ਨਵਾਂ ਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਰੋਟਰੀ ਕਲੱਬ ਬੰਗਾ ਗ੍ਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਅੱਜ ਰੋਟਰੀ ਕਲੱਬ ਬੰਗਾ ਦੀ ਟੀਮ ਨਾਲ ਗੁਰੂ ਕੀ ਰਸੋਈ ਨਵਾਂ ਸ਼ਹਿਰ ਵਿਖੇ ਰਾਸ਼ਨ ਸਮੱਗਰੀ ਭੇਂਟ ਕਰਨ ਪਹੁੰਚੇ। ਇਸ ਮੌਕੇ ਉਨਾਂ ਗੁਰੂ ਕੀ ਰਸੋਈ ਦੇ ਮੁੱਖ ਸੇਵਾਦਾਰ ਸਰਦਾਰ ਅਮਰੀਕ ਸਿੰਘ ਅਤੇ ਸਮੁੱਚੇ ਸੇਵਾਦਾਰਾਂ ਵੱਲੋਂ ਬੇਸਹਾਰਾ ਬਜ਼ੁਰਗਾਂ ਨੂੰ ਰੋਜਾਨਾ ਟਿਫਨਾਂ ਵਿੱਚ 2 ਵੇਲੇ ਦਾ ਲੰਗਰ ਪਹੁੰਚਾਉਣ ਦੀ ਕੀਤੀ ਜਾ ਰਹੀ ਸੇਵਾ ਦੀ ਭਰਪੂਰ ਸਲਾਘਾ ਕਰਦਿਆਂ ਕਿਹਾ ਅੱਜ ਬਹੁਤ ਮੁਬਾਰਕ ਘੜੀ ਹੈ ਕਿ ਅਨਪੂਰਨਾ ਦਿਨ ਮਨਾਉਣ ਅਸੀਂ ਗੁਰੂ ਕੀ ਰਸੋਈ ਨਵਾਂ ਸ਼ਹਿਰ ਵਿਖੇ ਪਹੁੰਚੇ ਹਾਂ ਅਤੇ ਕਲੱਬ ਵੱਲੋਂ ਲੰਗਰ ਸਮੱਗਰੀ ਭੇਂਟ ਕੀਤੀ ਗਈ ਉਹਨਾਂ ਕਿਹਾ ਕਿ ਜਿਲਾ ਸ਼ਹੀਦ ਭਗਤ ਸਿੰਘ ਨਗਰ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਗੁਰੂ ਕੀ ਰਸੋਈ ਵੱਲੋਂ ਇਹ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਗੁਰੂ ਕੀ ਰਸੋਈ ਟਿਫਨ ਸੇਵਾ ਦੇ ਮੁੱਖ ਸੇਵਾਦਾਰ ਸਰਦਾਰ ਅਮਰੀਕ ਸਿੰਘ ਵੱਲੋਂ ਰੋਟਰੀ ਕਲੱਬ ਬੰਗਾ ਗ੍ਰੀਨ ਦਾ ਲੰਗਰ ਵਿੱਚ ਰਸਦ ਦੀ ਸੇਵਾ ਪਹੁੰਚਾਉਣ ਤੇ ਧੰਨਵਾਦ ਕਰਦਿਆਂ ਗੁਰੂ ਕੀ ਰਸੋਈ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰੂ ਕੀ ਰਸੋਈ ਵੱਲੋਂ ਕੀਤੀ ਜਾ ਰਹੀ ਸੇਵਾ ਸਾਲ 2021 ਵਿੱਚ ਗੁਰਜਿੰਦਰ ਸਿੰਘ ਕਨੇਡਾ ਨਿਵਾਸੀ ਦੇ ਵਡਮੁੱਲੇ ਆਰਥਿਕ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ ਜਿਸ ਵੇਲੇ 25 ਲੋੜਵੰਦ ਬਜ਼ੁਰਗਾਂ ਨੂੰ ਲੰਗਰ ਪਹੁੰਚਾਉਣ ਤੋ ਇਹ ਸੇਵਾ ਆਰੰਭੀ ਗਈ ਅਤੇ ਅੱਜ 600 ਤੋਂ ਵੱਧ ਲੋੜਵੰਦ ਬਜ਼ੁਰਗਾਂ ਨੂੰ ਘਰ ਘਰ ਟਿਫਨਾ ਵਿੱਚ ਲੰਗਰ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਲਾਕਾ ਨਿਵਾਸੀਆਂ ਅਤੇ ਐਨਆਰਆਈ ਵੀਰਾਂ ਦਾ ਇਸ ਸੇਵਾ ਵਿੱਚ ਵਡਮੁੱਲਾ ਸਹਿਯੋਗ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਸੇਵਾ ਦਾ ਹੋਰ ਇਲਾਕਿਆਂ ਵਿੱਚ ਵੀ ਵਿਸਥਾਰ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਦਾ ਵਿਸ਼ੇਸ਼ ਸਨਮਾਨ ਅਤੇ ਸਮੁੱਚੀ ਪਹੁੰਚੀ ਹੋਈ ਰੋਟਰੀ ਕਲੱਬ ਬੰਗਾ ਗਰੀਨ ਦੀ ਟੀਮ ਦਾ ਸਿਰੋਂਪਾਓ ਪਾ ਕੇ ਸਨਮਾਨ ਕੀਤਾ ਗਿਆ ਇਸ ਮੌਕੇ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਨਾਲ ਉਹਨਾਂ ਦੀ ਟੀਮ ਵਿੱਚ ਡਾਕਟਰ ਧਰਮਜੀਤ ਸਿੰਘ ਵਾਈਸ ਚਾਂਸਲਰ ਸੰਤ ਭਾਗ ਸਿੰਘ ਯੂਨੀਵਰਸਿਟੀ ,ਜੀਵਨ ਦਾਸ ਕੌਸ਼ਲ, ਹਰਮਿੰਦਰ ਸਿੰਘ ਲੱਕੀ ਬਾਬਾ, ਬਲਵਿੰਦਰ ਸਿੰਘ ਪਾਂਧੀ ,ਅਸ਼ੋਕ ਕੁਮਾਰ ਅਤੇ ਅਮਰਜੀਤ ਸਿੰਘ ਜਿੰਦੋਵਾਲ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly