ਪ੍ਰਤਾਪ ਸਿੰਘ ਬਾਜਵਾ ਕੈਨੇਡਾ ਫ਼ੇਰੀ ਦੌਰਾਨ ਵੈਨਕੂਵਰ ਪੁੱਜੇ ਦੋਸਤਾਂ ਅਤੇ ਸਮਰਥਕਾਂ ਵੱਲੋਂ ਕੀਤਾ ਗਿਆ ਨਿੱਘਾ ਸਵਾਗਤ

ਪ੍ਰਤਾਪ ਸਿੰਘ ਬਾਜਵਾ ਅਤੇ ਕਮਲ ਧਾਲੀਵਾਲ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦੇ ਦੋਸਤ ਅਤੇ ਸਮਰਥਕ।

ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ)—ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕੈਨੇਡਾ ਦੌਰੇ ਦੌਰਾਨ ਬੀਤੇ ਦਿਨ ਵੈਨਕੂਵਰ ਏਅਰਪੋਰਟ ’ਤੇ ਪਹੁੰਚੇ। ਜਿੱਥੇ ਉਨ੍ਹਾਂ ਦੇ ਸਮਰਥਕਾਂ ਅਤੇ ਦੋਸਤਾਂ-ਮਿੱਤਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਵਾਗਤ ਕਰਨ ਵਾਲਿਆਂ ’ਚ ਗੈਰੀ ਗਰੇਵਾਲ, ਮਨਜੀਤ ਪੰਧੇਰ ਅਤੇ ਅਵਤਾਰ ਗਰੇਵਾਲ ਆਦਿ ਦੇ ਨਾਮ ਜ਼ਿਕਰਯੋਗ ਹਨ। ਇਸ ਮੌਕੇ ’ਤੇ ਇੰਗਲੈਂਡ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਕਮਲ ਧਾਲੀਵਾਲ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleRBI ਨੇ ਬੈਂਕ ਆਫ ਮਹਾਰਾਸ਼ਟਰ ‘ਤੇ ਲਗਾਇਆ 1.27 ਕਰੋੜ ਦਾ ਜੁਰਮਾਨਾ, ਹਿੰਦੂਜਾ ਲੇਲੈਂਡ ਫਾਈਨਾਂਸ ‘ਤੇ ਵੀ ਸ਼ਿਕੰਜਾ ਕੱਸਿਆ
Next articleਐਬਟਸਫ਼ੋਰਡ ਦੇ ਗੁਰੂ ਘਰ ਤੋਂ ਨਗਰ ਕੀਰਤਨ 1 ਸਤੰਬਰ ਨੂੰ ਸਜਾਇਆ ਜਾਵੇਗਾ, ਸੰਗਤਾਂ ’ਚ ਭਾਰੀ ਉਤਸ਼ਾਹ