ਪ੍ਰਬੁੱਧ ਭਾਰਤ ਫਾਉਂਡੇਸ਼ਨ ਪੰਜਾਬ ਵਲੋਂ 15 ਵੀ ਪੁਸਤੱਕ ਪ੍ਰਤੀਯੋਗਤਾ ਪਿੰਡ ਖੈਹਿਰਾ ਵਿਖੇ ਕਰਵਾਈ ਗਈ

(ਸਮਾਜ ਵੀਕਲੀ) ਹਰ ਸਾਲ ਦੀ ਤਰ੍ਹਾਂ ਮਿਤੀ 25-08-2024 ਦਿਨ ਐਤਵਾਰ ਨੂੰ ਪ੍ਰਬੁੱਧ ਭਾਰਤ ਫਾਉਂਡੇਸ਼ਨ (ਪੰਜਾਬ) ਵਲੋਂ 15ਵੀ ਪੁਸਤੱਕ ਪ੍ਰਤੀਯੋਗਤਾ ARCHITECT OF MODERN INDIA – D.R. AMBEDKAR (ਲੋਕਤੰਤਰ,ਸੰਵਿਧਾਨ,ਵਿਗਿਆਨ) ਅਧਾਰਿਤ ਵਿੱਸ਼ੇ ਤੇ ਪਿੰਡ ਖੈਹਿਰਾ ਵਿਖੇ, ਡਾਕਟਰ ਭੀਮ ਰਾਓ ਅੰਬੇਡਕਰ ਲਾਇਬ੍ਰੇਰੀ/ ਟਿਉਸ਼ਨ ਸੈਂਟਰ ਦੇ ਸੰਮੂਹ ਸਟਾਫ ਵੱਲੋਂ ਪੰਚਸ਼ੀਲ ਗ੍ਰਹਿਣ ਕਰਨ ਉਪਰੰਤ ਸ਼ੁਰੂ ਕਾਰਵਾਈ ਗਈ, ਜਿਸ ਵਿੱਚ ਟਿਉਸ਼ਨ ਸੈਂਟਰ ਦੇ ਬੱਚਿਆਂ ਵੱਲੋਂ ਵੱਧ ਚੱੜ੍ਹ ਕੇ ਭਾਗ ਲਿਆ ਗਿਆ। ਨਿਯਮਾਂ ਨੂੰ ਮੱਦੇ ਨਜਰ ਰੱਖਦੇ ਹੋਏ ਇਹ ਟੈਸਟ ਸਵੇਰੇ 09 ਵਜੇ ਸ਼ੁਰੂ ਕਰਨ ਉਪਰੰਤ ਸਵੇਰੇ 10 ਵਜੇ ਸਮਾਪਤ ਕੀਤਾ ਗਿਆ । ਸ਼ਰਤਾਂ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਨ ਪੱਤਰੀ ਦਾ ਸੀਲ ਬੰਦ ਪੈਕਟ ਪਿੰਡ ਖੈਰਾ ਦੇ ਮੌਜੂਦਾ ਸ੍ਰੀ ਸਰਪੰਚ ਹਰਬੰਸ ਲਾਲ, ਟਿਉਸ਼ਨ ਸੈਂਟਰ ਦੇ ਸਮੂਹ ਸਟਾਫ ਅਤੇ 4 ਬੱਚਿਆਂ ਦੀ ਹਾਜਰੀ ਵਿੱਚ (ਵੀਡੀਓ ਗ੍ਰਾਫੀ ਦੌਰਾਨ) ਖੋਲਣ ਉਪਰੰਤ ਪੇਪਰ ਦੀ ਸ਼ੁਰੂਆਤ ਕੀਤੀ ਗਈ। ਇਸ ਟੈਸਟ ਸਬੰਧੀ ਬੱਚਿਆ ਦੀ ਤਿਆਰੀ ਡਾ. ਬੀ. ਆਰ. ਅੰਬੇਡਕਰ ਲਾਈਬ੍ਰੇਰੀ/ ਫ੍ਰੀ ਟਿਉਸ਼ਨ ਸੈਂਟਰ ਦੇ ਸਮੂਹ ਸਟਾਫ ਮੈਡਮ ਸ੍ਰੀਮਤੀ ਬਲਵੀਰ ਕੌਰ, ਆਂਗਣਵਾੜੀ (ਟੀਚਰ ਅਤੇ ਸਮਾਜ ਸੇਵਕ) , ਤਮੰਨਾ ਕਲਸੀ,ਮਮਤਾ ਕਲਸੀ, ਗਗਨ ਕਲਸੀ ਵੱਲੋਂ ਬਹੁਤ ਮਿਹਨਤ ਅਤੇ ਲਗਨ ਨਾਲ ਕਰਵਾਈ ਗਈ।ਟੈਸਟ ਦੇ  ਅੰਤ ਵਿੱਚ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ ਵੀ ਕੀਤਾ ਗਿਆ। ਉਪਰੋਕਤ ਤੋਂ ਇਲਾਵਾ ਇਸ ਮੌਕੇ ਤੇ ਸੈਂਟਰ ਇੰਚਾਰਜ/ ਇਜ: ਵਿਸ਼ਾਲ ਖੈਹਿਰਾ ਅਤੇ ਮਾਸਟਰ ਮਹਿੰਦਰ ਪਾਲ (ਰਿਟ) ਜੀ ਆਦਿ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅੱਪਰਾ ਵਿਖੇ 30ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ
Next articleਵਿਨੇਸ ਫੋਗਾਟ ਦੀ ਚੋਣ ਮੁਹਿੰਮ ਦਾ ਹਿੱਸਾ ਬਣਨ ਖੇਡਾਂ ਨਾਲ ਜੁੜੇ ਲੋਕ – ਮਾਹੀ ਖਡਿਆਲ