(ਸਮਾਜ ਵੀਕਲੀ)
ਨਾ ਡਰ ਧੀਏ ਤੇਰੇ ਤਾਂ ਮੈਂ ਰਾਹ ਰੁਸ਼ਨਾਵਾਂਗਾ।
ਤੇਰੇ ਜੰਮਣ ਉੱਤੇ ਨੀਂ ਮੈਂ ਜਸ਼ਨ ਮਨਾਵਾਂਗਾ।
ਉਹ ਕਿਹੜਾ ਖੇਤਰ ਜਿੱਥੇ ਤੇਰੀ ਤੂਤੀ ਬੋਲੇ ਨਾ
ਕੋਈ ਨਹੀਂ ਨਿਮਾਣੀ ਐਸੀ ਦੁੱਖ ਜੋ ਫੋਲੇ ਨਾ
ਗੱਲ ਸਿਰਫ਼ ਨਹੀਂ ਮੇਰੀ ਇਸਨੂੰ ਲਹਿਰ ਬਣਾਵਾਂਗਾ
ਤੇਰੇ ਜੰਮਣ ਉੱਤੇ ਨੀਂ ਮੈਂ ਜਸ਼ਨ ਮਨਾਵਾਂਗਾ।
ਪੁੱਤ ਕਿਉਂ ਕਹਾਂ ਤੈਨੂੰ ਤੇਰਾ ਵੀ ਰੁਤਬਾ ਵੱਡਾ ਹੈ
ਤੇਰੇ ਲਈ ਜੋ ਪੁਟਿਆ ਆਪ ਤੂੰ ਪੂਰਨਾ ਖੱਡਾ ਹੈ
ਤੇਰੀ ਕਦਰ ਕਰਕੇ ਮੈਂ ਖੁਦ ਦੀ ਕਦਰ ਵਧਾਵਾਂਗਾ
ਤੇਰੇ ਜੰਮਣ ਉੱਤੇ ਨੀਂ ਮੈਂ ਜਸ਼ਨ ਮਨਾਵਾਂਗਾ।
ਬੋਝ ਨਹੀਂ ਇਹ ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ ਨੇ
ਰੱਬ ਤੋਂ ਬਾਦ ਦਾ ਰੁਤਬਾ ਮਿਲਿਆ ਮਾਵਾਂ ਹੁੰਦੀਆਂ ਨੇ
ਗਲੀ ਗਲੀ ਵਿੱਚ ਹੋਕਾ ਦੇ ਕੇ ਗੱਲ ਸਮਝਾਵਾਂਗਾ
ਤੇਰੇ ਜੰਮਣ ਉੱਤੇ ਨੀਂ ਮੈਂ ਜਸ਼ਨ ਮਨਾਵਾਂਗਾ।
ਦਿਲਬਾਗ ਰਿਉਂਦ
ਜਿਲ੍ਹਾ ਮਾਨਸਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly