(ਸਮਾਜ ਵੀਕਲੀ)
ਮੈ ਆਪਣੇ ਘਰ ਬਾਹਰ ਹੋਣ ਕਰਕੇ ਅਕਸਰ ਗੱਲ ਕਰਦਾ ਰਹਿੰਦਾ ਹਾਂ,ਘਰ ਗੱਲਬਾਤ ਕਰਕੇ ਆਪਣਿਆ ਦਾ ਹਾਲ-ਚਾਲ ਪੁੱਛ ਕੇ ਦਿਲ ਨੂੰ ਦਰਾਸ ਜਿਹਾ ਮਿਲ ਜਾਂਦਾ ਹੈ।ਘਰ ਦੇ ਹਾਲਾਤ ਮੁਹੱਲੇ ਦੀ ਕੋਈ ਨਵੀ-ਤਾਜੀ,ਸ਼ਹਿਰ ਵਿੱਚ ਕੀ ਚੱਲ ਰਿਹਾ ਹੈ,ਸਾਡੇ ਸੂਬੇ ਦਾ ਕੀ ਹਾਲ ਹੈ ਹਾਲਾਤ ਕਿਦਾਂ ਦੇ ਹਨ ਇਹ ਸੱਭ ਫੋਨ ਤੇ ਗਲ ਕਰਕੇ ਪਤਾ ਲੱਗ ਜਾਦਾ ਹੈ।ਵੈਸੇ ਤਾਂ ਅੱਜ ਕਲ ਸ਼ੋਸਲ ਮੀਡੀਆ ਦਾ ਜ਼ਮਾਨਾ ਹੈ ਸ਼ੋਸ਼ਲ ਮੀਡੀਆ ਬਹੁਤ ਤੇਜ਼ ਹੋ ਗਿਆ ਹੈ ਪਰ ਸ਼ੋਸ਼ਲ ਮੀਡੀਆ ਤੇ ਯਕੀਨ ਜਿਹਾ ਹੁਣ ਰਿਹਾ ਨਹੀ,ਕਿਉਕਿ ਸ਼ੋਸਲ ਮੀਡੀਆ ਤੇ ਕੁਝ ਕੁ ਵਿਊ ਲੈਣ ਦੀ ਖਾਤਰ ਅੱਜ ਹਰ ਕੋਈ ਪ੍ਰੈਸ ਰਿਪੋਰਟਰ ਬਣਿਆ ਫਿਰਦਾ ਹੈ ਕੋਈ ਪਤਾ ਨਹੀ ਲੱਗ ਰਿਹਾ ਕਦੋਂ ਕੀ ਬਣ ਜਾਏ ਅਤੇ ਕਿਹਨੂੰ ਕੀ ਬਣਾ ਦੇਣਾ ਹੈ,ਜਿਵੇਂ ਕਿ ਇਕ ਦਿਨ ਪਹਿਲਾਂ ਇਕ ਬੜੀ ਹੀ ਮਨਹੂਸ ਖਬਰ ਸ਼ੋਸਲ ਮੀਡੀਆ ਤੇ ਅੱਗ ਵਾਂਗ ਫੈਲ ਗਈ ਕਿ ਸਾਡੇ ਪੰਜਾਬ ਦੀ ਸ਼ਾਨ ਅਤੇ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਸਿਰਕੱਢ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਜੀ ਦੀ ਮੌਤ ਹੋ ਗਈ ਹੈ,ਜਿਹਨੇ ਵੀ ਇਹ ਸ਼ੋਸਲ ਮੀਡੀਆ ਤੇ ਪਾਇਆ ਉਹਨੇ ਸਿਰਫ ਆਪਣੇ ਚੰਦ ਵਿਊ ਲੈਣ ਲਈ ਪਾ ਦਿੱਤਾ ਪਰ ਉਸ ਨੇ ਇਹ ਨਹੀ ਸੋਚਿਆ ਕਿ ਉਸ ਦੇ ਪਰਿਵਾਰ ਤੇ ਕੀ ਬੀਤੇਗੀ ਅਤੇ ਉਨਾਂ ਨੂੰ ਪਿਆਰ ਕਰਨ ਵਾਲਿਆਂ ਤੇ ਕੀ ਗੁਜਰ ਰਹੀ ਹੈ ਉਸ ਦੇ ਬਾਰੇ ਵਿੱਚ ਉਸ ਨੇ ਜਰਾ ਵੀ ਨਹੀ ਸੋਚਿਆ।ਮੈਂ ਸੇਵ ਬਣਾਉਣ ਲੱਗਾ ਸੀ ਇਹ ਖਬਰ ਸੁਣ ਕੇ ਮਨ ਬੜਾ ਉਦਾਸ ਹੋ ਗਿਆ,ਮੇਰਾ ਮਨ ਹੀ ਨਹੀ ਕੀਤਾ ਸੇਵ ਕਰਨ ਨੂੰ,ਮਨ ਬਾਅਲਾ ਹੀ ਉਦਾਸ ਹੋ ਗਿਆ,ਕਿਉਕਿ ਅਸੀ ਬਚਪਨ ਤੋਂ ਹੀ ਉਨਾਂ ਦੇ ਗਾਣੇ ਸੁਣਦੇ ਆ ਰਹੇ ਸੀ,ਸੁਰਿੰਦਰ ਛਿੰਦਾ ਜੀ ਇਕ ਇਹੋ ਜਿਹੇ ਗਾਇਕ ਹਨ ਜੋ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ।ਸ਼ਾਮ ਨੂੰ ਇਹ ਖਬਰ ਸੁਣੀ ਤਾਂ ਯਕੀਨ ਜਿਹਾ ਨਹੀ ਆ ਰਿਹਾ ਸੀ ਪਰ ਸਾਰੀ ਰਾਤ ਉਨਾਂ ਵਲੋ ਗਾਇਆ ਗਿਆ “ਜਿਊਣਾ ਮੌੜ ਛੱਤਰ ਚੜਾਉਣ ਚੱਲਿਆ”ਉਸ ਗਾਣੇ ਦੀਆਂ ਸਤਰਾਂ ਜਰੂਰ ਮਨ ਵਿੱਚ ਵਾਰ ਵਾਰ ਆ ਰਹੀਆਂ ਸਨ,ਕਦੇ ਇਹ ਆ ਰਿਹਾ ਸੀ ਕਿ ਉਨਾਂ ਦੀ ਸਿਹਤ ਜਲਦੀ ਠੀਕ ਹੋਵੇ,ਰੱਬਾ ਇਹ ਖਬਰ ਜਿਹੜੀ ਸ਼ੋਸਲ ਮੀਡੀਆ ਤੇ ਚੱਲ ਰਹੀ ਹੈ ਬਿਲਕੁਲ ਗਲਤ ਹੋਵੇ।ਪਰ ਇਹ ਖਬਰ ਪਾਉਣ ਵਾਲੇ ਤੇ ਗੁੱਸਾ ਵੀ ਆ ਰਿਹਾ ਸੀ।
ਵੈਸੇ ਤਾਂ ਉਹਨਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਵੀ ਆਈਆਂ ਹਨ,ਜਿੰਨਾਂ ਵਿੱਚ ਉਨਾਂ ਨੇ ਬਹੁਤ ਵਧਅਿਾ ਰੋਲ ਵੀ ਨਿਭਾਏ ਹਨ।ਪਰ ਉਹਨਾਂ ਦੇ ਗਾਣੇ ਅਕਸਰ ਅਸੀ ਪਿੰਡਾਂ ਵਿੱਚ ਸੁਣਿਆ ਕਰਦੇ ਸੀ,‘ਤੇਰਾ ਲਿਖ ਦਓ ਸਫੈਦਿਆਂ ਤੇ ਨਾਂ ਜਿੰਨੇ ਨੀ ਜੀਟੀ ਰੋਡ ਦੇ ਉਤੇ,ਪੀਗਾਂ ਝੂਟਦੀਆਂ,ਜਿਊਣ ਮੌੜ ਛੱਤਰ ਝੜਾਉਣ ਚੱਲਿਆ,ਮਾਤਾ ਦੀ ਇਕ ਭੇਟ ਸੀ ਜੋ ਮੈਨੂੰ ਬਹੁਤ ਵਧੀਆ ਲੱਗਦੀ ਸੀ,ਕਰਦੇ ਮੁਰਾਦਾਂ ਪੂਰੀਆਂ,ਤੈਨੂੰ ਸੱਜਦੇ ਕਰਨ ਨੂੰ ਜੀ ਕਰਦਾ,ਹੋਰ ਵੀ ਬਹੁਤ ਸਾਰੇ ਗੀਤ ਉਹਨੇ ਗਾਏ ਹਨ ਜੋ ਪੁਰਾਣੇ ਜਰੂਰ ਹਨ,ਪਰ ਅੱਜ ਵੀ ਉਹ ਗਾਣੇ ਨਵੇ ਹੀ ਲੱਗਦੇ ਹਨ,ਲੋਕਾਂ ਦੇ ਦਿਲਾਂ ਤੇ ਅਜੇ ਵੀ ਰਾਜ ਕਰ ਰਹੇ ਹਨ।ਪਰ ਇਸ ਖਬਰ ਨੇ ਝੰਝੋੜ ਕੇ ਰੱਖ ਦਿੱਤਾ।ਸਵੇਰੇ ਜਦੋਂ ਮੈਂ ਉਠਿਆ ਤਾਂ ਇਕ ਖਬਰ ਸੁਣੀ ਕਿ ਜੋ ਵੀ ਸਰਿੰਦਰ ਛਿੰਦਾ ਜੀ ਬਾਰੇ ਖਬਰ ਸ਼ੋਸਲ ਮੀਡੀਆ ਤੇ ਪਾਈ ਸੀ ਉਹ ਸਰਾਸਰ ਝੂਠੀ ਹੈ ਅਤੇ ਛਿੱਦਾ ਜੀ ਦੀ ਸਿਹਤ ਪਹਿਲਾਂ ਨਾਲੋ ਬਹੁਤ ਠੀਕ ਹੈ।ਫਿਰ ਸੱਜਣੋ ਮੈਂ ਬਿਆਨ ਨਹੀ ਕਰ ਸਕਦਾ ਕਿ ਝੂਠੀ ਖਬਰ ਪਾਉਣ ਵਾਲੇ ਲਈ ਜੋ ਜੋ ਸਾਡੇ ਮੂੰਹੋ ਨਿਕਲਿਆ।ਪ੍ਰਮਾਤਮਾ ਅੱਗੇ ਅਰਦਾਸ ਹੀ ਕੀਤੀ ਕਿ ਉਸ ਝੂਠੀ ਖਬਰ ਪਾਉਣ ਵਾਲੇ ਨੂੰ ਪ੍ਰਮਾਤਮਾ ਸੱਤ ਬੁੱਧੀ ਦੇਵੇ ਉਹ ਆਪਣੇ ਬੱਚਿਆਂ ਵਿੱਚ ਰਾਜ਼ੀ ਖੁਸ਼ੀ ਰਹੇ,ਪਰ ਮੇਰੇ ਮਨ ਨੂੰ ਉਦੋ ਬੜੀ ਖੁਸ਼ੀ ਹੋਈ ਜਦੋ ਮੈ ਛਿੱਦਾ ਜੀ ਦੇ ਬੇਟੇ ਦੇ ਮੂੰਹੋ ਛਿੰਦਾ ਜੀ ਦੀ ਵਧੀਆ ਸਿਹਤ ਬਾਰੇ ਸੁਣਿਆ।