ਝੋਨਾ ਲਗਾਉਣ ਲਈ ਖੇਤ ਤਿਆਰ ਕਰ ਰਹੇ ਨੌਜਵਾਨ ਕਿਸਾਨ ਦੀ ਗਰਮੀ ‘ਚ ਦਿਲ ਦਾ ਦੌਰਾ ਹੋਣ ਨਾਲ ਮੌਤ

ਕਪੂਰਥਲਾ, (ਸਮਾਜ ਵੀਕਲੀ)  ( ਕੌੜਾ ) –  ਅੱਜ ਸਵੇਰੇ 11 ਵਜੇ ਕਰੀਬ ਗਰਮੀ ਵਿਚ ਝੋਨਾ ਲਗਾਉਣ ਲਈ ਖੇਤ ਤਿਆਰ ਕਰ ਰਹੇ ਨੌਜਵਾਨ ਕਿਸਾਨ ਹਰਲਖਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਮਲਕੀਤ ਸਿੰਘ ਪਿੰਡ ਹੈਬਤਪੁਰ (ਤਹਿਸੀਲ ਸੁਲਤਾਨਪੁਰ ਲੋਧੀ ) ਦੀ ਅਟੈਕ ਹੋਣ ਕਾਰਨ ਮੌਤ ਹੋਣ ਦੀ ਦੁੱਖਦਾਈ ਖਬਰ ਮਿਲੀ ਹੈ ।ਨੌਜਵਾਨ ਸੋਨੂੰ ਦੀ ਇਸ ਤਰ੍ਹਾਂ ਖੇਤਾਂ ਵਿਚ ਮੌਤ ਹੋਣ ਦੀ ਖਬਰ ਨਾਲ ਸਾਰੇ ਪਾਸੇ ਮਾਹੌਲ ਗਮਗੀਨ ਹੋ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹੈਬਤਪੁਰ ਨੇੜੇ ਆਪਣੇ ਖੇਤ‍ਾਂ ਵਿਚ ਝੋਨਾ ਲਗਾਉਣ ਲਈ ਕੱਦ ਤਿਆਰ ਕਰ ਰਿਹਾ ਤਕਰੀਬਨ 39- 40 ਸਾਲ ਦਾ ਨੌਜਵਾਨ ਕਿਸਾਨ ਅਚਾਨਕ ਗਰਮੀ ਨਾਲ ਚੱਕਰ ਖਾ ਕੇ ਖੇਤ ਵਿਚ ਡਿੱਗ ਗਿਆ ।ਜਿਸ ਕੋਲ ਉਸਦਾ ਪਿਤਾ ਮਲਕੀਤ ਸਿੰਘ ਪੁੱਤਰ ਸੋਹਨ ਸਿੰਘ ਨੇ ਮੌਕੇ ਤੇ ਪਹੁੰਚ ਗਿਆ ਤੇ ਆਪਣੇ ਪੁੱਤਰ ਨੂੰ ਉਠਾਉਣ ਲਈ ਯਤਨ ਕਰਨ ਲੱਗਾ ਪ੍ਰੰਤੂ ਜਦ ਉਹ ਨਾ ਉੱਠਿਆ ਤਾਂ ਉਨ੍ਹਾਂ ਨੇੜਲੇ ਖੇਤ ਵਿਚ ਟਰੈਕਟਰ ਨਾਲ ਰੂਟਾਵੇਟਰ ਚਲਾ ਰਹੇ ਕਿਸਾਨ ਸੁਖਵਿੰਦਰ ਸਿੰਘ ਤੇ ਸੁਖਦੇਵ ਸਿੰਘ ਨੂੰ ਆਵਾਜ ਮਾਰੀ ਤੇ ਘਬਰਾਏ ਹੋਏ ਮਲਕੀਤ ਸਿੰਘ ਦੀ ਆਵਾਜ ਸੁਣਕੇ ਤੁਰੰਤ ਕਿਸਾਨ ਸਰੂਪ ਸਿੰਘ ਤੇ ਲਖਵਿੰਦਰ ਸਿੰਘ ਆਦਿ ਵੀ ਪਹੁੰਚ ਗਏ , ਜਿਨਾਂ ਖੇਤ ਵਿਚੋਂ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਤੇ ਗੱਡੀ ਵਿਚ ਪਾ ਕੇ ਸੁਲਤਾਨਪੁਰ ਲੋਧੀ ਹਸਪਤਾਲ ਲਿਆਂਦਾ ਗਿਆ , ਜਿੱਥੇ ਡਾਕਟਰ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ।
ਕਿਸਾਨ ਹਰਲਖਵਿੰਦਰ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਤੇ ਦੋ ਛੋਟੇ ਬੱਚੇ (ਇਕ ਲੜਕਾ ਤੇ ਲੜਕੀ) ਰੌਦੇ ਕੁਰਲਾਉਦੇ ਛੱਡ ਗਿਆ । ਜਿਸਦਾ ਅੱਜ ਸ਼ਾਮ ਹੈਬਤਪੁਰ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ।ਇਸ ਸਮੇ ਸਾਰੇ ਨਗਰ ਨਿਵਾਸੀਆਂ ਤੇ ਰਿਸ਼ਤੇਦਾਰਾਂ ਦੀਆਂ ਅੱਖਾਂ ਨਮ ਹੋ ਗਈਆਂ ।
ਅੱਗ ਵਰਾਉਦੀ ਗਰਮੀ ਵਿਚ ਕਿਸਾਨ ਜਿੱਥੇ ਆਪਣੀ ਮੱਕੀ ਦੀ ਫਸਲ ਸੰਭਾਲ ਰਹੇ ਹਨ , ਉੱਥੇ ਨਾਲੋ ਨਾਲ ਝੋਨਾ ਲਗਾਉਣ ਲਈ ਖੇਤ ਤਿਆਰ ਕਰ ਰਹੇ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹੈਬਤਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਰ ਕੈਂਪ ਆਯੋਜਿਤ
Next articleਸਮਰ ਕੈਂਪ ਦੌਰਾਨ ਫੁੱਟਬਾਲ ਕਲੱਬ ਬਖੋਪੀਰ ਜੇ ਨੌਜਵਾਨ ਖਿਡਾਰੀਆਂ ਵੱਲੋਂ ਪਿੰਡ ਦੀ ਸੜਕ ਉੱਪਰ ਬੂਟੇ ਲਗਾਏ ਗਏ