ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਲੋਕ ਪ੍ਰੇਸ਼ਾਨ
ਜੇਕਰ ਬਿਜਲੀ ਦੇ ਕੱਟ ਇਸੇ ਤਾਰਾ ਰਹੇ ਤਾਂ ਪਿੰਡਾਂ ਦੇ ਪਿੰਡ ਉੱਚਾ ਫੀਡਰ ਦੇ ਬਾਹਰ ਦੇਣਗੇ ਧਰਨਾ
ਕਪੂਰਥਲਾ, ( ਕੌੜਾ ) – ਚੌਵੀ ਘੰਟੇ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ‘ਆਪ’ ਸਰਕਾਰ ਲੋਕਾਂ ਨੂੰ ਬਿਜਲੀ ਦੇਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ
ਦੱਸਣ ਯੋਗ ਹੈਂ ਕੀ ਜਿਸ ਤਰਾਂ ਵਧਦੀ ਗ਼ਰਮੀ ਦੇ ਨਾਲ ਨਾਲ ਬਿਜਲੀ ਦੇ ਵੀ ਕੱਟ ਲਗ ਰਹੇ ਇਸੇ ਤਰਾਂ ਕਪੂਰਥਲਾ ਦੇ ਉੱਚਾ ਫੀਡਰ ਦੇ ਦਰਜਨਾ ਪਿੰਡਾਂ ਵਿਚ ਪੁਰੀ ਰਾਤ ਬਿਜਲੀ ਨਹੀਂ ਆਉਂਦੀ ਜਿਸ ਕਾਰਨ ਲੋਕ ਗ਼ਰਮੀ ਵਿਚ ਪ੍ਰੇਸ਼ਾਨ ਹੁੰਦੇ ਹਨ
ਅਕਸਰ ਉੱਚਾ ਫੀਡਰ ਦੇ ਪਿਛਲੇ 15 ਦਿਨਾਂ ਤੋਂ ਲਗਾਤਾਰ ਬਿਜਲੀ ਦਾ ਬੁਰਾ ਹਾਲ ਹੈ। ਦਿਨ, ਰਾਤ ਬਿਜਲੀ ਦਾ ਕੱਟ ਕਦੋਂ ਲੱਗ ਜਾਏ, ਉਸ ਬਾਰੇ ਕੁੱਝ ਪਤਾ ਨਹੀਂ ਹੁੰਦਾ। ਬਿਜਲੀ ਦੇ ਕੱਟ ਵੀ ਕਈ ਇਲਾਕਿਆਂ ਵਿੱਚ 4 ਤੋਂ 5 ਘੰਟੇ ਦੇ ਲੱਗ ਰਹੇ ਹਨ। ਲੋਕਾਂ ਨੂੰ ਉਸ ਵੇਲੇ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ, ਜਦੋਂ ਸਵੇਰ ਤੇ ਰਾਤ ਵੇਲੇ ਬਿਜਲੀ ਦੇ ਕੱਟ ਲਗਦੇ ਹਨ। ਗਰਮੀ ਵਿੱਚ ਲੋਕਾਂ ਨੂੰ ਵੱਧ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੀ ਕਹਿਦੇ ਹਨ ਉੱਚਾ ਫੀਡਰ ਦੇ (ਐਸ ਡੀ ਓ ਰਾਜ ਕੁਮਾਰ )
ਜਦੋਂ ਐਸ ਡੀ ਓ ਰਾਜ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕੀ ਸਾਡੇ ਕੋਲ ਲਾਈਨਾਂ ਦੇਖਣ ਲਈ ਸਿਰਫ਼ ਇਕ ਹੀਂ ਮੁਲਾਜਿਮ ਹੈਂ ਜਿਸ ਕਰ ਕੇ ਲਾਈਟ ਖਰਾਬ ਹੋਣ ਤੇ ਜਲਦੀ ਠੀਕ ਨਹੀਂ ਹੁੰਦੀ ਅਤੇ ਬਿਜਲੀ ਦੀਆਂ ਜੋ ਤਾਰਾ ਹਨ ਉਹ ਦਰੱਖਤਾ ਦੇ ਨਾਲ ਦੀ ਲਾਈਨ ਲੰਘ ਰਹੀ ਹੈਂ ਜਦੋਂ ਹਵਾ ਚਲਦੀ ਹੈਂ ਤਾਂ ਉਸ ਵਕ਼ਤ ਲਾਈਟ ਖਰਾਬ ਹੋ ਜਾਂਦੀ ਹੈਂ ਅਤੇ ਉਹਨਾਂ ਕਿਹਾ ਕੀ ਇਸ ਏਰੀਏ ਵੱਲ ਖਾਸ ਧਿਆਨ ਦਿਤਾ ਜਾਵੇਗਾ|
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly