ਪ੍ਰਭ ਆਸਰਾ ਵਿੱਚ ਪੰਘੂੜੇ ਰਾਹੀਂ ਆਈ ਨਵੀਂ ਨੰਨ੍ਹੀ ਮਹਿਮਾਨ

ਪ੍ਰਭ ਆਸਰਾ ਵਿੱਚ ਪੰਘੂੜੇ ਰਾਹੀਂ ਆਈ ਨਵੀਂ ਨੰਨ੍ਹੀ ਮਹਿਮਾਨ
ਕੁਰਾਲ਼ੀ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਆਪਣੀਆਂ ਮਾਨਵਤਾਵਾਦੀ ਸੇਵਾਵਾਂ ਲਈ ਜਾਣੀ ਪਛਾਣੀ ਸੰਸਥਾ ਪ੍ਰਭ ਆਸਰਾ ਪਡਿਆਲਾ ਦੀਆਂ ਕਾਰਜਵਿਧੀਆਂ ਵਿੱਚੋਂ ਪੰਘੂੜੇ ਦੀ ਸੇਵਾ ਵੀ ਅਹਿਮ ਸਥਾਨ ਰੱਖਦੀ ਹੈ। ਇਸ ਸੇਵਾ ਲਈ ਸੰਸਥਾ ਨੇ ਮੁੱਖ ਗੇਟ ਦੇ ਬਾਹਰ ਪੰਘੂੜਾ ਲਾਇਆ ਹੋਇਆ ਹੈ। ਜਿਸ ਉੱਤੇ ਲਿਖਿਆ ਹੈ ‘ਭਰੂਣ ਹੱਤਿਆ ਨਹੀਂ ਪੰਘੂੜਾ’। ਇਸ ਮੁੱਖ ਗੇਟ ‘ਤੇ 24 ਘੰਟੇ ਮੁਲਾਜ਼ਮ ਤਾਇਨਾਤ ਰਹਿੰਦੇ ਹਨ। ਜਿੱਥੇ ਬੀਤੀ ਰਾਤ 11:35 ਕੁ ਵਜੇ ਕੋਈ ਇੱਕ ਨਵਜੰਮੀ ਬੱਚੀ ਨੂੰ ਪੰਘੂੜੇ ਵਿੱਚ ਪਾ ਗਿਆ। ਤਾਇਨਾਤ ਸਟਾਫ਼ ਤੋਂ ਸੂਚਨਾ ਮਿਲਦੇ ਹੀ ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਬੱਚੀ ਨੂੰ ਤੁਰੰਤ ਐਂਬੂਲੈਂਸ ਰਾਹੀਂ ਨਾਲ਼ ਫੀਮੇਲ ਵਾਰਡਨ, ਜੀ.ਡੀ.ਏ. ਅਤੇ ਫਾਰਮਾਸਿਸਟ ਭੇਜ ਕੇ ਮੈਡੀਕਲ ਚੈੱਕਅਪ ਲਈ ਹਸਪਤਾਲ ਭੇਜਿਆ ਅਤੇ ਬਣਦੀ ਕਾਨੂੰਨੀ ਕਾਰਵਾਈ ਲਈ ਪੁਲਿਸ ਅਤੇ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੂੰ ਸੂਚਿਤ ਕੀਤਾ। ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਮੈਡੀਕਲ ਚੈੱਕਅਪ ਤੋਂ ਬਾਅਦ ਜਿਲ੍ਹਾ ਬਾਲ ਸੁਰੱਖਿਆ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਕਾਰਵਾਈ ਆਰੰਭੀ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪ੍ਰੈਸ ਦੀ ਆਜ਼ਾਦੀ ਨੂੰ ਦਬਾਉਣ ਲਈ ਡਾ ਬਰਜਿੰਦਰ ਸਿੰਘ ਹਮਦਰਦ ਵਿਰੁੱਧ ਕੀਤੀ ਗਈ ਕਾਰਵਾਈ ਹੀ ਆਪ ਦੀ ਹਾਰ ਦਾ ਕਾਰਨ ਬਣੀ—ਝੰਡੇਰ
Next articleਕਵਿਤਾ