ਉਸਤੱਤ

(ਸਮਾਜ ਵੀਕਲੀ)

ਐ ਰਚਨਹਾਰੇ!
ਕਾਵਿ ਕਰਨ ਤੇਰੇ ਕੁਦਰਤੀ ਨਜ਼ਾਰੇ
ਅਸੀ ਲੱਭਦੇ ਹਰਫ਼
ਤੂੰ ਤਸਵੀਰਾਂ ਚ ਦਿਖਾਤੇ ਸਾਰੇ
ਤੂੰ ਕਵੀ,ਤੂੰ ਚਿਤੱਰਕਾਰ
ਤੂੰ ਘੜ-ਘੜ ਬੁੱਤ
ਸੁਆਸਾਂ ਨਾਲ ਚਲਾਤੇ
ਇਹ ਸਥਿਰ ਖੜੇ ਪਹਾੜ
ਲਾ ਸਮਾਧੀ ਜਿਵੇਂ ਤੈਨੂੰ ਨਿਹਾਰਦੇ
ਕਲ਼-ਕਲ਼ ਕਰਦਾ ਚਸ਼ਮਿਆਂ ਦਾ ਪਾਣੀ
ਜਿਵੇਂ ਬੇਅੰਤ ਉਸਤੱਤ ਤੋਂ ਅਗਲਾ ਪੜਾਅ ਹੋਵੇ
ਚੀਂ-ਚੀਂ ਕਰਦੇ ਪੰਛੀਆਂ ਦੀ ਚਿਲਚਲਾਹਟ
ਲੱਗੇ ਜਿਵੇਂ ਮੁਹੱਬਤ ਦਾ ਪੈਗ਼ਾਮ ਹੋਵੇ
ਮੁਟਿਆਰ ਜਾਪੇ ਬੇਬਾਕ ਵਗਦੀ ਨਦੀ
ਜਿਵੇਂ ਤੈਨੂੰ ਸਮਰਪਿਤ ਹੋਣ ਜਾਂਦੀ ਹੋਵੇ
ਐ ਰਚਨਹਾਰੇ!
ਕਾਵਿ ਕਰਨ ਤੇਰੇ ਕੁਦਰਤੀ ਨਜ਼ਾਰੇ।

ਨਵਜੋਤ ਕੌਰ ਨਿਮਾਣੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRussia orders troops to withdraw from Ukraine’s Kherson
Next articleਪੰਜਾਬੀ ਸਾਹਿਤ ਦੀ ਪੁਜਾਰਨ ਹਰਪ੍ਰੀਤ ਕੌਰ ਸੰਧੂ