ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਪ੍ਰਬੁੱਧ ਭਾਰਤ ਫਾਊਂਡੇਸ਼ਨ ਪੰਜਾਬ ਵੱਲੋਂ ਪੁਸਤਕ ਆਧੁਨਿਕ ਭਾਰਤ ਦੇ ਨਿਰਮਾਤਾ ’ਤੇ 15 ਵੀ ਪ੍ਰਤੀਯੋਗਤਾ ਬਾਬਾ ਸਾਹਿਬ ਡਾ. ਬੀ. ਆਰ. ਅੰਬਡਕਰ ਸੋਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਦੀ ਅਗਵਾਈ ਹੇਠ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਰਜਿ ਰੇਲ ਕੋਚ ਫੈਕਟਰੀ ਕਰਵਾਈ ਗਈ । ਫਾਊਂਡੇਸ਼ਨ ਵੱਲੋਂ ਪ੍ਰਤੀਯੋਗਤਾ ਦੇ ਦੋ ਗਰੁੱਪ ਬਣਾਏ ਗਏ ਹਨ। ਜਿਸ ਵਿੱਚ ਲਗਭਗ 80 ਲੜਕੇ ਤੇ ਲੜਕੀਆਂ ਨੇ ਭਾਗ ਲਿਆ।
ਪ੍ਰਤੀਯੋਗਤਾ ਵਿੱਚ ਰੇਲ ਕੋਚ ਫੈਕਟਰੀ ਤੋਂ ਇਲਾਵਾ ਪਿੰਡ ਸੈਦੋ ਭੁਲਾਣਾ, ਆਰੀਆਂਵਾਲ, ਤਲਵੰਡੀ ਪਾਈ, ਬਨਵਾਲਾ, ਹੁਸੈਨਪੁਰ, ਖੈੜਾ ਮੰਦਿਰ, ਸੈਦੋਵਾਲ, ਰਜਾਪੁਰ, ਪਜੀਆਂ ਅਤੇ ਨਾਨੋ ਮਲ੍ਹੀਆਂ ਆਦਿ ਪਿੰਡਾਂ ਦੇ ਬੱਚਿਆਂ ਨੇ ਹਿੱਸਾ ਲਿਆ। ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਦੱਸਿਆ ਕਿ ਪ੍ਰਤਿਯੋਗਿਤਾ ਕਰਵਾਉਣ ਦਾ ਮਕਸਦ ਬੱਚਿਆਂ ਨੂੰ ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਅਤੇ ਹੋਰ ਮਹਾਪੁਰਖਾਂ ਜੀਵਨ ਤੇ ਮਿਸ਼ਨ ਸੰਬੰਧੀ ਜਾਣਕਾਰੀ ਪ੍ਰਾਪਤ ਕਰਕੇ ਸਮਾਜ ਦੀ ਬਿਹਤਰੀ ਲਈ ਆਪਣਾ ਯੋਗਦਾਨ ਪਾਉਣ। ਇਸ ਮੌਕੇ ਤੇ ਐਡਵੋਕੇਟ ਦਲਜੀਤ ਸਿੰਘ ਸਹੋਤਾ ਨੇ ਬੱਚਿਆਂ ਨੂੰ ਆਵਾਜਾਈ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਭਰਤ ਸਿੰਘ ਸਾਬਕਾ ਸੀਨੀਅਰ ਈ ਡੀ ਪੀ ਐਮ ਨੇ ਸਿੱਖਿਆ ਦੇ ਮਹੱਤਵ ਬਾਰੇ ਦੱਸਿਆ ਕਿ ਸਿੱਖਿਆ ਦੇ ਨਾਲ ਹੀ ਸਫਲਤਾ ਦੇ ਸਾਰੇ ਦਰਵਾਜ਼ੇ ਖੁਲਦੇ ਹਨ। ਸਮਾਜ ਦੇ ਚਿੰਤਕ ਸ਼੍ਰੀ ਨਿਰਵੈਰ ਸਿੰਘ ਨੇ ਕਿਹਾ ਕਿ ਜੇਕਰ ਤੁਸੀਂ ਸਫਲ ਇਨਸਾਨ ਬਣਨਾ ਹੈ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਨਿਸ਼ਾਨੇ ਮਿਥਣੇ ਪੈਣਗੇ। ਇਸ ਤੋਂ ਇਲਾਵਾ ਸਾਇੰਸ ਅਧਿਆਪਕ ਮੈਡਮ ਮਾਨਵਜੋਤ ਅਤੇ ਮੈਡਮ ਜਸਵਿੰਦਰ ਦੇਵੀ ਨੇ ਪੜ੍ਹਾਈ ਸਬੰਧੀ ਬਹੁਮੁੱਲੇ ਵਿਚਾਰ ਦਿੱਤੇ। ਇਸ ਪ੍ਰਤੀਯੋਗਤਾ ਨੂੰ ਸਫਤਾਪੂਰਵਕ ਨੇਪਰੇ ਚਾੜ੍ਹਨ ਲਈ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਨੇ ਸਰਬੱਤ ਸੰਗਤਾਂ ਲਈ ਚਾਹ ਪਾਣੀ, ਸਮੋਸੇ ਅਤੇ ਮਿਠਾਈਆਂ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ।
ਪ੍ਰਤਿਯੋਗਿਤਾ ਨੂੰ ਸਫਲ ਬਣਾਉਣ ਲਈ ਸਹਾਇਕ ਕਰਮਿਕ ਰਾਮ ਫਲ, ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਸੰਤੋਖ ਰਾਮ ਜਨਾਗਲ, ਮੀਤ ਪ੍ਰਧਾਨ ਨਿਰਮਲ ਸਿੰਘ, ਧਰਮਵੀਰ ਅੰਬੇਡਕਰੀ, ਪੂਰਨ ਚੰਦ ਬੋਧ, ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਪ੍ਰਧਾਨ ਹਰਬੰਸ ਸਿੰਘ,, ਸੀਨੀ ਮੀਤ ਪ੍ਰਧਾਨ ਜਸਵਿੰਦਰ ਸਿੰਘ, ਜਨਰਲ ਸਕੱਤਰ ਨਰੇਸ਼ ਕੁਮਾਰ, ਸਾਬਕਾ ਸਕੱਤਰ ਝਲਮਣ ਸਿੰਘ, ਕੈਸ਼ੀਅਰ ਪ੍ਰਿਥੀ ਪਾਲ ਸਿੰਘ ਕਨਵੀਨਰ ਕਸ਼ਮੀਰ ਸਿੰਘ, ਅਸ਼ੋਕ ਭਾਰਤੀ, ਰਾਜਿੰਦਰ ਸਿੰਘ, ਪ੍ਰਨੀਸ਼ ਕੁਮਾਰ, ਦੇਸ ਰਾਜ, ਭਜਨਾ ਰਾਮ, ਬਲਵਿੰਦਰ ਸਿੰਘ ਪਾਜੀਆਂ, ਸੋਨੂੰ ਕੁਮਾਰ ਆਰੀਆਵਲ, ਪਰਮਜੀਤ ਪਾਲ, ਕੁਲਵਿੰਦਰ ਸਿੰਘ ਸਿਬੀਆ, ਸੱਤਪਾਲ, ਤਰਸੇਮ ਸਿੰਘ ਆਦਿ ਨੇ ਅਹਿਮ ਭੂਮਿਕਾ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly