ਅੰਬੇਡਕਰ ਸ਼ਰਧਾਂਜਲੀ ਸਮਾਗਮ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ‘ਚ

ਐੱਮ. ਐੱਲ. ਏ. ਸੁਸ਼ੀਲ ਰਿੰਕੂ ਕਰਨਗੇ ਪ੍ਰਧਾਨਗੀ
ਜਲੰਧਰ (ਸਮਾਜਵੀਕਲੀ ): ਅੰਬੇਡਕਰ ਭਵਨ ਟਰੱਸਟ ਦੇ ਜਨਰਲ ਸਕੱਤਰ ਡਾ. ਜੀ. ਸੀ. ਕੌਲ ਨੇ ਇੱਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਅੰਬੇਡਕਰ ਭਵਨ ਟਰੱਸਟ ਵੱਲੋਂ ਅੰਬੇਡਕਰ ਭਵਨ ਜਲੰਧਰ ਵਿਖੇ 6 ਦਿਸੰਬਰ ਨੂੰ ਬਾਬਾ ਸਾਹਿਬ ਡਾ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਮੌਕੇ ਇੱਕ ਵਿਸ਼ਾਲ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ. ਇਸ ਸਮਾਗਮ ਦੀ ਪ੍ਰਧਾਨਗੀ ਸ਼੍ਰੀ ਸੁਸ਼ੀਲ ਰਿੰਕੂ ਐੱਮ ਐੱਲ ਏ ਜਲੰਧਰ ਵੈਸਟ ਕਰਨਗੇ. ਡਾ. ਜੀ. ਸੀ. ਕੌਲ ਨੇ ਕਿਹਾ ਕਿ ਅੰਬੇਡਕਰ ਸ਼ਰਧਾਂਜਲੀ ਸਮਾਗਮ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ‘ਚ ਚਲ ਰਹੀਆਂ ਹਨ. ਤਿਆਰੀਆਂ ਦਾ ਜਾਇਜਾ ਲੈਣ ਲਈ ਟਰੱਸਟ ਦੀ ਮੀਟਿੰਗ ਟਰੱਸਟ ਦੇ ਚੇਅਰਮੈਨ ਸ਼੍ਰੀ ਸੋਹਨ ਲਾਲ ਸਾਬਕਾ ਡੀਪੀਆਈ (ਕਾਲਜਾਂ) ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ ਵਿਖੇ ਹੋਈ. ਫਾਊਂਡਰ ਟਰੱਸਟੀ ਸ਼੍ਰੀ ਐੱਲ ਆਰ ਬਾਲੀ, ਡਾ. ਰਾਮ ਲਾਲ ਜੱਸੀ, ਡਾ. ਜੀ ਸੀ ਕੌਲ, ਬਲਦੇਵ ਰਾਜ ਭਾਰਦਵਾਜ, ਚਰਨ ਦਾਸ ਸੰਧੂ ਅਤੇ ਹਰਮੇਸ਼ ਲਾਲ ਜੱਸਲ ਮੀਟਿੰਗ ਵਿਚ ਹਾਜਰ ਸਨ. ਡਾ. ਜੀ. ਸੀ. ਕੌਲ ਨੇ ਅੱਗੇ ਕਿਹਾ ਕਿ ਉੱਘੇ ਅੰਬੇਡਕਰਵਾਦੀ, ਲੇਖਕ ਤੇ ਚਿੰਤਕ ਸ਼੍ਰੀ ਲਾਹੌਰੀ ਰਾਮ ਬਾਲੀ ਅਤੇ ਡਾ. ਰਾਮ ਲਾਲ ਜੱਸੀ ਬਾਬਾ ਸਾਹਿਬ ਦੇ ਜੀਵਨ ਅਤੇ ਮਿਸ਼ਨ ਤੇ ਚਾਨਣਾ ਪਾਉਣਗੇ. ਮਿਸ਼ਨਰੀ ਕਲਾਕਾਰ ਜਗਤਾਰ ਵਰਿਆਣਵੀ ਗੀਤ ਸੰਗੀਤ ਪੇਸ਼ ਕਰਨਗੇ. ਬਾਬਾ ਸਾਹਿਬ ਡਾ ਅੰਬੇਡਕਰ ਦੇ ਮਹਾਨ ਵਿਅਕਤੀਤਵ, ਦੇਸ਼ ਪ੍ਰਤੀ ਸੇਵਾਵਾਂ, ਸੰਘਰਸ਼ਾਂ ਉਪਕਾਰਾਂ ਅਤੇ ਹੋਰ ਅਨੇਕਾਂ ਪ੍ਰਾਪਤੀਆਂ ਨੂੰ ਯਾਦ ਕਰਨ ਲਈ 6 ਦਿਸੰਬਰ ਨੂੰ ਆਪਣੀ ਮਿੱਤਰ ਮੰਡਲੀ ਸਹਿਤ ਅੰਬੇਡਕਰ ਭਵਨ ਜਲੰਧਰ ਵਿਖੇ ਵਿਸ਼ਾਲ ਸ਼ਰਧਾਂਜਲੀ ਸਮਾਗਮ ‘ਚ ਜਰੂਰ ਹਾਜਰ ਹੋਣਾ ਚਾਹੀਦਾ ਹੈ.

ਡਾ. ਜੀ. ਸੀ. ਕੌਲ
ਜਨਰਲ ਸਕੱਤਰ
ਅੰਬੇਡਕਰ ਭਵਨ ਟਰੱਸਟ (ਰਜਿ.)
ਮੋਬਾਈਲ: 94632 23223

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰ ਮੈਂ ਆਤਮ – ਹੱਤਿਆ ਨਹੀਂ ਕੀਤੀ “
Next articleਰੁਲ਼ਦੂ ਨੇ ਆਖਿਆ ਕੰਗਣਾਂ ਨੂੰ