*ਪਿ੍ਰੰਸੀਪਲ ਪ੍ਰੇਮ ਕੁਮਾਰ ਤੇ ਆਪ ਦੀ ਅੱਪਰਾ ਟੀਮ ਨੇ ਕਰਵਾਈ ਸ਼ੁਰੂਆਤ*
ਜਲੰਧਰ (ਸਮਾਜ ਵੀਕਲੀ): ਸਥਾਨਕ ਧੁਲੇਤਾ ਤੋਂ ਅੱਪਰਾ ਮੁੱਖ ਸੜਕ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਬੁਰੀ ਤਰਾਂ ਟੁੱਟ ਚੁੱਕੀ ਸੀ ਤੇ ਸੜਕ ਦੀ ਹਾਲਤ ਬੇਹੱਦ ਤਰਸਯੋਗ ਹੋ ਗਈ ਸੀ। ਇਸ ਸੜਕ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਪਿ੍ਰੰਸੀਪਲ ਪ੍ਰੇਮ ਕੁਮਾਰ ਹਲਕਾ ਇੰਚਾਰਜ ਤੇ ਆਮ ਆਦਮੀ ਟੀਮ ਅੱਪਰਾ ਵਲੋਂ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਬੋਲਦਿਆਂ ਪਿ੍ਰੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਜਲਦ ਹੀ ਇਲਾਕੇ ਦੀਆਂ ਬਾਕੀ ਸੜਕਾਂ ਦੇ ਅਧੂਰੇ ਨਿਰਮਾਣ ਕਾਰਜ ਵੀ ਨੇਪਰੇ ਚਾੜ ਦਿੱਤੇ ਜਾਣਗੇ। ਇਸ ਮੌਕੇ ਜਤਿੰਦਰ ਕਾਲਾ ਮੰਡੀ, ਬਲਵੀਰ ਸਿੰਘ ਛੋਕਰਾਂ, ਲਾਲੀ ਅੱਪਰਾ, ਡਾ. ਬਲਜੀਤ ਛੋਕਰਾਂ, ਕੇਸਰ ਮੈਂਗੜਾ ਚੱਕ ਸਾਹਬੂ, ਮਨਜੀਤ ਸਿੰਘ ਖਾਲਸਾ ਛੋਕਰਾਂ, ਦਵਿੰਦਰ ਸਿੰਘ ਅੱਪਰਾ, ਰਾਮ ਪ੍ਰਕਾਸ਼ ਅੱਪਰਾ, ਐਡਵੋਕੇਟ ਪੰਕਜ ਸ਼ਰਮਾ ਚੱਕ ਸਾਹਬੂ ਤੇ ਹੋਰ ਮੋਹਤਬਰ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly