ਸੰਤ ਕੁਲਵੰਤ ਰਾਮ ਜੀ ਨੂੰ ਧਮਕੀ ਦੇਣ ਵਾਲੇ ਦੀ ਸਚਾਈ ਪਤਾ ਕਰਕੇ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਪ੍ਰਵੀਨ ਬੰਗਾ

(ਸਮਾਜ ਵੀਕਲੀ)-ਬਹਿਰਾਮ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਜੀ ਗੱਦੀ ਨਸ਼ੀਨ ਸੰਤ ਮੇਲਾ ਰਾਮ ਜੀ ਭਰੋਮਜਾਰਾ ਜੀ ਨੂੰ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਇੰਚਾਰਜ ਹਲਕਾ ਬੰਗਾ ਮਿਲਣ ਸਥਾਨਿਕ ਪਾਰਟੀ ਦੇ ਸਾਥੀਆਂ ਸਮੇਤ ਭਰੋਮਜਾਰਾ ਪੁੱਜੇ ਬੀਤੇ ਦਿਨੀਂ ਅਗਿਆਤ ਵਿਅਕਤੀ ਵਲੋ ਸੰਤਾਂ ਨੂੰ ਧਮਕੀ ਦੇਣ ਸੰਬੰਧੀ ਸੰਤਾਂ ਤੋ ਘਟਨਾ ਦੀ ਜਾਣਕਾਰੀ ਲੈਣ ਤੋ ਬਾਅਦ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ ਐਸ ਪੀ ਤੇ ਹੋਰ ਅਧਿਕਾਰੀਆਂ ਨਾਲ ਫੋਨ ਤੇ ਰਾਬਤਾ ਕੀਤਾ ਮਾਮਲੇ ਨੂੰ ਗੰਭੀਰਤਾ ਨਾਲ ਜਾਂਚ ਕਰਕੇ ਕਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਪੁਲੀਸ ਪ੍ਰਸ਼ਾਸਨ ਨੇ ਜਲਦੀ ਤੋਂ ਜਲਦੀ ਸਚਾਈ ਨੂੰ ਉਜਾਗਰ ਕਰਕੇ ਬਣਦੀ ਕਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਤੇ ਸੰਤਾਂ ਦੀ ਸੁਰਖਿਆ ਦਾ ਵਿਸ਼ੇਸ਼ ਤੌਰ ਧਿਆਨ ਰਖਣ ਨੂੰ ਯਕੀਨੀ ਬਣਾਇਆ ਇਸ ਮੌਕੇ ਤੇ ਬਸਪਾ ਆਗੂ ਧਰਮ ਪਾਲ ਤਲਵੰਡੀ ਕੁਲਦੀਪ ਬਹਿਰਾਮ ਸੈਕਟਰ ਪ੍ਰਧਾਨ ਸੁਰਿੰਦਰ ਕੁਮਾਰ ਤੀਰਥ ਕਲਸੀ ਪ੍ਰਧਾਨ ਮੋਹਣ ਲਾਲ ਜੀ ਮਦਨ ਲਾਲ ਜੀ ਅਵਤਾਰ ਰਾਮ ਜੀ ਸੁਰਿੰਦਰ ਸਿੰਘ ਜੀ ਸੁਰਜੀਤ ਰਾਮ ਜੀ ਤੋ ਇਲਾਵਾ ਸਾਥੀ ਹਾਜਰ ਹੋਏ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਸ ਸੀ/ਬੀ ਸੀ ਅਧਿਆਪਕ ਯੂਨੀਅਨ ਜ਼ਿਲ੍ਹਾ ਲੁਧਿਆਣਾ ਵੱਲੋਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਮਨਾਉਣ ਸਬੰਧੀ ਹਜੂਮ ਮੀਟਿੰਗ ਆਯੋਜਿਤ 
Next articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨਵੇਂ ਵਿਦਿਅਕ ਸੈਸ਼ਨ ਦਾ ਆਗਾਜ਼