼ਿੰਦਗੀ ਬਿਤਾ ਸਕਦੀ ਹੈ।
ਕਹਾਣੀ ‘ਹਟਕੋਰੇ ਲੈਂਦੀ ਜ਼ਿੰਦਗੀ’ ਵਿੱਚ ਬਾਹਰੇ ਮੁਲਕਾਂ ਵਿੱਚ ਕੀਤੀ ਜਾਂਦੀ ਮੁਸ਼ਕਤਲੂ ਬਿਨਾ ਪੀ. ਆਰ ਤੋਂ ਵਰਕ ਪਰਮਟ ਨਾ ਮਿਲਣਾ ਅਤੇ ਸਟੱਡੀ ਵੀਜ਼ੇ ਤੇ ਹੁੰਦੀ ਮਿਹਨਤ ਦਾ ਬਿਰਤਾਂਤ ਸਿਰਜਦੀ ਹੈ। ਕੋਰੋਨਾ ਕਾਲ ਨੇ ਭਾਵੇਂ ਬੰਦੇ ਦੀ ਜ਼ਿੰਦਗੀ ਇੱਕ ਥਾਂ ਖੜ੍ਹੀ ਕਰ ਦਿੱਤੀ ਹੈ ਪਰ ਕਈ ਲੋਕਾਂ ਨੇ ਇਸ ਕੋਰੋਨਾ ਕਾਲ ਵਿੱਚ ਘਰੋਂ ਕੰਮ ਕਰਕੇ ਵੀ ਕਾਫੀ ਫਾਇਦਾ ਲਿਆ ਹੈ।
ਕਹਾਣੀਆਂ ‘ਇਕ ਲੰਬਾ ਹਉਕਾ’ ਅਤੇ ‘ਆਪਣਾ ਆਪਣਾ ਦਰਦ’ ਦੋਨਾਂ ਕਹਾਣੀਆਂ ਵਿੱਚ ਦਰਦ ਦਾ ਅਹਿਸਾਸ ਹੈ। ਇਕ ਲੰਬਾ ਹਉਕਾ ਵਿੱਚ ਅਜੀਤ ਅਤੇ ਸੀਮਾ ਦੀ ਵਿਆਹੁਤਾ ਜੀਵਨ ਦਾ ਪ੍ਰੇਮ ਹੈ ਪਰ ਸੀਮਾ ਨੂੰ ਕੈਂਸਰ ਹੋਣ ਕਰਕੇ ਮੌਤ ਹੋ ਜਾਂਦੀ ਹੈ। ਉਹ ਮਰਨ ਤੋਂ ਪਹਿਲਾਂ ਅਜੀਤ ਦੀ ਆਉਣ ਵਾਲੀ ਜ਼ਿੰਦਗੀ ਦੀ ਫਿਕਰ ਕਰਦੀ ਹੋਈ ਹੋਰ ਵਿਆਹ ਕਰਾਉਣ ਲਈ ਅਜੀਤ ਨੂੰ ਕਹਿੰਦੀ ਹੈ ਜਿਸ ਦਾ ਸਮਰਥਨ ਉਸ ਦੀ ਬੇਟੀ ਰਾਵੀਆ ਕਰਦੀ ਹੈ ਜਿਹੜੀ ਕਿਸੇ ਹੋਰ ਮੁਲਕ ਵਿੱਚ ਰਹਿੰਦਿਆਂ ਹਲੇਰੀ ਨੂੰ ਜੀਵਨ ਸਾਥਣ ਬਣਾਉਣ ਲਈ ਕਹਿੰਦੀ ਹੈ। ਜਿਹੜੀ ਅਪਾਹਜ ਵੀ ਹੈ ਅਤੇ ਅਜੀਤ ਦੀ ਕਲਾਈਂਟ ਵੀ। ਭਾਵੇਂ ਇਹ ਕਥਨ ਸੱਚ ਹੈ ਕਿ ‘ਨਾ ਤਾਂ ਆਦਮੀ-ਤੀਵੀਂ ਇਸ ਦੁਨੀਆਂ ਵਿੱਚ ਇਕੱਠੇ ਆਉਂਦੇ ਹਨ ਅਤੇ ਨਾ ਹੀ ਇਕੱਠੇ ਜਾਂਦੇ ਹਨ। ਦੋਨਾਂ ਵਿਚੋਂ ਕਿਸੇ ਇੱਕ ਨੇ ਤਾਂ ਪਹਿਲਾਂ ਜਾਣਾ ਹੁੰਦਾ ਹੈ। ਮਾਨਸਿਕ ਅਤੇ ਸਰੀਰਕ ਸਾਥ ਦੋਹਾਂ ਨੂੰ ਚਾਹੀਦਾ ਹੈ।’ ਪਰ ਸਮਾਜ ਅਤੇ ਬੱਚਿਆਂ ਬਾਰੇ ਅਜੀਤ ਨੂੰ ਸੋਝੀ ਹੈ ਕਿ ਉਹ ਕੀ ਸੋਚਦੇ ਹਨ। ਇਸ ਵਿੱਚ ਤਿੰਨ ਥਾਂ ਸ਼ਬਦ ‘ਇਕ ਲੰਬਾ ਹਉਕਾ’ ਤਿੰਨਾਂ ਪਾਤਰਾਂ ਰਾਹੀਂ ਵਰਤਿਆ ਗਿਆ ਹੈ। ਪਹਿਲਾ ਸੀਮਾ ਅਤੇ ਅਜੀਤ ਦੀ ਵਾਰਤਾਲਾਪ ਦੌਰਾਨ ਰਾਵੀਆ ਦਾ ਫੋਨ ਆਉਣ ਤੇਲੂ ਹਲੇਰੀ ਵਲੋਂ ਅਤੇ ਫਿਰ ਅੰਤ ਅਜੀਤ ਵਲੋਂ ਆਪਣੀ ਪਤਨੀ ਦੀ ਫੋਟੋ ਨੁੰ ਤੱਕ ਕੇ ਜਦੋਂ ਉਹ ਹਲੇਰੀ ਨਾਲ਼ ਦੂਜੇ ਵਿਆਹ ਬਾਰੇ ਸੋਚਦਾ ਹੈ। ਇਵੇਂ ਹੀ ਕਹਾਣੀ ਆਪਣਾ ਆਪਣਾ ਦਰਦ ਵਿੱਚ ਧਰਮਪਾਲ ਦੀ ਪਤਨੀ ਸੁਧਾ ਨੂੰ ਟੈਂਸ਼ਨ ਕਰਕੇ ਹਾਰਟ ਅਟੈਕ ਦੀ ਸਮੱਸਿਆ ਆਉਂਦੀ ਹੈ। ਇੱਥੇ ਉਸ ਨੂੰ ਟੈਂਸ਼ਨ ਆਪਣੀ ਪੰਜਾਬੀ ਲੜਕੀ ਮਿਨੂ ਵਲੋਂ ਫਲਿਪਸ ਨਾਲ਼ ਵਿਆਹ ਬਾਰੇ ਸੋਚ ਕੇ ਪਰ ਉਸਦੇ ਬੇਟੇ ਅਕਾਸ਼ ਨੂੰ ਲੱਗਦਾ ਹੈ ਕਿ ਸੁਧਾ ਨੂੰ ਉਸ ਦੀ ਟਰੇਨਿੰਗ ਵਿੱਚ ਪੈਸੇ ਦੇ ਲੋੜ ਦੀ ਪੂਰਤੀ ਲਈ ਅਟੈਕ ਹੋਇਆ ਹੈ। ਅੰਤ ਉਸ ਦੀ ਹਾਲਤ ਵਿੱਚ ਸੁਧਾਰ ਆ ਜਾਂਦਾ ਹੈ।
ਕਹਾਣੀ ‘ਉਫ਼। ਉਹ ਤੱਕਣੀ’ ਦਿਖਾਵੇਲੂ ਲਾਲਚਲੂ ਔਕਾਤ ਤੋਂ ਵੱਧ ਛਾਲ ਮਾਰਨ ਦੇ ਨਤੀਜਿਆਂ ਤੋਂ ਜਾਣੂ ਕਰਵਾਉਂਦੀ ਹੈ। ‘ਹਾਏ ਵਿਚਾਰੇ ਬਾਬਾ ਜੀ’ ਕਹਾਣੀ ਉਹਨਾਂ ਬਾਬਿਆਂ ਦੀ ਗੱਲ ਕਰਦੀ ਹੈ ਜਿਹੜੇ ਦੂਜਿਆਂ ਨੂੰ ਤਾਂ ਮਾਇਆ ਮੋਹ ਛੱਡਣ ਲਈ ਕਹਿੰਦੇ ਹਨ ਪਰ ਆਪ ਮਾਇਆਲੂ ਸਮਾਨ ਦੇ ਸੰਭਾਲਣ ਦੀ ਚਿੰਤਾ ਬਣੀ ਰਹਿੰਦੀ ਹੈ। ਭਾਵੇਂ ਉਸ ਦਾ ਚੇਲਾ ਸਾਰੇ ਪੈਸੇ ਅਤੇ ਸਮਾਨ ਨੂੰ ਸਾਂਭਣ ਦੀ ਵਿਉਂਤ ਬਣਾਉਦਾ ਹੈ ਜਿਸ ਵਿੱਚ ਉਸ ਦਾ ਆਪਣਾ ਹਿਤ ਛੁਪਿਆ ਹੋਇਆ ਹੈ। ਇਸੇ ਤਰ੍ਹਾਂ ‘ਆਪਣੇ ਘਰ ਦੀ ਖ਼ੁਸ਼ਬੂ’ ਕਹਾਣੀ ਵਿੱਚ ਵੀ ਕਿਸੇ ਬਾਬੇ ਤੋਂ ਪੂੜੀਆਂ ਲਿਆਉਣ ਦੀ ਗੱਲ ਆਉਂਦੀ ਹੈ। ਇਹਨਾਂ ਕਹਾਣੀਆਂ ਵਿਚੋਂ ਲੋਕਾਂ ਦੀ ਅੰਧ ਵਿਸ਼ਵਾਸ਼ੀ ਪ੍ਰਗਟ ਹੁੰਦੀ ਹੈ। ‘ਮੁਸ਼ਤਾਕ ਅੰਕਲ ਦਾ ਦਰਦ’ ਕਹਾਣੀ ਵਿੱਚ ਜਿੱਥੇ ਦੋ ਦੇਸ਼ਾਂ ਪ੍ਰਤੀ ਕਸ਼ਮੀਰ ਨੂੰ ਲੈ ਕੇ ਮੁਸ਼ਤਾਕ ਦੀ ਸੋਚ ਸਾਹਮਣੇ ਆਉਂਦੀ ਹੈਲੂ ਉੱਥੇ ਉਹ ਕਮਾਈ ਕਰਨ ਲਈ ਆਪ ਵਿਦੇਸ਼ ਬੈਠਾ ਅਤੇ ਪਰਿਵਾਰ ਪਾਕਿਸਤਾਨ ਵਿੱਚ ਅਤੇ ਆਪਣੀ ਧੀ ਦੇ ਨਿਕਾਹ ਸਮੇਂ ਵੀ ਹਾਜ਼ਰ ਨਹੀਂ ਹੋ ਸਕਦਾ।
ਪੁਸਤਕ ਦੀ ਕਹਾਣੀ ‘ਡਾਕਟਰ ਕੋਲ ਨਹੀਂ ਜਾਣਾ’ ਸੰਵੇਦਨਾਲੂ ਗੰਭੀਰਤਾ ਅਤੇ ਭਾਵੁਕਤਾ ਦਰਸਾਉਂਦੀ ਹੈ। ਇਕ ਅਣ ਜੰਮੀ ਕੁੜੀ ਦੀ ਆਪਣੇ ਦਾਦਾ-ਦਾਦੀਲੂ ਮਾਂ-ਪਿਉ ਅਤੇ ਭਰਾ ਨਾਲ਼ ਵਾਰਤਾ ਰਾਹੀਂ ਦੱਸਦੀ ਹੈ ਕਿ ਉਹ ਤਾਂ ਦੁਨੀਆਂ ਤੇ ਆਉਣਾ ਚਾਹੁੰਦੀ ਹੈ ਪਰ ਉਸ ਦੇ ਪਰਿਵਾਰ ਵਾਲੇ ਜਬਰੀ ਉਸ ਦੀ ਭਰੂਣ ਹੱਤਿਆ ਕਰਨੀ ਚਾਹੁੰਦੇ ਹਨ ਕਿਉਕਿ ਉਹ ਕੁੜੀ ਨੂੰ ਪੱਥਰ ਸਮਝਦੇ ਹੋਏ ਮੁੰਡੇ ਦੀ ਆਸ ਕਰਦੇ ਹਨ ਹਾਲਾਂਕਿ ਉਹਨਾਂ ਪਾਸ ਪਹਿਲਾਂ ਹੀ ਇੱਕ ਮੁੰਡਾ ਹੈ। ਦਾਦੇ-ਦਾਦੀ ਆਪਣੇ ਪੁੱਤਰ ਨੂੰ ਅਜੇਹਾ ਕਰਨ ਲਈ ਮਜ਼ਬੂਰ ਕਰਨਾ ਅਤੇ ਮੁੰਡੇ ਦੀ ਇੱਛਾ ਸਾਡੇ ਸਮਾਜ ਵਿੱਚ ਉਤਪੰਨ ਹੁੰਦੀ ਸੋਚ ਦਾ ਪ੍ਰਗਟਾਵਾ ਹੈ। ਪਰ ਉਸ ਦਾ ਭਰਾ ਚਾਹੁੰਦਾ ਹੈ ਕਿ ਉਸ ਨੂੰ ਭੈਣ ਚਾਹੀਦੀ ਹੈ ਜਿਸ ਕਰਕੇ ਉਹ ਆਪਣੇ ਮਾਂ-ਪਿਉ ਨੂੰ ਡਾਕਟਰ ਕੋਲ ਜਾਣ ਤੋਂ ਰੋਕਣ ਦਾ ਯਤਨ ਕਰਦਾ ਹੈ।
ਪੁਸਤਕ ਦੀਆਂ ਹੋਰ ਕਹਾਣੀਆਂ ‘‘ਤੂੰ ਆਪਣੇ ਵੱਲ ਦੇਖਲੂ ਉਹ ਕਿਉਂ ਆਈ ਸੀ?ਲੂ ਉਹ ਖਾਸ ਦਿਨ ਅਤੇ ਮੁਰਦਾ ਖਰਾਬ ਨਾ ਕਰੋ’’ ਵੀ ਦਿਲਚਸਪ ਅਤੇ ਪੜ੍ਹਨਯੋਗ ਹਨ। ਲੇਖਕ ਦੇ ਦੱਸਣ ਅਨੁਸਾਰ ਇਹ ਕਹਾਣੀਆਂ ਪੰਜਾਬੀ ਪ੍ਰਵਾਸੀ ਜੀਵਨ ਦੀਆਂ ਹਨ ਜਿਸ ਕਰਕੇ ਇਹਨਾਂ ਵਿੱਚ ਅੰਗਰੇਜੀ ਦੇ ਵਾਕਾਂ ਨਾਲ਼ ਵਾਰਤਾਲਾਪ ਸਿਰਜੀ ਗਈ ਹੈ। ਪਰ ਕਈ ਥਾਂਈ ਪਰੂਫ ਰੀਡਿੰਗ ਦੀ ਘਾਟ ਨਜ਼ਰ ਆਈ ਹੈ ਜਿਵੇਂ ਅੰਗਰੇਜ਼ੀ ਸ਼ਬਦ ‘ਬੱਟ’ ਦੀ ਥਾਂ ‘ਵੱਟ’ਲੂ ‘ਲਾਡ’ ਦੀ ਥਾਂ ‘ਲਾੜ’ਲੂ ਬਾਰੇ ਦੀ ਥਾਂ ‘ਵਾਰੇ’ ਅਤੇ ‘ਕੁਝ’ ਦੀ ਥਾਂ ‘ਕੁਛ’ ਆਦਿ ਵਰਤੇ ਗਏ ਹਨ। ਫਿਰ ਵੀ ਲੇਖਕ ਇਹਨਾਂ ਕਹਾਣੀਆਂ ਵਿੱਚ ਆਪਣੀ ਗੱਲ ਕਹਿਣ ਅਤੇ ਪੇਸ਼ ਕਰਨ ਵਿੱਚ ਕਾਮਯਾਬ ਰਿਹਾ ਹੈ। ਇਸ ਲਈ ਲੇਖਕ ਇਸ ਪੁਸਤਕ ਲਈ ਵਧਾਈ ਦਾ ਪਾਤਰ ਹੈ।
ਸਾਬਕਾ ਏ.ਐਸ.ਪੀ ਨੈਸ਼ਨਲ ਐਵਾਰਡੀ
ਸੰਪਰਕ 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly