ਪ੍ਰਭ ਆਸਰਾ ਹਸਪਤਾਲ ਵਿਖੇ ਮੁਫ਼ਤ ਮੈਡੀਕਲ ਕੈਂਪ ਦੀ ਸ਼ਾਨਦਾਰ ਸ਼ੁਰੂਆਤ

ਅਮਰੀਰਕਨ, ਬ੍ਰਿਟਿਸ਼ ਅਤੇ ਭਾਰਤੀ ਸਿਹਤ ਮਾਹਿਰਾਂ ਵੱਲੋਂ 19 ਅਕਤੂਬਰ ਤੱਕ ਜਾਰੀ ਰਹਿਣਗੀਆਂ ਮੈਡੀਕਲ ਸੇਵਾਵਾਂ 
ਕੁਰਾਲ਼ੀ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਲੋਕ ਸੇਵਾ ਖੇਤਰ ਵਿੱਚ ਆਪਣਾ 20 ਸਾਲ ਦਾ ਮਿਸਾਲੀ ਮਾਨਵਤਾਵਾਦੀ ਕਾਰਜਕਾਲ ਪੂਰਾ ਹੋਣ ‘ਤੇ ਪ੍ਰਭ ਆਸਰਾ ਪਡਿਆਲਾ (ਕੁਰਾਲ਼ੀ) ਸੰਸਥਾ ਵੱਲੋਂ ਆਪਣੇ ਚਨਾਲ਼ੋਂ ਵਿਖੇ ਸਥਿਤ ਹਸਪਤਾਲ ਵਿਖੇ ਲਗਾਏ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦੀ ਸ਼ੁਰੂਆਤ ਸ਼ਾਨਦਾਰ ਰਹੀ। ਜਿਸ ਵਿੱਚ ਅੱਜ ਪਹਿਲੇ ਦਿਨ ਦੁਪਿਹਰ ਤੱਕ ਹੀ 500+ ਲੋੜਵੰਦਾਂ ਨੇ ਮੈਡੀਕਲ ਸੇਵਾਵਾਂ ਦਾ ਲਾਭ ਲਿਆ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ, ਬੀਬੀ ਰਜਿੰਦਰ ਕੌਰ ਅਤੇ ਮਹਿਮਾਨ ਡਾਕਟਰਾਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਸ ਉਪਰਾਲੇ ਬਾਰੇ ਵਿਸਥਾਰ ਨਾਲ਼ ਜਾਣਕਾਰੀਆਂ ਸਾਂਝੀਆਂ ਕੀਤੀਆਂ। ਅੱਜ ਸ਼ੁਰੂ ਹੋਇਆ ਇਹ ਕੈਂਪ 19 ਅਕਤੂਬਰ ਸ਼ਨੀਵਾੰਰ ਸ਼ਾਮ ਤੱਕ ਜਾਰੀ ਰਹੇਗਾ। ਜਿਸ ਦੌਰਾਨ ਮਨੋਰੋਗ, ਮੈਡੀਸਨ, ਉਪਰੇਸ਼ਨ, ਅੱਖਾਂ, ਨੱਕ-ਕੰਨ-ਗਲਾ, ਚਮੜੀ, ਜੱਚਾ-ਬੱਚਾ, ਪਿਸ਼ਾਬ ਰੋਗਾਂ, ਸਾਹ ਰੋਗਾਂ, ਫਿਜ਼ੀਉਥੇਰੈਪੀ ਆਦਿ ਦੇ ਅਮਰੀਕਨ ਤੇ ਬ੍ਰਿਟਿਸ਼ ਮਾਹਿਰ ਪ੍ਰਭ ਆਸਰਾ ਹਸਪਤਾਲ ਦੇ ਡਾਕਟਰਾਂ ਨਾਲ਼ ਮਿਲ ਕੇ ਸੇਵਾਵਾਂ ਨਿਭਾ ਰਹੇ ਹਨ। ਹਸਪਤਾਲ ਤੋਂ ਇਲਾਵਾ ਉਪਰੋਕਤ ਟੀਮਾਂ 18 ਅਕਤੂਬਰ ਨੂੰ ਇਲਾਕੇ ਦੇ ਪਿੰਡਾਂ ਫਤਿਹਗੜ੍ਹ, ਬੜੌਦੀ, ਬੂਥਗੜ੍ਹ, ਮਾਣਕਪੁਰ ਸ਼ਰੀਫ, ਮੁੰਧੋਂ, ਹੁਸ਼ਿਆਰਪੁਰ, ਖਿਜ਼ਰਾਬਾਦ ਅਤੇ ਸਰਕਾਰੀ ਹਾਈ ਸਕੂਲ (ਕੁੜੀਆਂ) ਤੇ ਸਰਕਾਰੀ ਪ੍ਰਾਇਮਰੀ ਸਕੂਲ ਕੁਰਾਲ਼ੀ ਵਿਖੇ ਕੈਂਪ ਲਗਾਉਣੀਆਂ। ਇਸੇ ਤਰ੍ਹਾਂ ਅੰਤਲੇ ਦਿਨ 19 ਅਕਤੂਬਰ ਨੂੰ ਸਿੰਘਪੁਰਾ, ਚਨਾਲ਼ੋਂ, ਕਾਲੇਵਾਲ, ਸਹੌੜਾਂ ਪਿਡਾਂ ਅਤੇ ਖਾਲਸਾ ਸਕੂਲ ਕੁਰਾਲ਼ੀ ਤੇ ਡੀ.ਏ.ਵੀ. ਸਕੂਲ ਕੁਰਾਲ਼ੀ ਵਿਖੇ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸੰਸਥਾ ਵੱਲੋਂ ਸਮੂਹ ਜਰੂਰਤਮੰਦ ਮਰੀਜਾਂ ਅਪੀਲ ਹੈ ਕਿ ਇਸ ਉਪਰਾਲੇ ਦਾ ਭਰਭੂਰ ਲਾਭ ਉਠਾਉਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕੇਂਦਰ ਸਰਕਾਰ ਵਲੋਂ ਸਾਲ 2025-26 ਕਣਕ ਦੇ ਸਮਰਥਨ ਮੁੱਲ 150 ਰੁਪਏ ਮਮੂਲੀ ਵਾਧਾ ਕਰਕੇ ਕਿਸਾਨਾਂ ਨਾਲ ਕੀਤਾ ਕੋਝਾ ਮਜ਼ਾਕ
Next articleਓ ਸਾਥੀ ਰੇ ਤੇਰੇ ਬਿਨਾਂ ਵੀ ਕਿਆ ਜੀਣਾ ?