ਲੱਖ ਲੱਖ ਸ਼ੁਕਰ ਮਨਾਇਆ ਅਤੇ ਉਨਾਂ ਦੀ ਲੰਬੀ ਉਮਰ ਦੀ ਅਰਦਾਸ ਕੀਤੀ।ਅੱਜ ਹੋਰ ਵੀ ਖੁਸੀ ਮਿਲੀ ਕਿ ਜਦੋਂ ਮੇਰੇ ਇਕ ਬਹੁਤ ਹੀ ਜਿਗਰੀ ਯਾਰ ਜੋ ਕਿ ਪੰਜਾਬੀ ਨੂੰ ਪਿਆਰ ਕਰਨ ਵਾਲੇ ਅਤੇ ਪੰਜਾਬੀ ਵਿਰਾਸਤ ਸਭਿਆਚਾਰ ਮੰਚ ਪੰਜਾਬ ਦੇ ਪ੍ਰਧਾਨ ਸ੍ਰੀ ਸਰਿੰਦਰ ਸੇਠੀ ਜੀ ਹੁਣਾ ਨੇ ਇਕ ਵਟਸਐਪ ਨੇ ਇਕ ਪੋਸਟ ਪਾਈ ਜੋ ਕਿ ਇਕ ਡਾਕਟਰ ਦੀ ਇੰਟਰਵਿਊ ਸੀ ਜੋ ਕਿ ਸ੍ਰੀ ਸੁਰਿੰਦਰ ਛਿੰਦਾ ਜੀ ਦਾ ਇਲਾਜ਼ ਕਰ ਰਹੇ ਹਨ।ਮੈਨੂੰ ਬੜੀ ਖੁਸ਼ੀ ਹੋਈ,ਮੈਂ ਸੇਠੀ ਸਾਹਿਬ ਜੀ ਦਾ ਵੀ ਧੰਨਵਾਦ ਕਰਦਾ ਜਿੰਨਾਂ ਨੇ ਮੈਨੂੰ ਇਹ ਪੋਸਟ ਪਾ ਕੇ ਸਾਡੇ ਹਰਮਨ ਪਿਆਰੇ ਗਾਇਕ ਜੀ ਦਾ ਹਾਲ ਜਾਣਨ ਲਈ ਇਹ ਪੋਸਟ ਸਾਂਝੀ ਕੀਤੀ,ਬਹੁਤ ਸਾਰੇ ਪ੍ਰਸ਼ਸਕ ਅਰਦਾਸਾਂ ਕਰਦੇ ਹੋਣਗੇ,ਅਤੇ ਅਰਦਾਸਾਂ ਕਰ ਵੀ ਰਹੇ ਹਨ ਕਿ ਛਿੰਦਾ ਜੀ ਜਲਦੀ ਠੀਕ ਹੋ ਕੇ ਆਪਣੇ ਬੱਚਿਆਂ ਵਿੱਚ ਆਪਣੇ ਘਰ ਆਉਣ।ਮੈਂ ਆਪਣੇ ਪਰਿਵਾਰ ਸਮੇਤ ਇਹ ਅਰਦਾਸ ਕਰ ਰਿਹਾ ਹਾਂ ਕਿ ਸਾਡੇ ਸਾਰਿਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਸ੍ਰੀ ਸਰਿੰਦਰ ਛਿੰਦਾ ਜੀ ਜਲਦੀ ਤੋ ਜਲਦੀ ਤੰਦਰੁਸਤ ਹੋ ਕੇ ਆਪਣੇ ਘਰ ਆਉਣ ਤੇ ਆਪਣੇ ਬੱਚਿਆਂ ਦੇ ਵਿੱਚ ਰਾਜ਼ੀ ਖੁਸ਼ੀ ਰਹਿਣ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly