(ਸਮਾਜ ਵੀਕਲੀ)
ਲੋਕੋ ਵੋਟ ਦੀ ਤਾਕਤ ਪਹਿਚਾਣੋ,
ਐਵੇਂ ਨਾ ਇਹਨੂੰ ਵਾਧੂ ਬੋਝ ਜਾਣੋ।
ਜੇਕਰ ਅੱਜ ਜਾਗ ਕੇ ਪਾਈ ਵੋਟ,
ਫ਼ੇਰ ਹੱਸ ਖੇਡ ਕੇ ਜ਼ਿੰਦਗ਼ੀ ਮਾਣੋ।
ਲੋਕੋ ਵੋਟ…..
ਜਿਹੜੇ ਵੰਡਦੇ ਸ਼ਰਾਬਾਂ,ਨਸ਼ੇ, ਸੂਟ,
ਉਹਨਾਂ ਤੋਂ ਪਾਸਾ ਵੱਟਣਾ ਹੀ ਚੰਗਾ।
ਜੋ ਅੱਜ ਖਰੀਦਣਗੇ ਤੁਹਾਡੀ ਵੋਟ,
ਕੱਲ੍ਹ ਨੂੰ ਕਰਨਗੇ ਕੋਈ ਦੰਗਾ।
ਚੰਦ ਸਿੱਕਿਆਂ ਦੀ ਖਣਕਾਰ ਸੁਣ,
ਨਾ ਖੇਹ ਫ਼ੇਰ ਪੰਜ ਸਾਲ ਛਾਣੋ।
ਲੋਕੋ ਵੋਟ….
ਜੇ ਮਿਲ਼ੇ ਅਧਿਕਾਰ ਸੰਵਿਧਾਨ ਤੋਂ,
ਤਾਂ ਕੁਝ ਫਰਜ਼ ਵੀ ਨਿਭਾਣੇ ਪੈਣੇ।
ਰੱਖਣੀ ਏ ਬਰਕਰਾਰ ਆਜ਼ਾਦੀ ਤਾਂ,
ਸਿੱਖ ਲਓ ਫ਼ਿਰ ਫ਼ੈਸਲੇ ਸਹੀ ਲੈਣੇ।
ਊਚ-ਨੀਚ, ਵੱਡਾ-ਛੋਟਾ ਛੱਡ ਕੇ,
ਇਮਾਨਦਾਰੀ ਦੀ ਜਿੱਤ ਠਾਣੋ।
ਲੋਕੋ ਵੋਟ….
ਚਮਚੇ ਬਣ ਪਿੱਛੇ ਘੁੰਮ ਫ਼ਿਰ ਕੇ,
‘ਕੱਠਾ ਕਰ ਲਓਗੇ ਕਿੰਨਾਂ ਕੁ ਭਲਾਂ?
ਆਖ਼ਰ ਇਹ ਚਾਂਦਨੀ ਚਾਰ ਦਿਨ ਦੀ,
ਫ਼ਿਰ ਓਹੀ ਰੰਡੀ ਰੋਣੇ ਰਹਿਣੇ ਸਦਾ।
ਮੁਫ਼ਤੋ ਮੁਫ਼ਤੀ ਦੇ ਲਾਲਚ ਵਿੱਚ,
ਨਾ ਰਹਿ ਜਾਇਓ ਰੋਟੀ ਸੁੱਖ ਦੀ ਖਾਣੋ।
ਲੋਕੋ ਵੋਟ….
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