(ਸਮਾਜ ਵੀਕਲੀ) ਸਰਦਾਰੀ ਲਾਲ ਦੇ ਵਿਆਹ ਦੇ 10 ਸਾਲ ਬਾਅਦ ਬਹੁਤ ਸਾਰੀਆਂ ਮੰਨਤਾਂ, ਮੁਰਾਦਾਂ, ਤੀਰਥ ਯਾਤਰਾ, ਵਰਤ, ਦਾਨ ਪੁੰਨ ਅਤੇ ਦੁਆਵਾਂ ਦੇ ਬਾਅਦ ਮੁੰਡਾ ਪੈਦਾ ਹੋਇਆ। ਪਤੀ ਪਤਨੀ ਵਾਸਤੇ ਜਿਵੇਂ ਦੂਜਾ ਜਨਮ ਸ਼ੁਰੂ ਹੋ ਗਿਆ ਹੋਵੇ, ਉਹਨਾਂ ਨੂੰ ਇੰਝ ਲੱਗਣ ਲੱਗ ਗਿਆ। ਘਰ ਪਰਿਵਾਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋ ਗਈਆਂ। ਬੱਚੇ ਦੇ ਪੈਦਾ ਹੋਣ ਦੇ 40 ਦਿਨ ਦੇ ਬਾਅਦ,,, ਚੋਲਾ,, ਪਵਾਇਆ ਗਿਆ। ਘਰ ਵਾਲਿਆਂ ਅਤੇ ਮਹੱਲੇ ਦੇ ਲੋਕਾਂ ਨੇ ਇਸ ਸ਼ੁਭ ਮੌਕੇ ਤੇ ਹਵਨ ਕਰਵਾਇਆ ਅਤੇ ਹਵਨ ਦੇ ਮੌਕੇ ਤੇ ਆਏ ਹੋਏ ਮਹਿਮਾਨਾਂ ਵਾਸਤੇ ਪ੍ਰਸ਼ਾਦ ਬਣਵਾਇਆ।
ਸਮਾਂ ਬੀਤਦਾ ਗਿਆ। ਉਮਰ ਦੇ ਹਿਸਾਬ ਨਾਲ ਸਰਦਾਰੀ ਲਾਲ ਬੁੱਢਾ ਹੋਣ ਲੱਗਿਆ ਅਤੇ ਮੁੰਡਾ, ਨਿਰੰਜਨ ਜਵਾਨ ਹੋਣ ਲੱਗਿਆ। ਉਸਦਾ ਵੀ ਘਰ ਪਰਿਵਾਰ ਅਤੇ ਬੱਚੇ ਹੋਏ। ਇਸ ਵਿਚਕਾਰ ਸਰਦਾਰੀ ਲਾਲ ਤੇ ਬੁਢੇਪੇ ਦੀਆਂ ਕਈ ਬਿਮਾਰੀਆਂ ਨੇ ਮਿਲ ਕੇ ਹਮਲਾ ਕਰ ਦਿੱਤਾ ਅਤੇ ਉਹ ਪਰਲੋਕ ਸਿਧਾਰ ਗਿਆ। ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅਤੇ ਘਰ ਵਿੱਚ ਗਰੁੜ ਪੁਰਾਣ ਦਾ ਪਾਠ ਰੱਖਿਆ ਗਿਆ। ਸਰਦਾਰੀ ਲਾਲ ਦਾ ਭੋਗ ਇੱਕ ਮੰਦਰ ਵਿੱਚ ਤੇਰੇਵੇਂ ਦਿਨ ਕੀਤਾ ਗਿਆ। ਭੋਗ ਤੇ ਬਹੁਤ ਸਾਰੇ ਰਿਸ਼ਤੇਦਾਰ, ਜਾਣ ਪਛਾਣ ਵਾਲੇ ਅਤੇ ਮਹੱਲੇ ਦੇ ਲੋਕ ਆਏ। ਸਭ ਨੇ ਸਰਦਾਰੀ ਲਾਲ ਦੀ ਹਰ ਤਰੀਕੇ ਨਾਲ ਤਾਰੀਫ ਕੀਤੀ ਅਤੇ ਬਿਮਾਰੀ ਦੇ ਦੌਰਾਨ ਉਸ ਦੀ ਸੇਵਾ ਕਰਨ ਲਈ ਘਰ ਵਾਲਿਆਂ ਦੀ ਪ੍ਰਸ਼ੰਸਾ ਕੀਤੀ। ਰਸਮ ਤੇਰਵੀਂ ਪੂਰੀ ਹੋਣ ਦੇ ਬਾਅਦ ਸਰਦਾਰੀ ਲਾਲ ਦਾ ਮੁੰਡਾ ਨਿਰੰਜਨ ਅਤੇ ਹੋਰ ਰਿਸ਼ਤੇਦਾਰ ਮੰਦਰ ਦੇ ਬਾਹਰ ਖੜੇ ਹੋ ਗਏ ਅਤੇ ਹੱਥ ਜੋੜ ਕੇ ਇਸ ਮੌਕੇ ਤੇ ਆਏ ਲੋਕਾਂ ਦਾ ਧੰਨਵਾਦ ਕਰਨ ਲੱਗੇ ਅਤੇ ਬਾਹਰ ਪਲਾਸਟਿਕ ਦੀ ਡੱਬੀ ਵਿੱਚ ਰੱਖੇ ਹੋਏ ਪ੍ਰਸਾਦ ਨੂੰ ਲੈ ਕੇ ਜਾਣ ਲੱਗੇ। ਕਿੰਨਾ ਫਰਕ ਸੀ ਨਿਰੰਜਨ ਦੇ ਪੈਦਾ ਹੋਣ ਤੇ ਹਵਨ ਤੋਂ ਬਾਅਦ ਵੰਡੇ ਗਏ ਪ੍ਰਸਾਦ ਵਿੱਚ ਅਤੇ 13ਵੀਂ ਦੇ ਸਮੇਂ ਉਸ ਦੇ ਪਿਤਾ ਸਰਦਾਰੀ ਲਾਲ ਦੇ ਪਰਲੋਕ ਸਿਧਾਰਨ ਦੇ ਪ੍ਰਸ਼ਾਦ ਵਿੱਚ। ਪ੍ਰਸ਼ਾਦ ਪ੍ਰਸ਼ਾਦ ਵਿੱਚ ਬਹੁਤ ਫਰਕ ਹੁੰਦਾ ਹੈ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly