ਕਪੂਰਥਲਾ / ਸੁਲਤਾਨਪੁਰ ਲੋਧੀ (ਸਮਾਜ ਵੀਕਲੀ) ( ਕੌੜਾ ) –ਸ਼ਾਹ ਸੁਲਤਾਨ ਕ੍ਰਿਕਟ ਕਲੱਬ (ਰਜਿ) ਸਮਾਜ ਸੇਵੀ ਸੰਸਥਾ ਦੇ ਆਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਕੱਲਬ ਦੇ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਵਿਰਕ, ਰਣਜੀਤ ਸਿੰਘ ਸੈਣੀ, ਅਤੇ ਚੇਅਰਮੈਨ ਸੁਖਦੇਵ ਸਿੰਘ ਜੱਜ ਨੇ ਦੱਸਿਆ ਕਿ ਮੀਟਿੰਗ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 553 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੰਡਰ – 13 ਬੱਚਿਆਂ ਦਾ ਕ੍ਰਿਕਟ ਟੂਰਨਾਮੈਂਟ ਕਰਵਾਉਣ ਸੰਬੰਧੀ ਫੈਸਲਾ ਲਿਆ ਗਿਆ। ਇਸ ਸਮੇ ਮਾਸਟਰ ਨਰੇਸ਼ ਕੌਹਲੀ, ਮੀਤ ਪ੍ਰਧਾਨ ਅੰਗਰੇਜ ਸਿੰਘ ਡੇਰਾ ਸੈਦਾ, ਜਨਰਲ ਸਕੱਤਰ ਰਣਜੀਤ ਸਿੰਘ ਸੈਣੀ, ਚੇਅਰਮੈਨ ਸਰਦਾਰ ਸੁਖਦੇਵ ਸਿੰਘ ਜੱਜ, ਜਤਿੰਦਰ ਸਿੰਘ ਖ਼ਾਲਸਾ, ਯਸ਼ ਥਿੰਦ ਆਦਿ ਹਾਜਰ ਆਗੂਆਂ ਨੇ ਅਪਣੇ ਵਿਚਾਰ ਪੇਸ਼ ਕੀਤੇ। ਵਿਰਕ ਨੇ ਦੱਸਿਆ ਕਿ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ ਪੰਜਵਾਂ ਅੰਡਰ 13 ਕ੍ਰਿਕਟ ਟੂਰਨਾਮੈਂਟ 12 ਨਵੰਬਰ ਨੂੰ ਅਕਾਲ ਅਕੈਡਮੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਸੁਲਤਾਨਪੁਰਲੋਧੀ ਦੀ ਗਰਾਊਂਡ ਵਿੱਚ ਸ਼ੁਰੂ ਕੀਤਾ ਜਾਵੇਗਾ।
ਮੀਟਿੰਗ ਨੂੰ ਸੰਬੋਧਨ ਕਰਦੇ ਅੰਗਰੇਜ ਸਿੰਘ ਡੇਰਾ ਸੈਯਦਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਅੱਠ ਟੀਮਾਂ ਭਾਗ ਲੈਣਗੀਆਂ ਇਸ ਟੂਰਨਾਮੈਂਟ ਦਾ ਪਹਿਲਾ ਇਨਾਮ 4100 ਰੁਪਏ ਦੂਸਰਾ ਇਨਾਮ 1100 ਹੋਵੇਗਾ।ਇਹ ਟੂਰਨਾਮੈਂਟ ਦੋ ਦਿਨ ਦਾ ਹੋਵੇਗਾ ਕਮੇਟੀ ਦੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਦਸਿਆ ਕਿ ਖਿਡਾਰੀਆਂ ਨੂੰ ਖੇਡਾਂ ਵਿੱਚ ਉਤਸ਼ਾਹਿਤ ਕਰਨ ਲਈ ਕਲੱਬ ਵਲੋਂ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਤਹਿਸੀਲ ਪਧਰੀ ਓਪਨ ਟੂਰਨਾਮੈਂਟ ਮਿਤੀ 12 ਨਵੰਬਰ ਨੂੰ ਅੱਠ ਟੀਮਾ ਦਾ ਹੋਵੇਗਾ ਇਸ ਮੌਕੇ ਸੁਖਦੇਵ ਸਿੰਘ ਜੱਜ ਚੇਅਰਮੈਨ, ਜਗਤਜੀਤ ਸਿੰਘ ਪੰਛੀ, ਮਾਸਟਰ ਨਰੇਸ਼ ਕੋਹਲੀ, ਗੌਤਮ ਸ਼ਰਮਾ, ਮੁਕੇਸ਼ ਚੌਹਾਨ,ਪ੍ਰਦੀਪ ਸ਼ਰਮਾ, ਚਤਰ ਸਿੰਘ ਰੀਡਰ , ਕੁਲਜੀਤ ਸਿੰਘ ,ਹਰਪ੍ਰੀਤ ਸਿੰਘ ਸੰਧੂ ,ਜਗਤਾਰ ਸਿੰਘ ਗੁਰਾਇਆ , ਯਸ਼ ਥਿੰਦ ,ਯੋਗੇਸ਼ ਸ਼ੋਰੀ , ਸੋਢੀ ਟੈਲੀਕਾਮ ,ਦਲਜੀਤ ਸਿੰਘ ਜੈਨਪੁਰ ਅਜੇ ਅਸਲਾ,ਦਲੇਰ ਸਿੰਘ ਵੇਈਂ ਇਨਕਲੇਵ ਜਤਿੰਦਰ ਸਿੰਘ ਖ਼ਾਲਸਾ,ਅੰਪਾਇਰ ਰਾਜੇਸ਼ ਕੁਮਾਰ,ਮਨਦੀਪ ਸਿੰਘ ਸ਼ਾਹਕੋਟ ,ਸੋਢੀ ਲੋਹੀਆਂ ਆਦਿ ਹਾਜਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly