ਪ੍ਰਬੁੱਧ ਭਾਰਤ ਫਾਉਡੈਂਸਨ ਵੱਲੋਂ 15 ਵੀੰ ਪੁਸਤਕ ਪ੍ਰਤੀਯੋਗਤਾ ਲਈ ਪਿੰਡ ਮੱਲ੍ਹਾਂ ਬੇਦੀਆ ਬਣਾਇਆ ਗਿਆ ਸੈਂਟਰ।

ਨਵਾਂ ਸ਼ਹਿਰ  (ਸਮਾਜ ਵੀਕਲੀ) ਬੰਗਾ (ਚਰਨਜੀਤ ਸੱਲ੍ਹਾਂ) ਪ੍ਰਬੁੱਧ ਭਾਰਤ ਫਾਉਡੈਂਸਨ ਫਗਵਾੜਾ ਪੰਜਾਬ ਵੱਲੋਂ ਕਰਵਾਈ ਜਾ ਰਹੀ 15 ਵੀਂ ਪੁਸਤਕ ਪ੍ਰਤੀਯੋਗਤਾ ਲਈ ਪਿੰਡ ਮੱਲ੍ਹਾਂ ਬੇਦੀਆ ਨਜ਼ਦੀਕ ਔੜ ਜਿਲ੍ਹਾ ਸ:ਭ:ਸ:ਨਗਰ ਨਵਾਂ ਸ਼ਹਿਰ ਵਿਖੇ ਬੱਚਿਆਂ ਦੇ ਪੇਪਰ ਪਾਉਣ ਲਈ ਸੈਂਟਰ ਬਣਾਇਆ ਗਿਆ ਹੈ। ਪ੍ਰੈਸ ਨੂੰ ਇਹ ਜਾਣਕਾਰੀ ਮਿਸ਼ਨਰੀ ਲੇਖਕ ਤੇ ਗਾਇਕ ਨੇਕਾ ਮੱਲ੍ਹਾਂ ਬੇਦੀਆ ਨੇ ਦਿੰਦੀਆਂ ਦੱਸਿਆ ਕਿ ਪ੍ਰਬੁੱਧ ਭਾਰਤ ਫਾਉਡੈਂਸਨ ਫਗਵਾੜਾ ਵੱਲੋਂ ਹਰੇਕ ਸਾਲ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਅਤੇ ਮਿਸ਼ਨ ਸੰਘਰਸ਼ ਤੇ ਕਿਤਾਬ ਵਿੱਚੋਂ ਲਿਆ ਜਾਂਦਾ ਹੈ ਤਾਂ ਕਿ ਬਾਬਾ ਸਾਹਿਬ ਜੀ ਦੇ ਜੀਵਨ ਸੰਘਰਸ਼ ਤੋਂ ਬੱਚੇ ਸੇਧ ਲੈਕੇ ਚੰਗਾ ਜੀਵਨ ਬਤੀਤ ਕਰਨ। ਇਹ ਪ੍ਰਤੀਯੋਗਤਾ ਵਿੱਚ ਪਹਿਲੇ ਦੂਜੇ ਤੀਜੇ ਨੰਬਰ ਤੇ ਆਉਣ ਵਾਲੇ ਬੱਚਿਆਂ ਨੂੰ ਕ੍ਰਮਵਾਰ,, 50,000 / 20,000 / 10,000 /ਇਨਾਮ ਵੀ ਦਿੱਤੇ ਜਾਣੇ ਨੇ, ਬੱਚਿਆਂ ਨੂੰ ਪੇਪਰ ਪਾਉਣ ਲਈ ਤਿਆਰ ਕਰਨ ਦੀ ਜ਼ਿੰਮੇਵਾਰੀ ਬਾਬੂ ਧੰਨਾ ਸਿੰਘ ਜੀ ਅਤੇ ਵਿੱਕੀ ਬਾਗਲਾ ਜੀ ਨਿਭਾ ਰਹੇ ਨੇ ਤੇ ਬੱਚਿਆਂ ਨੂੰ ਪੇਪਰ ਪਾਉਣ ਲਈ ਕਿਤਾਬਾਂ ਵੀ ਦੇ ਦਿੱਤੀਆਂ ਗਈਆਂ ਨੇ ਤਾਂ ਜੋ ਬੱਚੇ ਕਿਤਾਬਾਂ ਪੜਕੇ ਮਿਹਨਤ ਕਰਕੇ ਪੇਪਰ ਪਾ ਸੱਕਣ ਤਾਂ ਜੋ ਨਤੀਜੇ ਚੰਗੇ ਆ ਜਾਣ।ਏਹ ਪੁਸਤਕ ਪ੍ਰਤੀਯੋਗਤਾ 25 ਅਗਸਤ ਨੂੰ ਹੋ ਰਹੀ ਹੈ ਇਸ ਪੇਪਰ ਪ੍ਰਤੀਯੋਗਤਾ ਲਈ ਪਿੰਡ ਮੱਲ੍ਹਾਂ ਬੇਦੀਆ ਦੇ ਸਾਰੇ ਹੀ ਸਾਥੀਆਂ ਦਾ ਵੀ ਬਹੁਤ ਹੀ ਸਹਿਯੋਗ ਮਿਲ ਰਿਹਾ ਹੈ ਜੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕਿਤਾਬ ਪੰਜ ਦਿਨ
Next articleਮੈਂ ਖ਼ਾਲੀ ਹੋ ਰਹੀ ਹਾਂ